ਪੰਜਾਬ ਦੇ ਇਸ ਇਲਾਕੇ ਵਿੱਚ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਠੇਕੇ ,ਠੇਕਾ ਪੜ੍ਹ ਕੇ ਪੈ ਜਾਣਗੀਆ ਦੰਦਲਾਂ

ਪਿਛਲੇ ਸਮੇਂ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਵੱਲੋਂ ਖੇਤੀ ਕਰਨ ਲਈ ਜ਼ਮੀਨ ਠੇਕੇ ‘ਤੇ ਲੈ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਰਿਹਾ ਹੈ। ਅਗਲੇ ਸਾਲ ਲਈ ਠੇਕੇ ਵਾਲਿਆਂ ਜ਼ਮੀਨਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਜਿਲ੍ਹਾ ਸੰਗਰੂਰ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਚ 80 ਹਜ਼ਾਰ ਦੇ ਕਰੀਬ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਗਲੇ ਸਾਲ ਲਈ ਜਮੀਨ ਠੇਕੇ ਤੇ ਲੱਗ ਰਹੀਆਂ ਹਨ, ਜੋ ਕਿ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਹੈ।

ਇਸ ਸਬੰਧੀ ਪਿੰਡ ਛਾਜਲੀ ਦੇ ਸਰਪੰਚ ਤੇ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਠੇਕੇ ਤੇ ਜਮੀਨਾਂ ਲੈਣ ਵਾਲੇ ਕਿਸਾਨਾਂ ਨੂੰ ਸੋਚ ਸਮਝ ਕੇ ਜਮੀਨ ਲੈਣੀ ਚਾਹੀਦੀ ਹੈ। ਇਸ ਵਾਰ ਅਗਲੇ ਸਾਲ ਲਈ ਜਮੀਨਾਂ ਦੇ ਠੇਕੇ ਦੇ ਭਾਅ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ, ਜੋ ਕਿ ਠੇਕੇ ਤੇ ਜਮੀਨ ਲੈਣ ਵਾਲੇ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ।

ਸਿਰਫ਼ ਸੁਨਾਮ ਵਿੱਚ ਹੀ ਨਹੀਂ ਇਸ ਤੋਂ ਇਲਾਵਾ ਵੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਜਿਵੇਂ ਮੁਕਤਸਰ, ਮਾਨਸਾ, ਪਟਿਆਲਾ,ਬਠਿੰਡਾ ਆਦਿ ਜਿੱਥੇ ਧਰਤੀ ਹੇਠਲੇ ਪਾਣੀ ਚੰਗੇ ਹਨ ਇਸੇ ਕੀਮਤ ਤੇ ਹੀ ਠੇਕੇ ਲਏ ਜਾ ਰਹੇ ਹਨ । ਅਤੇ ਠੇਕਾ ਵਧਾਉਣ ਦੀ ਜ਼ਿੰਮੇਵਾਰ ਵੀ ਜਮੀਨ ਠੇਕੇ ਤੇ ਲੈਣ ਵਾਲੇ ਕਿਸਾਨ ਹੀ ਹਨ ਨਾ ਕਿ ਦੇਣ ਵਾਲੇ ।

ਛੋਟੇ ਕਿਸਾਨ ਬਿਨਾ ਸੋਚੇ ਸਮਝੇ 80 ਹਜ਼ਾਰ ਦੇ ਕਰੀਬ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨਾਂ ਠੇਕੇ ‘ਤੇ ਲੈ ਰਹੇ ਹਨ, ਜੋ ਕਿ ਕਿਸਾਨਾਂ ਲਈ ਬਹੁਤ ਘਾਟੇ ਦਾ ਸੌਦਾ ਸਾਬਤ ਹੋਵੇਗਾ। ਇਸ ਮੌਕੇ ਕਿਸਾਨ ਆਗੂ ਰਾਜੈਵਿੰਦਰ ਸਿੰਘ ਨੇ ਕਿਹਾ ਕਿ ਠੇਕੇ ਦੇ ਭਾਅ ਚ ਬੇਲੋੜਾ ਵਾਧਾ ਚਿੰਤਾ ਦਾ ਕਾਰਨ ਹੈ। ਇਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।

ਜਦ ਕਿਸਾਨ ਨੂੰ ਆਪਣੀ ਜਮੀਨ ਚੋਂ ਕੁਝ ਨਹੀਂ ਬਚਦਾ ਤਾਂ ਠੇਕੇ ਵਾਲੀ ਜਮੀਨ ਵਿਚੋਂ ਕਿ ਬਚੇਗਾ।ਕਿਸਾਨਾਂ ਨੂੰ ਵੱਧ ਤੋਂ ਵੱਧ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਜਮੀਨ ਲੈਣੀ ਚਾਹੀਦੀ ਹੈ। 50 ਹਜ਼ਾਰ ਪ੍ਰਤੀ ਏਕੜ ਤੋਂ ਵੱਧ ਰੇਟ ਤੇ ਜਮੀਨ ਲੈਣ ਵਾਲੇ ਕਿਸਾਨ ਘਾਟੇ ਵਿਚ ਜਾਣਗੇ।