ਇਸ ਵੀਰ ਨੇ Ford 3600 ਟ੍ਰੈਕਟਰ ਨੂੰ ਬਣਾ ਦਿੱਤਾ 65 HP, ਜਾਣੋ ਕਿੰਨਾ ਆਇਆ ਖਰਚਾ

ਟ੍ਰੈਕਟਰ ਖੇਤੀ ਲਈ ਸਭਤੋਂ ਜਰੂਰੀ ਹੁੰਦਾ ਹੈ ਅਤੇ ਕਿਸਾਨਾਂ ਨੇ ਟ੍ਰੈਕਟਰ ਨੂੰ ਆਪਣੇ ਪੁੱਤਾਂ ਵਾਂਗੂ ਰੱਖਿਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵੀਰ ਬਾਰੇ ਜਾਣਕਾਰੀ ਦੇਵਾਂਗੇ ਜਿਸਨੇ ਪੁਰਾਣੇ ਟਰੈਕਟਰਾਂ ਨੂੰ ਇਸ ਤਰੀਕੇ ਨਾਲ ਮੋਡੀਫਾਈ ਕੀਤਾ ਹੈ ਕਿ ਉਨ੍ਹਾਂ ਟਰੈਕਟਰਾਂ ‘ਤੇ ਮੁੜ ਜਵਾਨੀ ਲਿਆ ਦਿੱਤੀ ਹੈ।

ਇਸ ਵੀਰ ਨੇ ਤਿੰਨ ਟ੍ਰੈਕਟਰ ਬਹੁਤ ਸੋਹਣੀ ਅਤੇ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਤਿਆਰ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਟਰੈਕਟਰਾਂ ਨੂੰ ਗੇਲਾ ਟ੍ਰੈਕਟਰ ਵਰਕਸ਼ਾਪ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਪੰਜਗਰਾਈਂ ਕਲਾਂ ਪਿੰਡ ਵਿੱਚ ਸਥਿਤ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਨ੍ਹਾਂ ਸਾਰੇ ਟਰੈਕਟਰਾਂ ਦੀਆਂ ਕੀ ਖ਼ਾਸੀਅਤਾਂ ਹਨ ਅਤੇ ਕਿੰਨੇ ਖਰਚੇ ਵਿੱਚ ਇਨ੍ਹਾਂ ਟਰੈਕਟਰਾਂ ਨੂੰ ਤਿਆਰ ਕੀਤਾ ਗਿਆ ਹੈ।

ਤੁਸੀਂ ਵੀ ਜੇਕਰ ਆਪਣੇ ਪੁਰਾਣੇ ਟ੍ਰੈਕਟਰ ਨੂੰ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਇੱਥੋਂ ਕਰਵਾ ਸਕਦੇ ਹੋ। ਇਸ ਵੀਰ ਵੱਲੋਂ ਮੋਡੀਫਾਈ ਕੀਤੇ ਗਏ ਸਭਤੋਂ ਪਹਿਲੇ ਟ੍ਰੈਕਟਰ ਦੀ ਗੱਲ ਕਰੀਏ ਤਾਂ ਇਹ 1985 ਮਾਡਲ ਦਾ ਫੋਰਡ 3600 ਟ੍ਰੈਕਟਰ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਟ੍ਰੈਕਟਰ ਦੇ ਇੰਜਣ ਨੂੰ ਇਸ ਇਸ ਵੀਰ ਨੇ 65 HP ਦਾ ਬਣਾ ਦਿੱਤਾ ਹੈ।

ਇਸਦੇ ਨਾਲ ਹੀ ਇਸ ਟ੍ਰੈਕਟਰ ਦਾ ਅੱਗੇ ਤੋਂ ਪਿੱਛੇ ਤੱਕ ਸਾਰਾ ਕੰਮ ਕੀਤਾ ਗਿਆ ਹੈ ਅਤੇ ਦੇਖਣ ਵਿੱਚ ਇਹ ਟ੍ਰੈਕਟਰ ਬਿਲਕੁਲ ਨਵਾਂ ਲਗਦਾ ਹੈ। ਇਸ ਟ੍ਰੈਕਟਰ ਵਿੱਚ ਹਰ ਇੱਕ ਚੀਜ ਨੂੰ ਏਜੰਸੀ ਤੋਂ ਲਿਆ ਕੇ ਪਾਇਆ ਗਿਆ ਹੈ ਅਤੇ ਪੁਰਾਣੇ ਇੰਜਣ ਵਿੱਚ ਬਿਲਕੁਲ ਨਵੇਂ ਮਾਡਲ ਦੀ ਤਰਾਂ ਤਿਆਰ ਕੀਤਾ ਗਿਆ ਹੈ। ਖਰਚੇ ਦੀ ਗੱਲ ਕਰੀਏ ਤਾਂ ਇਸ ਟ੍ਰੈਕਟਰ ਨੂੰ ਤਿਆਰ ਕਰਨ ‘ਤੇ ਲਗਭਗ ਸਾਢੇ ਚਾਰ ਲੱਖ ਰੁਪਏ ਦਾ ਖਰਚਾ ਆਇਆ ਹੈ।

ਇਸੇ ਤਰਾਂ ਇਸ ਵੀਰ ਨੇ ਸਵਰਾਜ 855 ਟ੍ਰੈਕਟਰ ਨੂੰ ਵੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤਿਆਰ ਕੀਤਾ ਹੈ ਅਤੇ ਇਸ ਵੀਰ ਵੱਲੋਂ ਤਿਆਰ ਕੀਤਾ ਗਿਆ ਤੀਸਰਾ ਟ੍ਰੈਕਟਰ ਵੀ ਫੋਰਡ 3600 ਹੀ ਹੈ। ਇਨ੍ਹਾਂ ਟਰੈਕਟਰਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Gela Tractor Workshop

Gela Mechanic +9185680 67302
Lakhveer +91 98555 62953

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com