ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ

ਦੋਸਤੋ ਲੱਗਦਾ ਹੈ ਹੁਣ ਰੱਬ ਵੀ ਕਿਸਾਨਾਂ ਦਾ ਵੈਰੀ ਬਣ ਗਿਆ ਹੈ ਪਿਛਲੇ ਹਫਤੇ ਪਏ ਮੀਹ ਅਤੇ ਗੜਿਆਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਬਹੁਤ ਸਾਰੇ ਇਲਾਕਿਆਂ ਵਿੱਚ ਤਾਂ ਕਿਸਾਨਾਂ ਕੋਲ ਖਾਣ ਜੋਗੀ ਕਣਕ ਵੀ ਨਹੀਂ ਬਚੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਹੋਈ ਗੜੇ ਮਾਰੀ ਕਾਰਨ ਕਈ ਪਿੰਡਾਂ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਵੀ ਕਿਸਾਨਾਂ ਦੀ ਮਦਦ ਲਈ ਕੋਈ ਖਾਸ ਕਦਮ ਨਹੀਂ ਉਠਾ ਰਹੀ।

ਪਰ ਇੱਕ ਬੁਰੀ ਖਬਰ ਹੁਣ ਇਹ ਆ ਰਹੀ ਹੈ ਕਿ ਕੁਝ ਚੈਨਲਾਂ ਦੁਆਰਾ ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਤਰਾ ਹਜੇ ਟਲਿਆ ਨਹੀਂ ਹੈ ਕਿਉਂਕਿ 27 ਤਰੀਕ ਤੋਂ ਦੁਬਾਰਾ ਇੱਕ ਪੱਛਮੀ ਸਿਸਟਮ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਦੇ ਵਿੱਚ ਮੀਂਹ ਅਤੇ ਗੜੇਮਾਰੀ ਦੁਬਾਰਾ ਹੋ ਸਕਦੀ ਹੈ ।

ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕਦਾ ਹੈ ਆਪਣਾ ਕਣਕ ਦਾ ਕੰਮ ਇਸ ਤੋਂ ਪਹਿਲਾਂ ਪਹਿਲਾਂ ਨਿਪਟਾ ਲਓ। ਕਿਉਂਕਿ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ 27 ਤਰੀਕ ਤੋਂ ਪਹਿਲਾਂ ਕੋਈ ਵੀ ਵੱਡੀ ਮੌਸਮੀ ਕਾਰਵਾਈ ਨਹੀਂ ਹੋਵੇਗੀ ਹਾਂ ਛੋਟੀ ਮੋਟੀ ਮੌਸਮੀ ਕਾਰਵਾਈ ਜਿਵੇਂ ਹਲਕਾ ਸ਼ਰਾਟਾ,ਹਲਕੀ ਹਨੇਰੀ 24 ਤਰੀਕ ਤਕ ਆ ਸਕਦੀ ਹੈ ਪਰ ਇਹ ਜ਼ਿਆਦਾ ਨੁਕਸਾਨ ਨਹੀਂ ਕਰੇਗੀ । ਇਸ ਲਈ ਤੁਹਾਡੇ ਕੋਲੇ ਅਜੇ ਚਾਰ ਦਿਨ ਦਾ ਸਮਾਂ ਹੈ ਆਪਣੇ ਫਸਲ ਨੂੰ ਸੰਭਾਲਨ ਦਾ। ਹੋਰ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਵੀਡੀਓ ਦੇਖੋ