ਕੋ-ਆਪਰੇਟਿਵ ਬੈਂਕਾਂ ਵਿੱਚ ਪੈਸੇ ਰੱਖਣ ਵੇਲੇ ਕਦੇ ਨਾ ਕਰੋ ਇਹ ਗ਼ਲਤੀ

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਮੁੰਬਈ ਦੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (ਪੀਐਮਸੀ) ‘ਤੇ ਛੇ ਮਹੀਨੇ ਦਾ ਬੈਨ ਲਾ ਦਿੱਤਾ ਹੈ। ਇਸ ਤਹਿਤ ਇਸ ਬੈਂਕ ਦੇ ਗਾਹਕ ਆਪਣੇ ਖਾਤੇ ਵਿੱਚੋਂ ਛੇ ਮਹੀਨੇ ਹਰ ਦਿਨ ਸਿਰਫ 10000 ਰੁਪਏ ਹੀ ਕਢਵਾ ਸਕਦੇ ਹਨ। ਆਰਬੀਆਈ ਨੇ ਇਸ ਦੇ ਨਾਲ ਹੀ ਬੈਂਕ ‘ਤੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਲੋਨ ਦੇਣ ’ਤੇ ਵੀ ਰੋਕ ਲਾ ਦਿੱਤੀ ਹੈ।

ਆਰਬੀਆਈ ਨੇ ਬੈਂਕ ‘ਤੇ ਇਹ ਕਾਰਵਾਈ ਅਨਿਯਮਿਤਤਾ ਵਰਤਣ ਦੇ ਇਲਜ਼ਾਮਾਂ ਕਰਕੇ ਲਾਇਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਆਰਬੀਆਈ ਕੁੱਝ ਹੋਰ ਬੈਂਕਾਂ ਨੂੰ ਬੰਦ ਕਰਨ ਵਾਲਾ ਹੈ ਜਾਂ ਬੈਨ ਕਰਨ ਵਾਲਾ ਹੈ।

ਇਸ ਮਗਰੋਂ ਦੇਸ਼ ਵਿੱਚ ਖਲਬਲੀ ਮੱਚ ਗਈ। ਇਸ ਮਗਰੋਂ ਆਰਬੀਆਈ ਨੇ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਾਉਂਦੇ ਹੋਏ ਸਾਫ਼ ਕੀਤਾ ਹੈ ਕਿ ਆਰਬੀਆਈ ਕਿਸੇ ਬੈਂਕ ਨੂੰ ਬੰਦ ਨਹੀਂ ਕਰ ਰਿਹਾ।

ਬੇਸ਼ੱਕ RBI ਕਿਸੇ ਵੀ ਬੈਂਕ ਨੂੰ ਬੰਦ ਨਾ ਕਰਨ ਵਾਲਾ ਹੋਵੇ ਪਰ ਫੇਰ ਵੀ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ । ਅਤੇ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਕਿਓਂਕਿ ਕਿਸਾਨ ਆਪਣਾ ਜ਼ਿਆਦਾ ਲੈਣ ਦੇਣ ਕੋ-ਆਪਰੇਟਿਵ ਬੈਂਕਾਂ ਰਹੀ ਹੀ ਕਰਦੇ ਹਨ ।

ਜਿਵੇਂ ਕਿ ਕਿਹਾ ਜਾਂਦਾ ਹੈ ਕੇ ਸਾਰੇ ਅੰਡੇ ਇਕ ਟੋਕਰੀ ਵਿੱਚ ਨਾ ਰੱਖੋ ਕਿਓਂਕਿ ਟੋਕਰੀ ਟੁੱਟਣ ਤੇ ਸਾਰੇ ਅੰਡੇ ਟੁੱਟ ਸਕਦੇ ਹਨ ਉਸੇ ਤਰਾਂ ਹੀ ਆਪਣੀ ਜਿੰਦਗੀ ਭਰ ਦੀ ਕਮਾਈ ਕਦੇ ਵੀ ਇਕ ਬੈਂਕ ਵਿਚ ਨਾ ਰੱਖੋ । ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ ।

ਇਹ ਦੇਖਿਆ ਗਿਆ ਹੈ ਕੇ ਕੋ-ਆਪਰੇਟਿਵ ਬੈਂਕਾਂ ਵਿੱਚ ਵਿਆਜ ਜਿਆਦਾ ਮਿਲਦਾ ਹੈ ਨਾਲ ਹੀ ਇਹ ਬੈਂਕ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਹੁੰਦੇ ਹਨ ਜਿਸ ਕਾਰਨ ਕਿਸਾਨ ਇਹਨਾਂ ਬੈਂਕਾਂ ਵਿੱਚ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ । ਤੁਸੀਂ ਇਹਨਾਂ ਬੈਂਕਾਂ ਵਿੱਚ ਪੈਸੇ ਜਰੂਰ ਰੱਖੋ ਪਰ ਸਾਰੇ ਪੈਸੇ ਸਿਰਫ ਇਕ ਬੈਂਕ ਵਿੱਚ ਨਾ ਰੱਖ ਕੇ 3-4 ਬੈਂਕਾਂ ਵਿੱਚ ਰੱਖੋ ਤਾਂ ਜੋ ਤੁਹਾਡੀ ਜਿੰਦਗੀ ਭਰ ਦੀ ਕਮਾਈ ਡੁੱਬ ਨਾ ਜਾਵੇ ।