ਸਿਰਫ 200 ਰੁਪਏ ਦੀ ਇਹ ਚੀਜ ਪਾਉਣ ਨਾਲ ਦੁਗਣਾ ਹੋ ਜਾਵੇਗਾ ਤੁਹਾਡੀ ਕਾਰ ਦਾ ਮਾਇਲੇਜ

ਸਾਡੇ ਦੇਸ਼ ਵਿੱਚ ਲੋਕ ਕਾਰ ਦੀਆਂ ਬਾਕੀ ਵਿਸ਼ੇਸ਼ਤਾਵਾਂ ਨਾਲੋਂ ਮਾਈਲੇਜ ਦੀ ਜ਼ਿਆਦਾ ਪਰਵਾਹ ਕਰਦੇ ਹਨ ਅਤੇ ਕਾਰ ਜਾਂ ਬਾਈਕ ਖਰੀਦਣ ਵੇਲੇ ਮਾਈਲੇਜ ਪੁੱਛਣਾ ਨਹੀਂ ਭੁੱਲਦੇ। ਉਹੀ ਵਾਹਨ ਜਿਆਦਾ ਵਿਕਦੇ ਹਨ, ਜਿਨ੍ਹਾਂ ਦੀ ਮਾਈਲੇਜ ਵੱਧ ਹੈ। ਜੇਕਰ ਤੁਹਾਡੀ ਕਾਰ ਦਾ ਮਾਈਲੇਜ ਵੀ ਘੱਟ ਹੈ, ਤਾਂ ਹੁਣ ਘਬਰਾਓ ਨਾ ਕਿਉਂਕਿ ਅਸੀਂ ਤੁਹਾਨੂੰ ਇਕ ਅਜੇਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਤੁਹਾਡੀ ਕਾਰ ਦਾ ਮਾਈਲੇਜ 2-3 ਗੁਣਾ ਵਧਾ ਦੇਵੇਗੀ।

ਫਿਊਲ ਐਡੀਟਿਵਸ

ਲੰਬੇ ਸਮੇਂ ਤਕ ਡੀਜ਼ਲ ਜਾਂ ਪੈਟਰੋਲ ਦੀ ਵਰਤੋਂ ਕਰਨ ਨਾਲ ਇੰਜਨ ਦੇ ਫਿਊਲ ਇੰਜੈਕਟਰਸ ‘ਤੇ ਕਾਰਬਨ ਇਕੱਠਾ ਹੋ ਜਾਂਦਾ ਹੈ। ਗੰਦਗੀ ਜਮ੍ਹਾਂ ਹੋਣ ਕਾਰਨ ਜੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਵਾਹਨ ਦੀ ਸਮੁਦਨੈਸ ਖਤਮ ਹੋ ਜਾਂਦੀ ਹੈ ਅਤੇ ਇੰਜਣ ਵਿਚ ਵਾਈਬ੍ਰੇਸਨ ਹੋਣ ਲੱਗਦੀ ਹੈ। ਜੋ ਕਿ ਵਾਹਨ ਦੇ ਮਾਈਲੇਜ ਨੂੰ ਵੀ ਪ੍ਰਭਾਵਤ ਕਰਦੀ ਹੈ। ਫਿਊਲ ਐਡੀਟਿਵਸ (Fuel Additives) ਇਸ ਸਮੱਸਿਆ ਨਾਲ ਨਜਿੱਠਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

200-300 ਰੁਪਏ ਹੋਣਗੇ ਖਰਚ

ਇਹਨਾ ਫਿਊਲ ਐਡਿਟਿਵਸ ਦੀ ਕੀਮਤ ਸਿਰਫ 200 ਤੋਂ 300 ਰੁਪਏ ਹੈ। ਫਿਊਲ ਅਡੀਟਿਵਸ ਨਾਲ ਨਾ ਸਿਰਫ ਤੁਹਾਡੇ ਵਾਹਨ ਦੀ ਮੈਲੇਜ ਵਧੇਗੀ, ਬਲਕਿ ਤੁਸੀਂ ਵਾਹਨ ਦੀ ਟਾਪ ਸਪੀਡ ਅਤੇ ਪਰਫਾਰਮੈਂਸ ਵਿਚ ਵੀ ਸਾਫ ਅੰਤਰ ਵੇਖ ਸਕੋਗੇ। ਪੈਟਰੋਲ ਅਤੇ ਡੀਜ਼ਲ ਕਾਰਾਂ ਲਈ ਵੱਖ ਵੱਖ ਫਿਊਲ ਐਡੀਟਿਵਸ ਆਉਂਦੇ ਹਨ। ਇਹ ਅਡੀਟਿਵਸ ਇੰਜੈਕਟਰਸ ਨੂੰ ਸਾਫ਼ ਕਰਦੇ ਹਨ ਅਤੇ ਪ੍ਰਦੂਸ਼ਣ ਨੂੰ ਵੀ ਘੱਟ ਕਰਦੇ ਹਨ।

2000 ਕਿਲੋਮੀਟਰ ਤੋਂ ਬਾਅਦ ਇਸ ਨੂੰ ਬਦਲਣਾ ਪਏਗਾ

ਇੱਕ ਬੋਤਲ ਆਮ ਤੌਰ ‘ਤੇ 50-ਲਿਟਰ ਦੇ ਟੈਂਕ ਲਈ ਕਾਫ਼ੀ ਹੁੰਦੀ ਹੈ। ਲਗਭਗ 100 ਕਿਲੋਮੀਟਰ ਚੱਲਣ ਤੋਂ ਬਾਅਦ ਇਸਦੇ ਫਾਇਦੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਹ ਲਗਭਗ 2 ਹਜ਼ਾਰ ਕਿਮੀ ਤੱਕ ਚਲਦਾ ਹੈ। ਇਸ ਤੋਂ ਬਾਅਦ ਤੁਹਾਨੂੰ ਇਸਨੂੰ ਫਿਰ ਦੋਬਾਰਾ ਟੈਂਕ ਵਿਚ ਪਾਉਣਾ ਪਏਗਾ।