10 ਲੱਖ ਦੇ ਖੇਤੀ ਸੰਦ ਖਰੀਦੋ ਸਿਰਫ 2 ਲੱਖ ਵਿੱਚ, ਜਾਣੋ ਕਿਵੇਂ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ।

ਪਰ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਪੈਸਿਆਂ ਦੀ ਕਮੀ ਦੇ ਕਾਰਨ ਮਹਿੰਗੇ ਖੇਤੀਬਾੜੀ ਸੰਦ ਨਹੀਂ ਖਰੀਦ ਸਕਦੇ। ਜਿਸ ਕਾਰਨ ਸਰਕਾਰ ਸਮੇਂ ਸਮੇਂ ਤੇ ਕਿਸਾਨਾਂ ਨੂੰ ਸਬਸਿਡੀ ਉੱਤੇ ਖੇਤੀਬਾੜੀ ਸੰਦ ਦਿੰਦੀ ਹੈ।

ਇਸ ਲਈ ਸਰਕਾਰ ਨੇ ਦੇਸ਼ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਸੰਦ ਕਿਰਾਏ ਉੱਤੇ ਉਪਲੱਬਧ ਕਰਵਾਉਣ ਲਈ 42 ਹਜਾਰ ਕਸਟਮ ਹਾਇਰਿੰਗ ਸੈਂਟਰ ਵੀ ਬਣਾਏ ਹਨ।

ਕੇਂਦਰ ਸਰਕਾਰ ਦੁਆਰਾ 2025 ਤੱਕ ਕਿਸਾਨਾਂ ਦੀ ਆਮਦਨੀ ਡਬਲ ਕਰਨ ਦੇ ਮਕਸਦ ਨਾਲ ਕਿਸਾਨਾਂ ਲਈ ‘ਫ਼ਾਰਮ ਮਸ਼ੀਨਰੀ ਬੈਂਕ’ ਯੋਜਨਾ ਸ਼ੁਰੂ ਕੀਤੀ ਗਈ ਹੈ। ਫ਼ਾਰਮ ਮਸ਼ੀਨਰੀ ਯੋਜਨਾ ਦੇ ਅਨੁਸਾਰ ਕਿਸਾਨਾਂ ਨੂੰ 10 ਲੱਖ ਰੁਪਏ ਤੱਕ ਦੇ ਖੇਤੀ ਸੰਦ ਦਿੱਤੇ ਜਾ ਰਹੇ ਹਨ।

ਜਿਸ ਵਿਚੋਂ 80% ਸਰਕਾਰ ਸਬਸਿਡੀ ਦੇ ਰੂਪ ਵਿੱਚ ਦੇਵੇਗੀ ਅਤੇ ਬਾਕੀ ਦਾ 20% ਕਿਸਾਨ ਆਪਣੇ ਆਪ ਜਾਂ ਫਿਰ ਬੈਂਕ ਲੋਨ ਲੈਕੇ ਦੇ ਸਕਣਗੇ। ਯਾਨੀ 10 ਲੱਖ ਦੇ ਖੇਤੀਬਾੜੀ ਸੰਦ ਤੁਸੀ ਸਿਰਫ 2 ਲੱਖ ਰੁਪਏ ਵਿੱਚ ਖਰੀਦ ਸਕੋਗੇ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਆਸਾਨੀ ਨਾਲ ਕਿਰਾਏ ਉੱਤੇ ਖੇਤੀਬਾੜੀ ਮਸ਼ੀਨਰੀ ਉਪਲੱਬਧ ਕਰਵਾਉਣ ਲਈ ਸਰਕਾਰ ਨੇ “ਸੀਐਚਸੀ – ਫ਼ਾਰਮ ਮਸ਼ੀਨਰੀ” ਮੋਬਾਇਲ ਐਪ ਦੀ ਸ਼ੁਰੁਆਤ ਕੀਤੀ ਹੈ। ਜਿਸਦੇ ਨਾਲ ਕਿਸਾਨ ਆਪਣੇ ਖੇਤਰ ਵਿੱਚ ਹੀ ਕਸਟਰਮ ਹਾਇਰਿੰਗ ਸੇਵਾ ਸੇਂਟਰ ਦੇ ਜਰਿਏ ਕਿਰਾਏ ਉੱਤੇ ਟਰੈਕਟਰ ਸਮੇਤ ਹਰ ਤਰ੍ਹਾਂ ਦੀ ਖੇਤੀਬਾੜੀ ਮਸ਼ੀਨਰੀ ਆਸਾਨੀ ਨਾਲ ਲੈ ਸਕਣਗੇ।

ਸਰਕਾਰ ਨੇ ਮੋਬਾਇਲ ਐਪ ਦਾ ਨਾਮ CHC Farm Machinery ਰੱਖਿਆ ਹੈ। ਇਹ ਐਪ ਗੂਗਲ ਪਲੇ ਸਟੋਰ ਉੱਤੇ ਹਿੰਦੀ, ਅਂਗ੍ਰੇਜੀ, ਉਰਦੂ ਸਮੇਤ 12ਭਾਸ਼ਾਵਾਂਵਿੱਚ ਉਪਲੱਬਧ ਹੈ, ਯਾਨੀ ਕਿਸਾਨ ਇਸਨੂੰ ਆਪਣੀ ਭਾਸ਼ਾ ਵਿੱਚ ਚਲਾ ਸਕਦੇ ਹਨ।

ਜੋ ਵੀ ਕਿਸਾਨ ਖੇਤੀਬਾੜੀ ਸੰਦਾਂ ਉੱਤੇ ਸਬਸਿਡੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਆਪਣੇ ਨਜ਼ਦੀਕੀ CSC ਸੇਂਟਰ ਵਿੱਚ ਜਾ ਸਕਦੇ ਹਨ ਜਾਂ ਫਿਰ https://register.csc.gov.in/ ਵੈਬਸਾਈਟ ਉੱਤੇ ਜਾਕੇ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ।