ਇਸ ਕਣਕ ਉੱਤੇ ਨਹੀਂ ਟੁੱਟਿਆ ਕੁਦਰਤ ਦਾ ਕਹਿਰ, ਪੂਰੇ 75 ਕਿੱਲੇ ‘ਚੋਂ ਇੱਕ ਤੀਲਾ ਵੀ ਨਹੀਂ ਡਿੱਗਿਆ

ਹਰ ਕਿਸਾਨ ਇਹੀ ਚਾਹੁੰਦਾ ਹੈ ਕਿ ਉਸਦੀ ਫਸਲ ਸਹੀ ਸਲਾਮਤ ਮੰਡੀ ਤੱਕ ਪਹੁੰਚ ਸਕੇ ਅਤੇ ਉਸਨੂੰ ਆਪਣੀ ਮੇਹਨਤ ਦਾ ਚੰਗਾ ਮੁੱਲ ਮਿਲੇ ਯਾਨੀ ਉਸਦੀ ਫਸਲ ਚੰਗੇ ਭਾਅ ‘ਤੇ ਵਿਕੇ। ਪਰ ਇਸ ਵਾਰ ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਦੇ ਕਾਰਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਕਣਕਾਂ ਖਰਾਬ ਹੋ ਚੁੱਕੀਆਂ ਹਨ ਅਤੇ ਕਈ ਕਿਸਾਨਾਂ ਦੀ ਤਾਂ ਸਾਰੀ ਕਣਕ ਹੀ ਖਰਾਬ ਹੋ ਚੁੱਕੀ ਹੈ।

ਕਣਕਾਂ ਲਗਭਗ ਪੱਕ ਚੁੱਕੀਆਂ ਸਨ ਅਤੇ ਸਾਰੇ ਕੰਮ ਨਿੱਬੜ ਚੁੱਕੇ ਸਨ। ਯਾਨੀ ਕਿਸਾਨ ਬੱਸ ਕਣਕਾਂ ਦੇ ਪੂਰਾ ਪੱਕਣ ਤੋਂ ਬਾਅਦ ਵਾਢੀ ਲਈ ਤਿਆਰ ਸਨ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਅਤੇ ਜਿਆਦਾਤਰ ਥਾਈਂ ਭਿਆਨਕ ਗੜ੍ਹੇਮਾਰੀ ਦੇ ਕਾਰਨ ਕਣਕ ਦੇ ਵਿੱਚ ਇੱਕ ਦਾਣਾ ਵੀ ਨਹੀਂ ਬਚਿਆ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਕਣਕ ਦਾ ਕੁਦਰਤ ਦਾ ਕਿਹਰ ਕੁਝ ਵੀ ਨਹੀਂ ਵਿਗਾੜ ਸਕਿਆ ਅਤੇ ਇਸ ਕਣਕ ਦਾ ਇੱਕ ਤੀਲਾ ਵੀ ਨਹੀਂ ਡਿੱਗਿਆ । ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਦੋ ਨਹੀਂ ਬਲਕਿ ਪੂਰੇ 75 ਕਿੱਲਿਆਂ ਦੀ ਕਣਕ ਹੈ ਅਤੇ ਇਸ ਕਣਕ ਨੇ ਕਿਸਾਨ ਨੂੰ ਬਾਗੋ ਬਾਗ ਕਰ ਦਿੱਤਾ।

ਖਾਸ ਗੱਲ ਇਹ ਹੈ ਕਿ ਇਸ ਕਣਕ ਦੇ ਸਿੱਟੇ ਵੀ ਇੰਨੇ ਨਿੱਗਰ ਹਨ ਕਿ ਦੇਖਕੇ ਹਰ ਕਿਸਾਨ ਖੁਸ਼ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਕਣਕ ਨੂੰ ਇੱਕ ਵੱਖਰੀ ਤਕਨੀਕ ਨਾਲ ਬੀਜਿਆ ਗਿਆ ਹੈ। ਤਕਨੀਕ ਦਾ ਨਾਮ ਗਿਆਨ ਵਿਧੀ ਹੈ ਅਤੇ ਇਸ ਤਕਨੀਕ ਨਾਲ ਕਣਕ ਬੀਜਣ ਦੇ ਬਹੁਤ ਜਿਆਦਾ ਫਾਇਦੇ ਹਨ।

ਇਹ ਕਣਕ ਪਿੰਡ ਉਡਾਂਗ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਕਿਸਾਨ ਦੀ ਹੈ। ਇਸ ਵਿਧੀ ਨਾਲ ਕਣਕ ਬੀਜਣ ਦਾ ਤਰੀਕਾ ਅਤੇ ਫਾਇਦਿਆਂ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com