ਆ ਗਈ ਕਮਾਲ ਦੀ ਤਕਨੀਕ, ਹੁਣ ਆਪਣੇ ਟਰੈਕਟਰ ਨੂੰ ਬਣਾਓ Mini JCB

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਇੱਕ ਮਿਨੀ ਲੋਡਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਟਰੈਕਟਰ ਨਾਲ ਚਲਦਾ ਹੈ। ਯਾਨੀ ਇਸਨੂੰ ਲਗਾਕੇ ਤੁਸੀ ਟਰੈਕਟਰ ਨੂੰ ਮਿਨੀ JCB ਬਣਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਮਿਨੀ ਲੋਡਰ ਨੂੰ Bull Machines ਨਾਮ ਦੀ ਇੱਕ ਕੰਪਨੀ ਦੁਆਰਾ ਬਣਾਇਆ ਗਿਆ ਹੈ ਜੋ ਕਿ ਨੋਇਡਾ ਵਿੱਚ ਸਥਿਤ ਹੈ।

ਇਸ ਕੰਪਨੀ ਨੇ ਟਰੈਕਟਰ ਉੱਤੇ ਲੱਗਣ ਵਾਲਾ ਮਿਨੀ ਲੋਡਰ ਅਤੇ ਬੈਕਹੋ ਤਿਆਰ ਕੀਤਾ ਹੈ ਜੋ ਟਰੈਕਟਰ ਨੂੰ ਇੱਕ ਮਿਨੀ JCB ਵਿੱਚ ਬਦਲ ਦਿੰਦਾ ਹੈ। ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਲੋਡਰ ਲਗਭਗ 5 ਕੁਇੰਟਲ ਵਜਨ ਉਠਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸਨੂੰ ਘੱਟ ਤੋਂ ਘੱਟ 35 HP ਟਰੈਕਟਰ ਦੇ ਉੱਤੇ ਲਗਾਇਆ ਜਾ ਸਕਦਾ ਹੈ।

ਨਾਲ ਹੀ ਇੱਕ ਸ਼ਰਤ ਇਹ ਵੀ ਹੈ ਕਿ ਜੇਕਰ ਕਿਸਾਨ ਲੋਡਰ ਲਗਾਉਣਾ ਚਾਹੁੰਦੇ ਹਨ ਤਾਂ ਟਰੈਕਟਰ ਵਿੱਚ ਪਾਵਰ ਸਟੇਰਿੰਗ ਹੋਣਾ ਬਹੁਤ ਜਰੂਰੀ ਹੈ। ਅਤੇ ਜੇਕਰ ਸਿਰਫ ਬੇਕਹੋ ਲਗਾਉਣਾ ਹੋਵੇ ਤਾਂ ਬਿਨਾਂ ਪਾਵਰ ਸਟੇਰਿੰਗ ਵਾਲੇ ਟਰੈਕਟਰ ਉੱਤੇ ਵੀ ਲਗਾਇਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਲੋਡਰ ਦੀ ਮਦਦ ਨਾਲ ਸਿਰਫ 5 ਮਿੰਟ ਵਿੱਚ 100 ਫੁੱਟ ਦੀ ਟ੍ਰਾਲੀ ਨੂੰ ਭਰਿਆ ਜਾ ਸਕਦਾ ਹੈ ।

ਕੀਮਤ ਦੀ ਗੱਲ ਕਰੀਏ ਤਾਂ ਤੁਸੀ ਜੇਕਰ ਇਕੱਲਾ ਬੈਕਹੋ ਲਗਾਉਂਦੇ ਹੋ ਤਾਂ ਇਹ ਤੁਹਾਨੂੰ ਲਗਭਗ 3 ਲੱਖ 50 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਅਤੇ ਜੇਕਰ ਤੁਸੀ ਬੈਕਹੋ ਅਤੇ ਲੋਡਰ ਦੋਵੇਂ ਲਗਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਸਾਢੇ ਪੰਜ ਲੱਖ ਰੁਪਏ ਦੇਣੇ ਹੋਣਗੇ। ਖਾਸ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੁਆਰਾ ਇਨ੍ਹਾਂ ਯੰਤਰਾਂ ਉੱਤੇ ਸਬਸਿਡੀ ਵੀ ਦਿੱਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com