ਆ ਗਈ ਰੋਟੀ ਵਾਸਤੇ ਪਰਮੀਅਮ ਕਿਸਮ, ਇਸਦਾ ਗੁੰਨਿਆ ਆਟਾ ਨਹੀਂ ਹੁੰਦਾ ਕਾਲਾ, ਬਣਦੀ ਹੈ ਨਰਮ,ਚਿੱਟੀ, ਮਿਠਾਸ ਵਾਲੀ ਰੋਟੀ

ਦੋਸਤੋ ਅਸੀਂ ਅਕਸਰ ਦੇਖਿਆ ਹੈ ਕਿ ਕਿਸਾਨ ਆਪਣੇ ਖਾਣ ਵਾਸਤੇ ਕੋਈ ਵਧੀਆ ਅਤੇ ਗੁਣਵੰਤਾ ਵਾਲੀ ਕਣਕ ਦੀ ਕਿਸਮ ਨਹੀਂ ਉਗਾਉਂਦੇ। ਅੱਜ ਅਸੀਂ ਤੁਹਾਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਾਂਗੇ ਜਿਸ ਦੀ ਪੱਕੀ ਹੋਈ ਰੋਟੀ ਅਗਲੇ ਦਿਨ ਤੱਕ ਵੀ ਸੁੱਕਦੀ ਨਹੀਂ ਅਤੇ ਇਸ ਦਾ ਗੁੰਨਿਆ ਹੋਇਆ ਆਟਾ 8 ਘੰਟਿਆਂ ਤੱਕ ਵੀ ਕਾਲਾ ਨਹੀਂ ਹੁੰਦਾ। ਇਹ ਕਣਕ ਦੀ ਇੱਕ ਪ੍ਰੀਮੀਅਮ ਕਿਸਮ ਹੈ ਜਿਸ ਦਾ ਝਾੜ ਵੀ ਕਾਫੀ ਚੰਗਾ ਹੈ।

ਇਹ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਵਾਲੀ ਉੱਨਤ ਕਿਸਮ ਦਾ ਨਾਮ PBW 1 ਚਪਾਤੀ ਹੈ। ਇਸ ਦੀ ਬਣੀ ਰੋਟੀ ਰੰਗ ਵਿਚ ਚਿੱਟੀ, ਸੁਆਦ ਵਿਚ ਮਿੱਠੀ, ਲੰਬੇ ਸਮੇਂ ਤਕ ਨਰਮ ਤੇ ਤਾਜ਼ੀ ਰਹਿੰਦੀ ਹੈ। ਜਿਸ ਤਰਾਂ ਪੁਰਾਣੇ ਬਜ਼ੁਰਗ ਦੱਸਦੇ ਹਨ ਕੇ ਪੁਰਾਣੀਆਂ ਕਣਕਾਂ ਦੀ ਬਾਣੀ ਹੋਈ ਰੋਟੀ ਵਿੱਚ ਵੀ ਮਿਠਾਸ ਬਹੁਤ ਹੁੰਦਾ ਸੀ ਜੋ ਅੱਜ ਕੱਲ੍ਹ ਦੀਆਂ ਕਣਕਾਂ ਦੀ ਰੋਟੀ ਵਿਚ ਨਹੀਂ ਦੇਖਣ ਨੂੰ ਮਿਲਦਾ ਇਹ ਕਣਕ ਵੀ ਉਸੇ ਹੀ ਕੈਟਾਗਰੀ ਵਿਚ ਆਉਂਦੀ ਹੈ।

ਇਹ PBW 1 ਚਪਾਤੀ  ਕਿਸਮ ਪੁਰਾਣੀ ਕਣਕ ਦੀ ਦੇਸੀ ਕਿਸਮ C 306 ਤੋ ਸੋਧ ਕੇ ਤਿਆਰ ਕੀਤੀ ਗਈ ਹੈ ਜੋ ਕਿ ਬਹੁਤ ਪੁਰਾਣੀ ਅਤੇ ਖਾਣ ਵਾਸਤੇ ਵਧੀਆ ਕਿਸਮ ਸੀ।ਇਸਦੀ ਖੋਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਗਈ ਹੈ । ਪਰ ਇਹ ਨਵੀਂ ਕਿਸਮ ਬਿਮਾਰੀਆਂ ਦਾ ਟਾਕਰਾ ਕਰਨ ਅਤੇ ਵੱਧ ਝਾੜ ਦੇਣ ਵਿੱਚ ਵੀ ਸਮਰਥ ਹੈ ।

ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ। ਇਹ ਕਿਸਮ 154 ਦਿਨਾਂ ਵਿਚ ਪੱਕਦੀ ਹੈ। ਇਹ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ ਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ। ਇਸਦਾ ਚਪਾਤੀ ਸਕੋਰ 10 ਵਿਚੋਂ 8 ਹੈ ਜੋ ਕੇ ਆਮ ਕਣਕਾਂ ਨਾਲੋਂ 3 ਗੁਨਾ ਜ਼ਿਆਦਾ ਹੈ । ਇਸਦਾ ਸਵਾਦ ਵੀ ਬਹੁਤ ਵਧੀਆ ਹੈ ।

ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਖਾਣ ਵਾਸਤੇ ਇਹ ਕਣਕ ਇੱਕ ਵਾਰ ਜਰੂਰ ਲਗਾ ਕੇ ਦੇਖਣ ਹੋਰ ਜਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ।