ਸੋਹਰੇ ਪਰਿਵਾਰ ਵਿੱਚ ਬੁਰਾ ਵਿਵਹਾਰ ਕਰਨ ਵਾਲੀਆਂ ਨੂੰਹਾਂ ਦੀ ਆਈ ਸ਼ਾਮਤ

ਜੋ ਨੂੰਹਾਂ ਸੁਹਰੇ ਪਰਿਵਾਰ ਵਿੱਚ ਬੁਰਾ ਵਿਵਹਾਰ ਕਰਦੀਆਂ ਹਨ ਉਨ੍ਹਾਂ ਲਈ ਇੱਕ ਵੱਡੀ ਖ਼ਬਰ ਆ ਰਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਆਦਾਤਰ ਘਰਾਂ ਵਿੱਚ ਨੂੰਹ ਅਤੇ ਸੱਸ ਦਾ ਝਗੜਾ ਚੱਲਦਾ ਰਹਿੰਦਾ ਹੈ ਉੱਥੇ ਹੀ ਕਈ ਘਰਾਂ ਵਿੱਚ ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਹਨ। ਪਰ ਹੁਣ ਨੂੰਹ ਦੀ ਲੜਾਈ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਇੱਕ ਅਹਿਮ ਫੈਸਲਾ ਸੁਣਾ ਦਿੱਤਾ ਹੈ।

ਕੋਰਟ ਵੱਲੋਂ ਕਿਹਾ ਗਿਆ ਹੈ ਕਿ ਜੋ ਨੂੰਹਾਂ ਝਗੜਾਲੂ ਸੁਭਾਅ ਵਾਲੀਆਂ ਹਨ ਉਨ੍ਹਾਂ ਨੂੰ ਸਾਂਝੇ ਘਰ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਜਾਇਦਾਦ ਦਾ ਮਾਲਕ ਉਸ ਨੂੰ ਘਰੋਂ ਬੇਦਖਲ ਕਰ ਸਕਦਾ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਬਜ਼ੁਰਗ ਮਾਤਾ-ਪਿਤਾ ਨੂੰ ਸ਼ਾਂਤੀਪੂਰਨ ਜੀਵਨ ਜਿਊਣ ਦਾ ਅਧਿਕਾਰ ਹੈ ਅਤੇ ਜੇਕਰ ਨੂੰਹ ਰੋਜ਼ ਚਿੱਕ-ਚਿੱਕ ਦੀ ਆਦਤ ਨਹੀਂ ਛੱਡ ਰਹੀ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾ ਸਕਦਾ ਹੈ।

ਇਹ ਫੈਸਲਾ ਜਸਟਿਸ ਯੋਗੇਸ਼ ਖੰਨਾ ਵੱਲੋਂ ਹੇਠਲੀ ਅਦਾਲਤ ਦੇ ਉਸ ਦੇ ਸਹੁਰੇ ਘਰ ਰਹਿਣ ਦੇ ਅਧਿਕਾਰ ਤੋਂ ਇਨਕਾਰ ਕਰਨ ਵਾਲੇ ਇੱਕ ਨੂੰਹ ਵੱਲੋਂ ਦਾਇਰ ਅਪੀਲ ਦੀ ਸੁਣਵਾਈ ਦੌਰਾਨ ਲਿਆ। ਉਨ੍ਹਾਂ ਕਿਹਾ ਕਿ ਸੰਯੁਕਤ ਘਰ ਦੇ ਮਾਮਲੇ ਵਿੱਚ ਸਬੰਧਿਤ ਜਾਇਦਾਦ ਦੇ ਮਾਲਕ ਨੂੰ ਆਪਣੀ ਨੂੰਹ ਨੂੰ ਬੇਦਖਲ ਕਰਨ ਦਾ ਪੂਰਾ ਅਧਿਕਾਰ ਹੈ।

ਹਾਈ ਕੋਰਟ ਨੇ ਕਿਹਾ ਕਿ ਬਜ਼ੁਰਗ ਪੁੱਤਰ ਅਤੇ ਨੂੰਹ ਵਿਚਕਾਰ ਵਿਆਹੁਤਾ ਝਗੜੇ ਤੋਂ ਪੀੜਤ ਹੋਏ ਬਿਨਾਂ ਸ਼ਾਂਤੀ ਨਾਲ ਰਹਿਣ ਦੇ ਹੱਕਦਾਰ ਹਨ। ਦਰਅਸਲ ਇਹ ਪੂਰਾ ਮਾਮਲਾ ਦਿੱਲੀ ਦਾ ਹੈ ਜਿਥੇ ਸੱਸ ਆਪਣੇ ਬੇਟੇ ਅਤੇ ਨੂੰਹ ਦੇ ਰੋਜ਼ਾਨਾ ਦੇ ਝਗੜਿਆਂ ਤੋਂ ਪ੍ਰੇਸ਼ਾਨ ਹੋ ਗਈ ਸੀ। ਇਸਤੋਂ ਕੁਝ ਸਮੇਂ ਬਾਅਦ ਉਸਦਾ ਬੇਟਾ ਘਰ ਛੱਡ ਕੇ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਿਆ ਪਰ ਨੂੰਹ ਆਪਣੀ ਬਜ਼ੁਰਗ ਸੱਸ ਕੋਲ ਹੀ ਰਹੀ।

ਨੂੰਹ ਉਹ ਘਰ ਛੱਡਣਾ ਨਹੀਂ ਚਾਹੁੰਦੀ ਸੀ। ਪਰ ਉਸਦੀ ਸੱਸ ਨੂੰਹ ਨੂੰ ਘਰੋਂ ਕੱਢਣਾ ਚਾਹੁੰਦੀ ਸੀ। ਇਸੇ ਕਾਰਨ ਸਹੁਰੇ ਵੱਲੋਂ ਅਦਾਲਤ ‘ਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸੇ ਦਾ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ।