ਕਣਕ ਦੀ ਫੋਟ ਵਧਾਉਣ ਲਈ ਕਰੋ ਇਹ ਸਪਰੇਅ, ਮਿਲੇਗਾ ਦੁੱਗਣਾ ਝਾੜ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਕਣਕ ਦੀ ਫੋਟ ਵੀ ਵਧੇ। ਕਿਉਂਕਿ ਕਈ ਜਗ੍ਹਾ ਸਭਕੁਝ ਪਾਉਣ ਤੋਂ ਬਾਅਦ ਵੀ ਇਹ ਸਮੱਸਿਆ ਆਉਂਦੀ ਹੈ ਕਿ ਕਣਕ ਬੂਟਾ ਨਹੀਂ ਬਣਾਉਂਦੀ ਅਤੇ ਫੋਟ ਚੰਗੀ ਨਹੀਂ ਹੁੰਦੀ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਅਤੇ ਕਣਕ ਦਾ ਜਿਆਦਾ ਫੁਟਾਰਾ ਕਰਵਾਉਣ ਦਾ ਬਹੁਤ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਕਣਕ ਦਾ ਬਹੁਤ ਚੰਗਾ ਝਾੜ ਲੈ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿੱਚ ਜਿਆਦਾ ਠੰਡ ਹੋਣ ਦੇ ਕਾਰਨ ਕੋਈ ਵੀ ਖਾਦ ਕੰਮ ਨਹੀਂ ਕਰਦੀ ਅਤੇ ਜ਼ਮੀਨ ‘ਤੇ ਉਸੇ ਤਰਾਂ ਹੀ ਪਈ ਰਹਿੰਦੀ ਹੈ ਜਿਸ ਕਾਰਨ ਇਸਦਾ ਅਸਰ ਕਣਕ ‘ਤੇ ਦੇਖਣ ਨੂੰ ਨਹੀਂ ਮਿਲਦਾ। ਇਸ ਅੱਜ ਅਸੀਂ ਤੁਹਾਨੂੰ ਅਜਿਹੀਆਂ 2 ਸਪਰੇਆਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨਾਲ ਕਣਕ ਦੀ ਫੋਟ ਵੀ ਵਧੇਗੀ ਅਤੇ ਹੌਲੀ ਜ਼ਮੀਨ ਵਿੱਚ ਵੀ ਕਣਕ ਦਾ ਬਹੁਤ ਚੰਗਾ ਝਾੜ ਮਿਲੇਗਾ।

ਇਨ੍ਹਾਂ ਸਪਰੇਆਂ ਤੋਂ ਬਾਅਦ ਬਹੁਤ ਜਲਦੀ ਤੁਹਾਨੂੰ ਇਸਦੇ ਨਤੀਜੇ ਦੇਖਣ ਨੂੰ ਮਿਲਣਗੇ ਅਤੇ ਕਣਕ ਤੁਰੰਤ ਹੀ ਫੋਟ ਕਰਨਾ ਸ਼ੁਰੂ ਕਰ ਦੇਵੇਗੀ। ਪਹਿਲੀ ਸਪਰੇਅ ਦੀ ਗੱਲ ਕਰੀਏ ਤਾਂ ਤੁਸੀਂ 2 ਕਿਲੋ DAP, ਡੇਢ ਕਿੱਲੋ ਯੂਰੀਆ ਅਤੇ 100 ਗ੍ਰਾਮ ਜ਼ਿੰਕ ਲੈਕੇ ਇਨ੍ਹਾਂ ਤਿੰਨਾਂ ਚੀਜਾਂ ਦਾ ਵੱਖ ਵੱਖ ਘੋਲ ਬਣਾ ਲੈਣਾ ਹੈ।

ਇਸਤੋਂ ਬਾਅਦ ਤੁਸੀਂ ਇੱਕ ਕਿੱਲੇ ਵਿੱਚ ਇਸਨੂੰ 100 ਤੋਂ 125 ਲੀਟਰ ਪਾਣੀ ਨਾਲ ਸਪਰੇਅ ਕਰ ਦੇਣੀ ਹੈ। ਇਸਦੇ ਨਾਲ ਸਿਰਫ ਦੋ ਤੋਂ ਤਿੰਨ ਦਿਨਾਂ ਵਿੱਚ ਹੀ ਤੁਹਾਡੀ ਕਣਕ ਕਾਲੀ ਸ਼ਾਹ ਹੋ ਜਾਵੇਗੀ ਅਤੇ ਫੁਟਾਰਾ ਵੀ ਜਿਆਦਾ ਹੋਵੇਗਾ। ਇਸੇ ਤਰਾਂ ਜੇਕਰ ਕਿਸੇ ਫਸਲ ਵਿੱਚ ਪੀਲਾਪਨ ਹੈ ਤਾਂ

ਉਸ ਵਿੱਚ ਤੁਸੀਂ ਇੱਕ ਕਿੱਲੋ ਯੂਰੀਆ, ਇੱਕ ਕਿੱਲੋ ਮੈਗਨੀਸ਼ੀਅਮ ਸਲਫੇਟ ਅਤੇ ਇੱਕ ਕਿੱਲੋ ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਸਕਦੇ ਹੋ। ਇਸਦੇ ਨਾਲ ਕਣਕ ਦੇ ਪੀਲੇਪਨ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਇਨ੍ਹਾਂ ਸਪਰੇਆਂ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com