ਕਿਸਾਨਾਂ ਲਈ ਬੁਰੀ ਖਬਰ, ਇੱਕ ਵਾਰ ਫਿਰ ਵਧੇ ਖਾਦਾਂ ਦੇ ਰੇਟ

ਦੇਸ਼ ਵਿੱਚ ਖੇਤੀ ਦਿਨੋ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਦਾ ਮੁਨਾਫ਼ਾ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਹੁਣ ਸਾਉਣੀ ਦੇ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਲਈ ਬਜ਼ਾਰ ਤੋਂ ਬੀਜ ਅਤੇ ਖਾਦ ਖ਼ਰੀਦ ਰਹੇ ਹਨ।

ਦੱਸ ਦਈਏ ਕਿ ਇਕ ਵਾਰ ਫਿਰ ਖਾਦਾਂ ਦੀਆਂ ਕੀਮਤਾਂ ‘ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਡੀਏਪੀ, ਸਿੰਗਲ ਫਾਸਫੇਟ ਅਤੇ ਹੋਰ ਖਾਦਾਂ ਦੇ ਰੇਟ ਵੀ ਵਧ ਗਏ ਹਨ। IFFCO ਵੱਲੋਂ ਡੀਏਪੀ ਦੇ ਨਾਲ-ਨਾਲ ਬਾਕੀ ਖਾਦਾਂ ਲਈ ਵੀ ਨਵੇਂ ਰੇਟ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਵਾਰ ਸਿੰਗਲ ਫਾਸਫੇਟ ਖਾਦ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 151 ਰੁਪਏ ਪ੍ਰਤੀ ਗੱਟੇ ਦਾ ਵਾਧਾ ਕੀਤਾ ਗਿਆ ਹੈ।

ਕਿਸਾਨਾਂ ਨੂੰ ਇਸ ਸਾਲ ਸਿੰਗਲ ਫਾਸਫੇਟ ਖਾਦ ਦੀ 50 ਕਿਲੋ ਦਾ ਗੱਟਾ 425 ਰੁਪਏ ਵਿੱਚ ਮਿਲੇਗਾ। ਪਿਛਲੇ ਸਾਲ ਸਿੰਗਲ ਸੁਪਰ ਫਾਸਫੇਟ ਦਾ ਗੱਟਾ 274 ਰੁਪਏ ਦਾ ਸੀ। ਇਸੇ ਤਰ੍ਹਾਂ ਦਾਣੇਦਾਰ ਖਾਦ ਦਾ ਰੇਟ 304 ਰੁਪਏ ਦੀ ਬਜਾਏ 161 ਰੁਪਏ ਵਧਾ ਕੇ 425 ਰੁਪਏ ਕਰ ਦਿੱਤਾ ਗਿਆ ਹੈ। ਡੀਏਪੀ ਦੀ ਗੱਲ ਕਰੀਏ ਤਾਂ IFFCO ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਲੋਕਤੰਤਰੀ ਕਾਰਵਾਈ ਦੇ ਕਾਰਨ, ਡੀਏਪੀ ਖਾਦ ਦੀਆਂ ਕੀਮਤਾਂ ਸਹੀ ਢੰਗ ਨਾਲ ਨਹੀਂ ਦੱਸੀਆਂ ਗਈਆਂ ਸਨ।

ਪਹਿਲਾਂ ਇਸ ਦਾ ਰੇਟ 1200 ਰੁਪਏ ਦੇ ਗੱਟਾ ਰਖਿਆ ਗਿਆ ਸੀ, ਉਸ ਤੋਂ ਬਾਅਦ 1700 ਰੁਪਏ ਕਰ ਦਿੱਤਾ ਗਿਆ। ਫਿਰ ਕੁਝ ਸਮੇਂ ਬਾਅਦ ਇਸ ਨੂੰ ਹੋਰ ਵਧਾ ਕੇ 1900 ਰੁਪਏ ਦੇ ਹਿਸਾਬ ਨਾਲ ਵੇਚਿਆ ਗਿਆ। ਇਸ ਦਾ ਬੋਝ ਕਿਸਾਨਾਂ ‘ਤੇ ਨਾ ਪਵੇ ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਅਤੇ ਹੁਣ ਕਿਸਾਨਾਂ ਨੂੰ ਡੀਏਪੀ ਖਾਦ ਸਿਰਫ 1200 ਰੁਪਏ ‘ਚ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਯਾਨੀ ਹੁਣ ਜੇਕਰ ਕੋਈ ਤੁਹਾਡੇ ਤੋਂ ਡੀਏਪੀ ਦੀ ਕੀਮਤ 1200 ਤੋਂ ਵੱਧ ਮੰਗਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਅਤੇ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।