ਇਹ ਨੁਸਖਾ ਸਿਰਫ ਇੱਕ ਰਾਤ ਵਿੱਚ ਠੀਕ ਕਰੇਗਾ ਗੈਸ ਅਤੇ ਕਬਜ਼ ਦੀ ਸਮੱਸਿਆ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਗੈਸ, ਕਬਜ਼ ਅਤੇ ਇਸੇ ਤਰਾਂ ਹੋਰ ਕਈ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਰ ਰੋਜ਼ ਦਵਾਈਆਂ ਖਾਂਦੇ ਹਨ।

ਪਰ ਫਿਰ ਵੀ ਇਹ ਸਮੱਸਿਆ ਠੀਕ ਨਹੀਂ ਹੁੰਦੀ ਅਤੇ ਦਵਾਈਆਂ ਖਾ ਖਾ ਕੇ ਲੋੜ ਤੰਗ ਆ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਸਿਰਫ ਇੱਕ ਰਾਤ ਵਿੱਚ ਤੁਹਾਡੀਆਂ ਅੰਤੜੀਆਂ ਦੀ ਸਫਾਈ ਹੋ ਜਾਵੇਗੀ ਅਤੇ ਕਬਜ਼ ਗੈਸ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲੇਗਾ ਅਤੇ ਪੇਟ ਚੰਗੀ ਤਰਾਂ ਸਾਫ ਹੋ ਜਾਵੇਗਾ।

ਦੋਸਤੋ ਜਿਸ ਤਰਾਂ ਸ਼ੁਗਰ, ਕੋਲੈਸਟ੍ਰਾਲ ਅਤੇ ਦਿਲ ਸਬੰਧੀ ਬਿਮਾਰੀਆਂ ਸਾਡੇ ਸਰੀਰ ਲਈ ਖਤਰਨਾਕ ਹਨ, ਉਸੇ ਤਰਾਂ ਹੀ ਕਬਜ਼ ਅਤੇ ਗੈਸ ਦੀ ਸਮੱਸਿਆ ਵੀ ਬਹੁਤ ਗੰਭੀਰ ਹੁੰਦੀ ਹੈ ਅਤੇ ਸਾਡੇ ਲਈ ਘਾਤਕ ਸਿੱਧ ਹੋ ਸਕਦੀ ਹੈ। ਕਿਉਂਕਿ ਕਬਜ਼ ਦਾ ਸਿੱਧਾ ਅਸਰ ਸਾਡੇ ਲੀਵਰ ‘ਤੇ ਪੈਂਦਾ ਹੈ ਜਿਸ ਕਾਰਨ ਹੋਰ ਬਿਮਾਰੀਆਂ ਹੋਣ ਲੱਗਦੀਆਂ ਹਨ। ਇਸ ਲਈ ਸਮੇਂ ਸਿਰ ਇਸਦਾ ਇਲਾਜ ਕਰਨਾ ਜਰੂਰੀ ਹੈ।

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਅਜਵਾਇਣ, ਅਦਰਕ ਦਾ ਇੱਕ ਛੋਟਾ ਟੁਕੜਾ ਅਤੇ ਮੁਲੱਠੀ ਲੈ ਲੈਣੀ ਹੈ। ਇਸ ਸਮਾਨ ਨੂੰ ਇੱਕ ਪਾਣੀ ਵਿੱਚ ਪਾਕੇ ਤੁਸੀਂ ਹਲਕੀ ਅੱਗ ‘ਤੇ ਉਬਾਲ ਲੈਣਾ ਹੈ। ਇਸਨੂੰ ਉਦੋਂ ਤਕ ਉਬਲਣਾ ਹੈ ਜਦੋਂ ਤੱਕ ਇਹ ਅੱਧਾ ਕੱਪ ਰਹਿ ਜਾਵੇ। ਇਸਤੋਂ ਬਾਅਦ ਇਸ ਪਾਣੀ ਨੂੰ ਪੁਣ ਲੈਣਾ ਹੈ ਅਤੇ ਠੰਡਾ ਹੋਣ ਲਈ ਰੱਖ ਦੇਣਾ ਹੈ।

ਇਸ ਕਾਢੇ ਦਾ ਇੱਕ ਗਿਲਾਸ ਤੁਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਜਾਂ ਫਿਰ ਤੁਸੀਂ ਇਸਨੂੰ ਰਾਤਨੂੰ ਸੌਣ ਤੋਂ ਪਹਿਲਾਂ ਵੀ ਲੈ ਸਕਦੇ ਹੋ। ਧਿਆਨ ਰਹੇ ਕਿ ਇੱਕ ਦਿਨ ਵਿੱਚ ਤੁਸੀਂ ਇਸਦਾ ਸਿਰਫ ਇੱਕ ਵਾਰ ਹੀ ਸੇਵਨ ਕਰਨਾ ਹੈ। ਅਗਲੇ ਹੀ ਦਿਨ ਤੁਹਾਨੂੰ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com