ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰੋ ਸਿਰਫ਼ 1000 ਰੁਪਏ ‘ਚ, ਝਾੜ 25 ਕੁਇੰਟਲ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਕਿਸਾਨ ਸਿਰਫ 1000 ਰੁਪਏ ਦੇ ਖਰਚੇ ਵਿੱਚ ਕਣਕ ਦੀ ਬਿਜਾਈ ਕਰ ਸਕਦੇ ਹਨ।

ਖਾਸ ਗੱਲ ਇਹ ਹੈ ਕਿ ਇੰਨੇ ਘੱਟ ਖਰਚੇ ਵਿੱਚ ਬਿਜਾਈ ਕਰਕੇ ਕਿਸਾਨ ਘੱਟ ਤੋਂ ਘੱਟ 25 ਕੁਇੰਟਲ ਤੱਕ ਕਣਕ ਦਾ ਝਾੜ ਲੈ ਸਕਦੇ ਹਨ। ਇਸ ਲਈ ਨਾ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਮਹਿੰਗੇ ਟਰੈਕਟਰਾਂ ਜਾਂ ਮਹਿੰਗੇ ਖੇਤੀ ਸੰਦਾਂ ਦੀ ਜਰੂਰਤ ਹੋਵੇਗੀ। ਇਸਦੇ ਨਾਲ ਹੀ ਤੂੜੀ ਵੀ ਇਸ ਕਣਕ ਵਿੱਚੋਂ ਵੱਧ ਬਣੇਗੀ। ਇਸ ਵੀਰ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਬੀਜੀ ਹੋਈ ਕਣਕ ਹਰ ਪਾਸਿਓਂ ਅੱਗ ਲਾਕੇ ਬੀਜੀ ਕਣਕ ਨਾਲੋਂ ਚੰਗੀ ਹੋਵੇਗੀ।

ਕਣਕ ਬੀਜਣ ਦੀ ਇਸ ਵਿਧੀ ਨੂੰ ਇੱਕ ਆਮ ਕਿਸਾਨ ਵਲੋਂ ਹੀ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਧੀ ਦਾ ਨਾਮ ਹੈ ਗਿਆਨ ਵਿਧੀ। ਇਨ੍ਹਾਂ ਦਾ ਕਹਿਣਾ ਹੈ ਕਿ ਸਾਲ 2017 ਵਿੱਚ ਉਨ੍ਹਾਂ ਨੇ ਇਸ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਸਤੋਂ ਬਾਅਦ ਉਹ ਇਸੇ ਤਰਾਂ ਕਰ ਰਹੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਵੀ ਇਹ ਵਿਧੀ ਬਾਰੇ ਜਾਣੂ ਕਰਵਾ ਰਹੇ ਹਨ।

ਪਹਿਲੀ ਵਾਰੀ ਇਸ ਕਿਸਾਨ ਨੇ ਸਿਰਫ਼ ਇੱਕ ਕਿੱਲੇ ਵਿੱਚ ਇਸ ਵਿਧੀ ਨਾਲ ਕਣਕ ਬੀਜੀ ਸੀ ਅਤੇ ਉਹ ਦੂਸਰੀ ਕਣਕ ਨਾਲੋਂ ਇਸ ਵਿਧੀ ਨਾਲ ਬੀਜੀ ਹੋਈ ਕਣਕ ਦਾ ਝਾੜ ਦੇਖਕੇ ਆਪ ਵੀ ਹੈਰਾਨ ਰਹਿ ਗਏ ਸਨ। ਪਹਿਲੇ ਸਾਲ ਹੀ ਇਸ ਵਿਧੀ ਨਾਲ ਬੀਜੀ ਗਈ ਕਣਕ ਨੇ 23 ਕੁਇੰਟਲ ਝਾੜ ਦਿੱਤਾ। ਉਸਤੋਂ ਬਾਅਦ ਇਨ੍ਹਾਂ ਦੀ ਇਹ ਵਿਧੀ ਬਹੁਤ ਕਿਸਾਨ ਵਰਤ ਰਹੇ ਹਨ ਅਤੇ ਚੰਗਾ ਮੁਨਾਫ਼ਾ ਲੈ ਰਹੇ ਹਨ। ਇਸ ਵਿਧੀ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com