ਇਹ ਹੈ ਦੇਸ਼ ਦੀ ਸਭ ਤੋਂ ਪੌਸ਼ਟਿਕ ਕਣਕ, ਦਿੰਦੀ ਹੈ 70 ਕੁਇੰਟਲ ਝਾੜ

ਹਰ ਕਿਸਾਨ ਇਹ ਸੋਚਦਾ ਹੈ ਕਿ ਉਹ ਕਣਕ ਅਤੇ ਝੋਨੇ ਦੀਆਂ ਚੰਗੀਆਂ ਕਿਸਮਾਂ ਨੂੰ ਉਗਾਏ ਅਤੇ ਚੰਗੀ ਫਸਲ ਲੈ ਸਕੇ। ਅੱਜ ਅਸੀ ਸਾਰੇ ਕਿਸਾਨ ਭਰਾਵਾਂ ਨੂੰ ਕਣਕ ਦੀ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੇਸ਼ ਦੀ ਸਭਤੋਂ ਪੌਸ਼ਟਿਕ ਕਣਕ ਕਿਹਾ ਜਾਂਦਾ ਹੈ ਅਤੇ ਇਹ 70 ਕੁਇੰਟਲ ਦੀ ਪੈਦਾਵਾਰ ਆਸਾਨੀ ਨਾਲ ਦਿੰਦੀ ਹੈ ।

ਅਸੀ ਗੱਲ ਕਰ ਰਹੇ ਹਾਂ ਐਚਡੀ 3226 ਕਿੱਸਮ ਬਾਰੇ, ਭਾਰਤ ਵਿੱਚ ਵਿਕਸਿਤ ਹੁਣ ਤੱਕ ਦੀ ਸਭਤੋਂ ਜਿਆਦਾ ਪੌਸ਼ਟਿਕ ਕਣਕ ( ਐਚਡੀ 3226) ਦਾ ਬੀਜ ਤਿਆਰ ਕਰਨ ਲਈ ਬੀਜ ਉਤਪਾਦਕ ਕੰਪਨੀਆਂ ਨੂੰ ਸ਼ੁੱਕਰਵਾਰ ਯਾਨੀ 30 ਅਗਸਤ ਨੂੰ ਇਸਦਾ ਲਾਇਸੇਂਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਬੀਜ ਦੀ ਵਿਕਰੀ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ ।

ਅਗਲੇ ਸਾਲ ਤੋਂ ਹੀ ਕਿਸਾਨਾਂ ਨੂੰ ਸੀਮਿਤ ਮਾਤਰਾ ਵਿੱਚ ਇਸਦਾ ਬੀਜ ਉਪਲੱਬਧ ਕਰਾਇਆ ਜਾਵੇਗਾ। ਐਚਡੀ 3226 ਕਿਸਮ ਦੀ ਸਭਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕਣਕ ਦੀਆਂ ਹੁਣ ਤੱਕ ਉਪਲੱਬਧ ਸਾਰੀਆਂ ਕਿਸਮਾਂ ਨਾਲੋਂ ਜ਼ਿਆਦਾ ਪ੍ਰੋਟੀਨ ਅਤੇ ਗਲੂਟੀਨ ਹੈ। ਇਸ ਵਿੱਚ 12.8 ਫ਼ੀਸਦੀ ਪ੍ਰੋਟੀਨ, 30.85 ਫ਼ੀਸਦੀ ਗਲੂਟੀਨ ਅਤੇ 36.8 ਫ਼ੀਸਦੀ ਜਿੰਕ ਹੈ। ਹੁਣ ਤੱਕ ਕਣਕ ਦੀਆਂ ਜੋ ਕਿਸਮਾਂ ਹਨ ਉਨ੍ਹਾਂ ਵਿੱਚ ਵੱਧ ਤੋਂ ਵੱਧ 12.3 ਫ਼ੀਸਦੀ ਤੱਕ ਹੀ ਪ੍ਰੋਟੀਨ ਹੈ। ਇਸ ਕਣਕ ਤੋਂ ਰੋਟੀ ਅਤੇ ਬਰੈਡ ਤਿਆਰ ਕੀਤਾ ਜਾ ਸਕੇਗਾ।

70 ਕੁਇੰਟਲ ਝਾੜ

ਇਸ ਕਿਸਮ ਦੇ ਪ੍ਰਜਨਕ ਅਤੇ ਪ੍ਰਧਾਨ ਵਿਗਿਆਨੀ ਡਾ. ਰਾਜਬੀਰ ਯਾਦਵ ਨੇ ਦੱਸਿਆ ਕਿ ਇਸ ਬੀਜ ਦਾ ਵਿਕਾਸ ਅੱਠ ਸਾਲ ਵਿੱਚ ਕੀਤਾ ਗਿਆ ਹੈ। ਇਸਦੀ ਫਸਲ ਆਦਰਸ਼ ਹਾਲਤ ਵਿੱਚ 70 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਲਈ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਕਣਕ ਵਿੱਚ ਘੱਟ ਪ੍ਰੋਟੀਨ ਦੇ ਕਾਰਨ ਇਸਦਾ ਨਿਰਯਾਤ ਨਹੀਂ ਹੁੰਦਾ ਸੀ ਪਰ ਹੁਣ ਇਹ ਸਮੱਸਿਆ ਖ਼ਤਮ ਹੋ ਜਾਵੇਗੀ।

ਫਸਲ ਤਿਆਰ ਹੋਣ ਵਿੱਚ ਲੱਗਦੇ ਹਨ 142 ਦਿਨ

ਡਾ. ਰਾਜਬੀਰ ਯਾਦਵ ਨੇ ਦੱਸਿਆ ਕਿ ਕਿਸਾਨ ਇਸ ਕਣਕ ਦੀ ਭਰਪੂਰ ਫਸਲ ਲੈਣਾ ਚਾਹੁੰਦੇ ਹਨ ਤਾਂ ਇਸਨੂੰ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਲਗਾਉਣਾ ਜਰੂਰੀ ਹੈ। ਇਸਦੀ ਫਸਲ 142 ਦਿਨ ਵਿੱਚ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ – ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ਲਈ ਯੋਗ ਹੈ।