ਹੁਣ ਜਲਦ ਹੀ ਮਿਲੇਗਾ ਫਾਸਟੈਗ ਤੋਂ ਛੁਟਕਾਰਾ, ਨਹੀਂ ਕਰਵਾਉਣਾ ਪਵੇਗਾ ਰੀਚਾਰਜ

ਟੋਲ ਪਲਾਜ਼ਾ ‘ਤੇ ਲੰਬੀਆਂ ਕਤਾਰਾਂ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਫਾਸਟ ਟੈਗ ਤਕਨੀਕ ਸ਼ੁਰੂ ਕੀਤੀ ਗਈ ਸੀ।ਪਰ ਬਹੁਤ ਸਾਰੇ ਲੋਕ ਫਾਸਟ ਟੈਗ ਤੋਂ ਵੀ ਥੱਕ ਚੁੱਕੇ ਹਨ। ਜੇਕਰ ਤੁਸੀਂ ਵੀ ਫਾਸਟੈਗ ਨੂੰ ਰੀਚਾਰਜ ਕਰਵਾ ਕੇ ਥੱਕ ਗਏ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖ਼ਬਰੀ ਹੈ। ਹੁਣ ਤੁਹਾਨੂੰ ਫਾਸਟ ਟੈਗ ਨੂੰ ਵਾਰ ਵਾਰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ।

ਕਿਉਂਕਿ ਹੁਣ ਕੇਂਦਰ ਸਰਕਾਰ ਦੀ ਇੱਕ ਨਵੀਂ ਯੋਜਨਾ ਦੇ ਅਨੁਸਾਰ ਜਲਦ ਹੀ ਦੇਸ਼ ਦੇ ਸਾਰੇ ਹਾਈਵੇਜ਼ ਤੋਂ ਟੋਲ ਨਾਕਿਆਂ ਨੂੰ ਹਟਾ ਦਿੱਤਾ ਜਾਵੇਗਾ। ਯਾਨੀ ਕਿ ਜੇਕਰ ਟੋਲ ਨਾਕੇ ਹੀ ਨਾ ਹੋਣਗੇ ਤਾਂ ਫਾਸਟੈਗ ਦੀ ਕਹਾਣੀ ਖ਼ਤਮ ਹੋ ਜਾਵੇਗੀ। ਲੋਕਾਂ ਤੋਂ ਟੋਲ ਵਸੂਲਣ ਲਈ ਹੁਣ ਸਰਕਾਰ ਜਲਦ ਹੀ ਜੀ. ਪੀ. ਐੱਸ. ਏਕੀਕ੍ਰਿਤ ਟੋਲ ਪਲੇਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ 2023 ’ਚ ਨਵੀਂ ਵਿਵਸਥਾ ਦੇ ਤਹਿਤ ਸਾਰਿਆਂ ਵਾਹਨਾਂ ’ਚ ਅਜਿਹੀਆਂ ਟੋਲ ਪਲੇਟਾਂ ਲਗਾਈਆਂ ਜਾਣਗੀਆਂ। ਫਿਲਹਾਲ ਟੋਲ ਨਾਕਿਆਂ ’ਤੇ ਫਾਸਟੈਗ ਰਾਹੀਂ ਪੈਸੇ ਇਕੱਠੇ ਕੀਤੇ ਜਾਂਦੇ ਹਨ, ਜਿਸ ’ਚ ਵਾਹਨ ਚਾਲਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੇ ਤਾਂ ਘੱਟ ਕਿਲੋਮੀਟਰ ਟੋਲ ਰੋਡ ਦੀ ਵਰਤੋਂ ਕੀਤੀ ਪਰ ਉਨ੍ਹਾਂ ਨੂੰ ਵੀ ਟੋਲ ਦੀ ਪੂਰੀ ਰਕਮ ਅਦਾ ਕਰਨੀ ਪੈਂਦੀ ਹੈ।

ਪਰ ਹੁਣ ਨਵੀਆਂ ਟੋਲ ਪਲੇਟਾਂ ਲਗਵਾਉਣ ਤੋਂ ਬਾਅਦ ਤੁਸੀਂ ਹਾਈਵੇ ‘ਤੇ ਜਿੰਨੀ ਗੱਡੀ ਚ੍ਲਾਓਂਗੇ, ਤੁਹਾਡੇ ਖਾਤੇ ਵਿੱਚੋਂ ਸਿਰਫ਼ ਉਹੀ ਪੈਸੇ ਕੱਟੇ ਜਾਣਗੇ। ਟੋਲ ਰੋਡ ’ਤੇ ਚੜ੍ਹਦੇ ਹੀ ਤੁਹਾਡੀ ਜੀ. ਪੀ. ਐੱਸ. ਵਾਲੀ ਪਲੇਟ ਐਕਟੀਵੇਟ ਹੋ ਜਾਵੇਗੀ।
ਇਸਦੇ ਐਕਟਿਵ ਹੋਣ ਤੋਂ ਬਾਅਦ ਜਦੋਂ ਤੁਸੀਂ ਹਾਈਵੇਅ ਤੋਂ ਬਾਹਰ ਨਿਕਲੋਗੇ,

ਉਸੇ ਹਿਸਾਬ ਨਾਲ ਜਿਨ੍ਹਾਂ ਵੀ ਕਿਲੋਮੀਟਰ ਤੁਸੀ ਰੋਡ ’ਤੇ ਚੱਲੇ ਹੋ ਉਸੇ ਹਿਸਾਬ ਨਾਲ ਖਾਤੇ ’ਚੋਂ ਪੈਸੇ ਕੱਟੇ ਜਾਣਗੇ। ਯਾਨੀ ਜੇਕਰ ਤੁਸੀਂ 10 ਕਿਲੋਮੀਟਰ ਹਾਈਵੇ ‘ਤੇ ਗੱਡੀ ਚਲਾਈ ਹੈ ਤਾਂ ਤੁਹਾਨੂੰ ਸਿਰਫ 10 ਕਿਲੋਮੀਟਰ ਦਾ ਹੀ ਟੋਲ ਟੈਕਸ ਦੇਣਾ ਪਵੇਗਾ।