ਅੰਬਰਾਂ ਤੋਂ ਉੱਚਾ ਹੋਇਆ ਤੂੜੀ ਦਾ ਰੇਟ, ਜਾਣੋ ਅਲੱਗ ਅਲੱਗ ਜਿਲ੍ਹਿਆਂ ਦੇ ਭਾਅ

ਦੋਸਤੋ ਇਸ ਸਾਲ 2024 ਵਿੱਚ ਰਿਕਾਰਡ ਤੋੜ ਠੰਡ ਪਈ ਜਿਸ ਕਾਰਨ ਇਸ ਵਾਰ ਤੂੜੀ ਦੇ ਰੇਟ ਪਿਛਲੇ ਸਾਲਾਂ ਨਾਲੋਂ ਬਹੁਤ ਘੱਟ ਰਹੇ ਹਨ।ਹੁਣ ਤੱਕ ਤੂੜੀ ਦੇ ਰੇਟ 400 ਦੇ ਪਾਰ ਨਹੀਂ ਟੱਪੇ, ਪਰ ਜਿਵੇਂ ਹੀ ਹੁਣ ਮੌਸਮ ਖੁਲ ਗਿਆ ਹੈ ਤੇ ਹੁਣ ਦੁਬਾਰਾ ਫੈਕਟਰੀਆਂ ਸ਼ੁਰੂ ਹੋ ਗਈਆਂ ਹਨ । ਜਿਸ ਨਾਲ ਤੂੜੀ ਦੀ ਡਿਮਾਂਡ ਇਕ ਵਾਰ ਫੇਰ ਵੱਧ ਗਈ ਹੈ ਤੇ ਜਿਸਦੇ ਨਾਲ ਤੂੜੀ ਦੇ ਰੇਟ ਵੀ ਵਧਣੇ ਸ਼ੁਰੂ ਹੋ ਗਏ ਹਨ

ਕਿਸਾਨ ਇਸ ਸਮੇਂ ਇਹ ਸੋਚ ਰਹੇ ਹਨ ਕਿ ਹੁਣ ਉਹ ਤੂੜੀ ਨੂੰ ਵੇਚਣ ਜਾਂ ਹਲੇ ਹੋਰ ਇੰਤਜ਼ਾਰ ਕਰਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਤੁਹਾਨੂੰ ਤੂੜੀ ਸਟੋਰ ਕਰਨੀ ਚਾਹੀਦੀ ਹੈ ਜਾਂ ਹੁਣ ਇਸਨੂੰ ਵੇਚ ਦੇਣਾ ਬਿਹਤਰ ਹੋਵੇਗਾ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਤੂੜੀ ਦੀ ਤਾਜ਼ਾ ਕੀਮਤ ਬਾਰੇ ਵੀ ਜਾਣਕਾਰੀ ਦੇਵਾਂਗੇ। ਤੂੜੀ ਦੇ ਨਵੇਂ ਰੇਟ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਤੂੜੀ ਦਾ ਰੇਟ ਇਸ ਸਮੇਂ ਅੰਬਰਾਂ ਤੋਂ ਵੀ ਉੱਚਾ ਚੱਲ ਰਿਹਾ ਹੈ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਝੋਨਾ ਵੱਢਣ ਤੋਂ ਪਹਿਲਾਂ ਕਾਫੀ ਵੱਡੇ ਪੱਧਰ ‘ਤੇ ਕਿਸਾਨਾਂ ਨੇ ਤੂੜੀ ਵੇਚਣੀ ਹੁੰਦੀ ਹੈ, ਪਰ ਕਈ ਵਾਰ ਤੂੜੀ ਦਾ ਸਹੀ ਰੇਟ ਪਤਾ ਨਾ ਹੋਣ ਕਰਕੇ ਕਿਸਾਨ ਉਲਝਣ ਵਿੱਚ ਰਹਿੰਦੇ ਹਨ ਅਤੇ ਕਈ ਕਿਸਾਨਾਂ ਨਾਲ ਠੱਗੀ ਵੀ ਹੋ ਜਾਂਦੀ ਹੈ। ਸਭਤੋਂ ਪਹਿਲਾਂ ਅੰਮ੍ਰਿਤਸਰ ਜਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਤੂੜੀ ਦਾ ਰੇਟ ਇਸ ਸਮੇ 590 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ।

ਇਸੇ ਤਰਾਂ ਸ੍ਰੀ ਮੁਕਰਸਰ ਸਾਹਿਬ ਵਿੱਚ 500 ਰੁਪਏ, ਮਾਨਸਾ ਵਿੱਚ 600 ਰੁਪਏ, ਮੋਹਾਲੀ ਵਿੱਚ 580 ਰੁਪਏ, ਸਮਾਣੇ ਵਿੱਚ 510 ਰੁਪਏ, ਫਗਵਾੜਾ ਵਿੱਚ 600 ਰੁਪਏ, ਹੁਸ਼ਿਆਰਪੁਰ ਵਿੱਚ 450 ਰੁਪਏ, ਗੁਰਦਸਪੂਰ ਵਿੱਚ 580 ਰੁਪਏ, ਪਟਿਆਲਾ ਵਿੱਚ 600 ਰੁਪਏ, ਨਵਾਂ ਸ਼ਹਿਰ ਵਿੱਚ  700 ਰੁਪਏ, ਜਲੰਧਰ ਵਿੱਚ 650 ਰੁਪਏ, ਲੁਧਿਆਣਾ ਵਿੱਚ 710 ਰੁਪਏ, ਕਪੂਰਥਲਾ ਵਿੱਚ 700 ਰੁਪਏ ਅਤੇ ਸੰਗਰੂਰ ਜਿਲ੍ਹੇ ਵਿੱਚ ਤੂੜੀ ਦਾ ਰੇਟ ਲਗਭਗ  700 ਰੁਪਏ ਕੁਇੰਟਲ ਚੱਲ ਰਿਹਾ ਹੈ।

ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਤੂੜੀ ਦੇ ਰੇਟ 500 ਤੋਂ 700 ਰੁਪਏ ਦੇ ਵਿਚਕਾਰ ਚੱਲ ਰਹੇ ਹਨ ਤੇ ਆਉਣ ਵਾਲੇ ਸਮੇ ਵਿਚ ਇਸਦੀ ਕੀਮਤ ਹੋਰ ਵੀ ਵਧੇਗੀ ਪਰ ਫੇਰ ਵੀ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਰੇਟ ਘੱਟ ਰਹਿਣ ਦੀ ਸੰਭਾਵਨਾ ਹੈ।