ਕਣਕ ਦੇ ਚੰਗੇ ਫੁਟਾਰੇ ਅਤੇ ਝਾੜ ਲਈ ਪਾਓ ਇਹ ਚੀਜਾਂ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਅਤੇ ਕਣਕ ਦਾ ਜਿਆਦਾ ਫੁਟਾਰਾ ਕਰਵਾਉਣ ਦਾ ਬਹੁਤ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਇਸ ਤਰੀਕੇ ਨੂੰ ਵਰਤਣ ਤੋਂ ਬਾਅਦ ਕਣਕ ਦਾ ਰੰਗ ਵੀ ਪੂਰਾ ਕਾਲਾ ਸ਼ਾਹ ਹੋਵੇਗਾ। ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਵੀ ਕਿਸਾਨ ਵੀਰਾਂ ਦਾ ਹਲੇ ਪਹਿਲਾ ਪਾਣੀ ਲਾਉਣਾ ਰਹਿੰਦਾ ਹੈ ਉਹ ਕਿਸਾਨ ਕਣਕ ਨੂੰ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਇੱਕ ਕਿੱਲੋ ਮੈਗਨੀਸ਼ੀਅਮ ਸਲਫੇਟ ਲੈਣਾ ਹੈ ਅਤੇ ਅੱਧਾ ਕਿੱਲੋ ਯੂਰੀਆ ਲੈਣਾ ਹੈ। ਇਨ੍ਹਾਂ ਦੋਨਾਂ ਦਾ ਅਲੱਗ ਅਲੱਗ ਘੋਲ ਬਣਾਕੇ ਸਪਰੇਅ ਕਰ ਦੇਣੀ ਹੈ।

ਜਿਨ੍ਹਾਂ ਕਿਸਾਨਾਂ ਨੇ ਪਾਣੀ ਲਗਾ ਲਿਆ ਹੈ, ਉਹ ਕਿਸਾਨ ਆਪਣੀ ਫਸਲ ਵਿੱਚ 10 ਕਿੱਲੋ ਮੈਗਨੀਸ਼ੀਅਮ ਸਲਫੇਟ ਪਾ ਸਕਦੇ ਹਨ। ਧਿਆਨ ਰਹੇ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਵਿੱਚ ਮੈਗਨੀਸ਼ੀਅਮ ਸਲਫੇਟ ਪਾਇਆ ਹੈ ਉਹ ਕਿਸਾਨ ਹੁਣ ਦੋਬਾਰਾ ਨਾ ਪਾਉਣ। ਜੇਕਰ ਝੋਨੇ ਵਿੱਚ ਨਹੀਂ ਪਾਇਆ ਤਾਂ ਇਹ ਸਮਾਂ ਬਿਲਕੁਲ ਸਹੀ ਹੈ।

ਮੈਗਨੀਸ਼ੀਅਮ ਸਲਫੇਟ ਪਾਉਣ ਤੋਂ ਕੁਝ ਦਿਨ ਬਾਅਦ ਹੀ ਤੁਹਾਨੂੰ ਇਸਦਾ ਰਿਜ਼ਲਟ ਦਿੱਖ ਜਾਵੇਗਾ ਅਤੇ ਤੁਹਾਡੀ ਕਣਕ ਕਦੇ ਪੀਲੀ ਨਹੀਂ ਪਵੇਗੀ। ਜਿਸ ਨਾਲ ਕਣਕ ਦੀ ਗ੍ਰੋਥ ਬਹੁਤ ਸ਼ਾਨਦਾਰ ਹੋਵੇਗੀ ਅਤੇ ਫੁਟਾਰਾ ਵੀ ਵਧੇਗਾ। ਤੁਹਾਡਾ ਕਣਕ ਨੂੰ ਦੇਖਕੇ ਦਿਲ ਖੁਸ਼ ਹੋ ਜਾਵੇਗਾ।