ਅਮਰੀਕਾ ਆਲੇ ਡਾਕਟਰ ਨੇ ਦੱਸਿਆ ਰੋਟੀ ਖਾਣ ਦਾ ਸਹੀ ਸਮਾਂ ਅਤੇ ਤਰੀਕਾ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਰੋਟੀ ਅਸੀਂ ਸਾਰੇ ਖਾਂਦੇ ਹਾਂ ਅਤੇ ਸੁਭਾ, ਦੁਪਹਿਰੇ ਅਤੇ ਰਾਤ ਤਿੰਨ ਟਾਈਮ ਖਾਂਦੇ ਹਾਂ।

ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਸਾਨੂੰ ਰੋਟੀ ਕਿੰਨੇ ਵਜੇ ਕਹਾਣੀ ਚਾਹੀਦੀ ਹੈ। ਯਾਨੀ ਕਿ ਰੋਟੀ ਖਾਣ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਅਤੇ ਬਿਮਾਰੀਆਂ ਤੋਂ ਦੂਰ ਰਹੇ। ਕਿਉਂਕਿ ਅੱਧੇ ਤੋਂ ਜਿਆਦਾ ਬਿਮਾਰੀਆਂ ਗਲਤ ਟਾਈਮ ‘ਤੇ ਰੋਟੀ ਖਾਣ ਕਾਰਨ ਹੁੰਦੀਆਂ ਹਨ।

ਇਸ ਲਈ ਜੇਕਰ ਅਸੀਂ ਰੋਟੀ ਸਹੀ ਸਮੇਂ ਤੇ ਖਾਵਾਂਗੇ ਤਾਂ ਬਿਮਾਰੀਆਂ ਤੋਂ ਦੂਰ ਰਹਾਂਗੇ। ਇਸ ਲਈ ਅੱਜ ਅਸੀਂ ਤੁਹਾਨੂੰ ਰੋਟੀ ਖਾਣ ਦਾ ਸਹੀ ਸਮਾਂ ਦੱਸਾਂਗੇ ਜੋ ਕਿ ਅਮਰੀਕਾ ਦੇ ਡਾਕਟਰ ਸਵੈਮਾਨ ਸਿੰਘ ਜੀ ਵੱਲੋਂ ਦੱਸਿਆ ਗਿਆ ਹੈ। ਡਾਕਟਰ ਸਾਬ੍ਹ ਦਾ ਕਹਿਣਾ ਹੈ ਕਿ ਜੇਕਰ ਅਸੀਂ ਰੋਟੀ ਸਹੀ ਸਮੇਂ ਤੇ ਖਾਈਏ ਤਾਂ ਸਾਡੀ ਜ਼ਿੰਦਗੀ 15 ਤੋਂ 20 ਸਾਲ ਲੰਬੀ ਹੋ ਸਕਦੀ ਹੈ।

ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕਲ ਲਗਭਗ ਸਾਰੇ ਲੋਗ ਰਾਤ ਦੀ ਰੋਟੀ ਬਹੁਤ ਲੇਟ ਖਾਂਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ। ਲੇਟ ਰੋਟੀ ਖਾਣ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਸਮੇਤ ਹੋਰ ਕਈ ਵੱਡੀਆਂ ਬਿਮਾਰੀਆਂ ਹੁੰਦੀਆਂ ਹਨ। ਡਾਕਟਰ ਸਾਬ੍ਹ ਦਾ ਕਹਿਣਾ ਹੈ ਕਿ ਸਾਨੂੰ ਸਭਨੂੰ ਸ਼ਾਮ ਦੇ 7 ਵਜੇ ਤੋਂ ਪਹਿਲਾਂ ਪਹਿਲਾਂ ਡਿਨਰ ਯਾਨੀ ਰਾਤ ਦੀ ਰੋਟੀ ਖਾ ਲੈਣੀ ਚਾਹੀਦੀ ਹੈ।

7 ਵਜੇ ਤੋਂ ਬਾਅਦ ਖਾਧੀ ਗਈ ਰੋਟੀ ਸਾਡੇ ਪਚਦੀ ਨਹੀਂ ਅਤੇ ਇਸੇ ਕਾਰਨ ਸਾਡੇ ਸਰੀਰ ਨੂੰ ਜਿਆਦਾਤਰ ਬਿਮਾਰੀਆਂ ਲੱਗ ਰਹੀਆਂ ਹਨ। ਇਸ ਲਈ ਰੋਟੀ ਹਮੇਸ਼ਾ 7 ਵਜੇ ਤੋਂ ਪਹਿਲਾਂ ਖਾਓ ਅਤੇ ਉਸਤੋਂ ਬਾਅਦ ਕੁਝ ਵੀ ਨਾ ਖਾਓ ਆਏ ਸਿਰਫ ਪਾਣੀ ਪੀਓ।

ਲੇਟ ਰੋਟੀ ਖਾਣ ਨਾਲ ਨੀਂਦ ਵੀ ਚੰਗੀ ਨਹੀਂ ਆਉਂਦੀ ਅਤੇ ਇਸ ਨਾਲ ਸਾਡਾ ਮਾਨਸਿਕ ਤਣਾਅ ਵੀ ਵਧਦਾ ਹੈ ਅਤੇ ਡਿਪਰੈਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਤਰਾਂ ਜਿਹੜੀ ਤੇਜ਼ਾਬ ਬਣਨ ਦੀ ਸਮੱਸਿਆ ਹੁੰਦੀ ਹੈ ਉਹ ਵੀ ਰੋਟੀ ਲੇਟ ਖਾਣ ਦਾ ਨਤੀਜਾ ਹੀ ਹੈ ਅਤੇ ਅੱਗੇ ਜਾਕੇ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਰੂਪ ਵੀ ਲੈ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com