ਕੈਨੇਡਾ ਵਿਚ ਇਥੇ ਮਿਲਦੀ ਸਭ ਤੋਂ ਸਸਤੀ ਖੇਤੀ ਜਮੀਨ,ਪ੍ਰਾਪਰਟੀ ਤੇ ਰਹਿਣ ਸਹਿਣ, ਇਥੇ ਪੱਕੇ ਹੋਣਾ ਵੀ ਬਹੁਤ ਸੌਖਾ

ਅੱਜ ਅਸੀਂ ਦੱਸਾਂਗੇ ਕੈਨੇਡਾ ਅਜਿਹੇ ਇਲਾਕੇ ਬਾਰੇ ਜਿੱਥੇ ਤਹਾਨੂੰ ਮਿਲਦੀ ਸਭ ਤੋਂ ਸਸਤੀ ਪ੍ਰੋਪਰਟੀ ਤੇ ਖੇਤੀ ਵਾਲੀ ਜਮੀਨ, ਘੱਟ ਟੈਕਸ, ਘੱਟ ਮਹਿਗਾਈ, ਪੱਕੇ ਹੋਣਾ ਵੀ ਸੌਖਾ ।

ਪੀਸ ਰਿਵਰ ਪੇਂਡੂ ਅਲਬਰਟਾ ਵਿੱਚ ਇੱਕ ਸੁੰਦਰ ਛੋਟਾ ਜਿਹਾ ਸ਼ਹਿਰ ਹੈ ਅਤੇ ਨਵੇਂ ਆਉਣ ਵਾਲਿਆਂ ਲਈ ਇੱਕ ਆਦਰਸ਼ ਸ਼ਹਿਰ ਹੈ। ਇਥੇ ਖੇਤੀ ਵਾਲੀ ਜਮੀਨ, ਰਹਿਣ ਵਾਲੀ ਜਮੀਨ ਤੇ ਰਹਿਣਾ ਸਹਿਣਾ ਵੀ ਬਹੁਤ ਸੌਖਾ ਹੈ ।ਪੀਸ ਰਿਵਰ, ਅਸਲ ਵਿੱਚ ਪੀਸ ਰਿਵਰ ਕਰਾਸਿੰਗ ਦਾ ਨਾਮ ਹੈ । ਇਹ ਉੱਤਰ-ਪੱਛਮੀ ਅਲਬਰਟਾ, ਕੈਨੇਡਾ ਵਿੱਚ ਇੱਕ ਸ਼ਹਿਰ ਹੈ।

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਲੋਕ ਬੇਰੋਜਗਾਰੀ ,ਮਹਿੰਗਾਈ ਤੋਂ ਤੰਗ ਆਕੇ ਪੰਜਾਬ ਛੱਡ ਕੇ ਕੈਨੇਡਾ ਵਿਚ ਆਉਂਦੇ ਹਨ ਪਰ ਜ਼ਿਆਦਾਤਰ ਸੁਟਡੈਂਟ ਤੇ ਲੋਕ ਸਿਰਫ ਟਰੋਂਟੋ ,ਬਰੈਮਪਟਨ, ਸਰੀ, ਵੈਨਕੂਵਰ ਆਦਿ ਵਰਗੇ ਸ਼ਹਿਰਾਂ ਵਿਚ ਆਉਂਦੇ ਹਨ ।

ਜਿਥੇ ਮਹਿੰਗਾਈ ਹੱਦ ਤੋਂ ਜ਼ਿਆਦਾ ਵੱਧ ਚੁੱਕੀ ਹੈ ਤੇ ਟੈਕਸ ਵੀ ਬਹੁਤ ਜ਼ਿਆਦਾ ਹਨ । ਪਰ ਇਹ ਇਕ ਅਜਿਹਾ ਇਲਾਕਾ ਹੈ ਜਿੱਥੇ ਤਹਾਨੂੰ ਮਹਿੰਗਾਈ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲੇਗਾ ਤੁਸੀਂ ਇਥੇ ਪੰਜਾਬ ਵਾਂਗ ਜਮੀਨ ਲੈਕੇ ਖੇਤੀ ਵੀ ਕਰ ਸਕਦੇ ਹੋ ।

ਇਹ ਇਕ ਪੇਂਡੂ ਇਲਾਕਾ ਹੈ ਪਰ ਇਸਦੇ ਨਾਲ ਲੱਗਦੇ ਸ਼ਹਿਰ ਵੀ ਬਹੁਤ ਸਸਤੇ ਹਨ ।ਓਥੇ ਵੀ ਪ੍ਰਾਪਰਟੀ ਦੇ ਰੇਟ ਬਾਕੀ ਸਾਰੇ ਕੈਨੇਡਾ ਨਾਲੋਂ ਬਹੁਤ ਸਸਤੇ ਹਨ ਤੇ ਇਥੋਂ ਦਾ ਵਾਤਾਵਰਨ ਵੀ ਬਹੁਤ ਹੀ ਵਧੀਆ ਹੈ । ਇਸ ਇਲਾਕੇ ਦੀ ਹੋਰ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੀ ਹੋਈ ਵੀਡੀਓ ਵਿਚ ਦੇਖੋ ।