ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਹੁਣ ਇਹ ਬੈਂਕ ਕਿਸਾਨਾਂ ਨੂੰ ਕੁਝ ਹੀ ਮਿੰਟਾਂ ਵਿੱਚ ਦੇਵੇਗਾ ਲੱਖਾਂ ਦਾ ਲੋਨ

ਅੱਜ ਅਸੀ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ। ਕਿਸਾਨਾਂ ਨੂੰ ਖੇਤੀ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਲੋਨ ਲੈਣਾ ਪੈਂਦਾ ਹੈ। ਪਰ ਕਿਸਾਨਾਂ ਨੂੰ ਬੈਂਕ ਲੋਨ ਆਸਾਨੀ ਨਾਲ ਨਹੀਂ ਮਿਲਦਾ। ਇਸ ਲਈ ਹੁਣ ਯੂਨੀਅਨ ਬੈਂਕ ਆਫ ਇੰਡਿਆ ਕਿਸਾਨਾਂ ਨੂੰ ਇੱਕ ਸਪੈਸ਼ਲ ਕਾਰਡ ਉਪਲੱਬਧ ਕਰਵਾ ਰਿਹਾ ਹੈ। ਜਿਸਨੂੰ ਬੈਂਕ ਵੱਲੋਂ ਗਰੀਨ ਕਾਰਡ ਦਾ ਨਾਮ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਨੀਅਨ ਬੈਂਕ ਆਫ ਇੰਡਿਆ ਵੱਲੋਂ ਕੀਤੇ ਗਏ ਇੱਕ ਟਵੀਟ ਦੇ ਅਨੁਸਾਰ ਕਿਸਾਨਾਂ ਹੁਣ ਖੇਤੀ ਲੋਨ ਦੇਣ ਲਾਈ ਬੈਂਕ ਗਰੀਨ ਕਾਰਡ ਦੀ ਸਹੂਲਤ ਦੇਵੇਗਾ। ਇਸ ਕਾਰਡ ਦੇ ਜਰਿਏ ਕਿਸਾਨ ਸਿੰਚਾਈ, ਖੇਤੀਬਾੜੀ ਮਸ਼ੀਨਾਂ ਲਈ ਲੋਨ ਲੈ ਸਕਦੇ ਹਨ। ਨਾਲ ਹੀ ਹੋਰ ਜਰੂਰੀ ਕੰਮ ਜਿਵੇਂ ਸਿੱਖਿਆ, ਕੰਜੂਮੇਬਲ ਆਈਟਮਸ, ਮੇਡੀਕਲ ਖਰਚੇ ਆਦਿ ਲਈ ਵੀ ਲੋਨ ਲੈ ਸਕਦੇ ਹਨ।

ਇਸ ਸਕੀਮ ਦਾ ਫਾਇਦਾ ਕੋਈ ਵੀ ਕਿਸਾਨ ਲੈ ਸਕਦਾ ਹੈ, ਪਰ ਉਹ ਕਿਸਾਨ ਡਿਫਾਲਟਰ ਨਹੀਂ ਹੋਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ 1 ਏਕੜ ਤੱਕ ਲਈ 20,000/, 1 ਏਕੜ ਤੋਂ ਜ਼ਿਆਦਾ ਅਤੇ 3 ਏਕੜ ਤੱਕ ਲਈ 75,000, 3 ਏਕੜ ਤੋਂ ਜ਼ਿਆਦਾ ਅਤੇ 6 ਏਕੜ ਤੱਕ ਲਈ 2 ਲੱਖ, 6 ਏਕੜ ਤੋਂ ਜ਼ਿਆਦਾ ਅਤੇ 8 ਏਕੜ ਤੱਕ ਲਈ 3 ਲੱਖ, 8 ਏਕੜ ਤੋਂ ਜ਼ਿਆਦਾ 3 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਦਿੱਤਾ ਜਾਵੇਗਾ।

ਸਭਤੋਂ ਖਾਸ ਗੱਲ ਇਹ ਹੈ ਕਿ ਇਹ ਲੋਨ ਕਿਸਾਨਾਂ ਨੂੰ ਬਹੁਤ ਆਸਾਨੀ ਨਾਲ ਅਤੇ ਬਹੁਤ ਹੀ ਜਲਦੀ ਮਿਲ ਜਾਵੇਗਾ। ਜੇਕਰ ਤੁਸੀ ਕਿਸਾਨ ਹੋ ਅਤੇ ਇਸ ਸ‍ਕੀਮ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸਦੀ ਪੂਰੀ ਜਾਣਕਾਰੀ ਲਈ ਤੁਸੀ https://unionbankofindia.co.in/english/rabd-short-products-service.aspx ਵੈਬਸਾਈਟ ਉੱਤੇ ਜਾ ਸਕਦੇ ਹੋ।