ਇਹ ਨਸਲ 12% ਫੈਟ ਨਾਲ ਦਿੰਦੀ ਹੈ 24 ਲੀਟਰ ਦੁੱਧ

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਲਗਭਗ 3 ਸਾਲ ਪਹਿਲਾਂ ਪਸ਼ੂ ਪਾਲਣ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਉਸਨੇ ਇੱਕ ਗੀਰ ਨਸਲ ਦੀ ਗਾਂ ਨਾਲ ਸ਼ੁਰੂਆਤ ਕੀਤੀ ਸੀ, ਅਤੇ ਅੱਜ ਉਹ ਬਹੁਤ ਸਾਰੀਆਂ ਨਸਲਾਂ ਦੀਆ ਗਾਵਾਂ ਅਤੇ ਮੱਝਾਂ ਦੇ ਨਾਲ ਨਾਲ ਝੋਟੇ ਵੀ ਪਾਲ ਰਿਹਾ ਹੈ ਅਤੇ ਇੱਕ ਚੰਗਾ ਮੁਨਾਫਾ ਕਮਾ ਰਿਹਾ ਹੈ।

ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੇ ਇੱਕ ਕਿਸਾਨ ਜਿਤੇਂਦਰ ਭਾਈ ਪਟੇਲ ਦੀ। ਉਨ੍ਹਾਂ ਨੇ ਦੱਸਿਆ ਕਿ ਉਹ ਜ਼ਿਆਦਾਤਰ ਜਾਫਰਾਬਾਦੀ ਨਸਲ ਦੀਆਂ ਮੱਝਾਂ ਅਤੇ ਝੋਟੇ ਪਾਲਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਫਾਰਮ ਦੀ ਜਾਫ਼ਰਾਬਾਦੀ ਨਸਲ ਦੀ ਮੱਝ ਪੂਰੀ ਅੱਤ ਦੀ ਗਰਮੀ ਵਿੱਚ ਵੀ ਘੱਟੋ ਘੱਟ 18 ਲੀਟਰ ਦੁੱਧ ਦਿੰਦੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਾਫਰਾਬਾਦੀ ਨਸਲ ਦੀ ਮੱਝ ਅਨੁਕੂਲ ਮੌਸਮ ਵਿਚ ਲਗਭਗ 24 ਲੀਟਰ ਦੁੱਧ ਦਿੰਦੀ ਹੈ ਅਤੇ ਉਸ ਦੁੱਧ ਦੀ ਫੈਟ ਲਗਭਗ 10 ਤੋਂ 12% ਹੁੰਦੀ ਹੈ। ਉਹ ਇਸ ਨਸਲ ਦੀ ਗਾਂ ਦੇ ਦੁੱਧ ਨੂੰ ਲਗਭਗ 60 ਤੋਂ 70 ਰੁਪਏ ਪ੍ਰਤੀ ਲੀਟਰ ਵੇਚ ਰਹੇ ਹਨ ਅਤੇ ਕਾਫੀ ਚੰਗੀ ਕਮਾਈ ਕਰ ਰਹੇ ਹਨ। ਜਾਫਰਾਬਾਦੀ ਨਸਲ ਦੀ ਇੱਕ ਮੱਝ ਦੀ ਕੀਮਤ ਘੱਟੋ ਘੱਟ 1 ਤੋਂ 1.5 ਲੱਖ ਰੁਪਏ ਹੈ।

ਜਿਤੇਂਦਰ ਭਾਈ ਪਟੇਲ ਦਾ ਕਹਿਣਾ ਹੈ ਕਿ ਉਸਨੇ 3 ਸਾਲ ਪਹਿਲਾਂ ਇੱਕ ਗਾਂ ਨਾਲ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਸ ਕੋਲ ਕਾਫੀ ਚੰਗੀਆਂ ਨਸਲਾਂ ਦੀਆਂ ਗਾਵਾਂ ਅਤੇ ਮੱਝਾਂ ਹਨ। ਅਤੇ ਨਾਲ ਹੀ ਉਸ ਕੋਲ ਜਾਫਰਾਬਾਦੀ ਨਸਲ ਦਾ ਇੱਕ ਝੋਟਾ ਵੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਚਾਹੇ ਤਾਂ ਮੇਰੇ ਵਾਂਗ ਇੱਕ ਜਾਂ ਦੋ ਗਾਵਾਂ ਜਾ ਮੱਝਾਂ ਤੋਂ ਸ਼ੁਰੂ ਕਰ ਸਕਦਾ ਹੈ ਅਤੇ ਹੌਲੀ ਹੌਲੀ ਚੰਗਾ ਮੁਨਾਫ਼ਾ ਕਮਾਉਣਾ ਸ਼ੁਰੂ ਕਰ ਸਕਦਾ ਹੈ। ਜਾਫਰਾਬਾਦੀ ਨਸਲ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ…..