ਦੋਸਤੋ ਘਰਾਂ ਵਿੱਚ ਕੱਪੜੇ ਸੁਕਾਉਣ ਲਈ ਅਕਸਰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰ ਵਾਰ ਕਈ ਜਗ੍ਹਾ ਅਸੀਂ ਕੱਪੜੇ ਸੁਕਾਉਣ ਲਈ ਤਾਰ ਬੰਨ੍ਹਦੇ ਹਾਂ ਪਰ ਉਹ ਤਾਰ ਵਾਰ ਵਾਰ ਟੁੱਟ ਜਾਂਦੀ ਹੈ। ਜਿਸ ਕਾਰਨ ਕਈ ਵਾਰ ਕੱਪੜਿਆਂ ਨੂੰ ਦੁਬਾਰਾ ਵੀ ਧੋਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੱਪੜੇ ਸੁਕਾਉਣ ਲਈ ਤਾਰ ਬੰਨ੍ਹਣ ਵਾਲਾ ਇੱਕ ਜੁਗਾੜ ਦਿਖਾਉਣ ਜਾ ਰਹੇ ਹਾਂ।
ਤੁਸੀਂ ਬਹੁਤ ਘੱਟ ਖਰਚੇ ਵਿੱਚ ਇਹ ਹਾਈਟੈੱਕ ਜੁਗਾੜ ਤਿਆਰ ਕਰਵਾ ਸਕਦੇ ਹੋ ਅਤੇ ਕੱਪੜੇ ਸੁਕਾਉਣ ਵਾਲੀ ਵਾਰ ਵਾਰ ਤਾਰ ਬੰਨ੍ਹਣ ਦੇ ਯੱਭ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਜੁਗਾੜ ਨੂੰ ਤਿਆਰ ਕਰਨ ਲਈ ਤੁਹਾਨੂੰ ਕਿਹੜੇ ਸਮਾਨ ਦੀ ਲੋੜ ਪਵੇਗੀ ਅਤੇ ਇਸ ਨੂੰ ਤਿਆਰ ਕਰਵਾਉਣ ਵਿੱਚ ਕਿੰਨਾ ਖਰਚਾ ਆਵੇਗਾ।
ਤੁਸੀਂ ਸਿਰਫ ਇੱਕ ਲੋਹੇ ਦੀ ਪਾਈਪ ਅਤੇ ਇੱਕ ਐਂਗਲ ਨਾਲ ਇਸ ਜੁਗਾੜ ਨੂੰ ਤਿਆਰ ਕਰ ਸਕਦੇ ਹੋ। ਇਹ T ਦੀ ਸ਼ੇਪ ਵਿੱਚ ਤਿਆਰ ਹੋ ਜਾਵੇਗਾ ਅਤੇ ਇਸ ਵਿੱਚ ਤੁਸੀਂ 3 ਮੋਰੇ ਕਰਵਾ ਕੇ ਤਿੰਨ ਤਾਰਾਂ ਬੰਨ੍ਹ ਸਕਦੇ ਹੋ। ਇਸ ਤਰਾਂ ਦੀਆਂ ਦੋ T ਤਿਆਰ ਕਰਵਾ ਕੇ ਤੁਸੀਂ ਇਨ੍ਹਾਂ ਨੂੰ ਆਪਣੇ ਘਰ ਦੀ ਛੱਤ ਦੇ ਦੋਵੇਂ ਹਿੱਸਿਆਂ ‘ਤੇ ਲਗਾ ਸਕਦੇ ਹੋ।
ਤੁਸੀਂ ਚਾਹੋ ਤਾਂ ਆਪਣੇ ਬਜਟ ਦੇ ਹਿਸਾਬ ਨਾਲ ਹੈਵੀ ਸਮਾਨ ਲਗਾ ਕੇ ਇਸ ਨੂੰ ਤਿਆਰ ਕਰਵਾ ਸਕਦੇ ਹੋ। ਤੁਸੀਂ ਇਸਦੇ ਉੱਤੇ ਕੀਚੈਨ ਲੌਕ ਲਗਾ ਕੇ ਤਾਰਾਂ ਬੰਨ੍ਹ ਸਕਦੇ ਹੋ। ਇਹ ਇੱਕ ਲੌਕ 60 ਰੁਪਏ ਦਾ ਆਵੇਗਾ। ਲੋਹੇ ਦੀ ਗੱਲ ਕਰੀਏ ਤਾਂ ਇਹ ਦੋਵੇਂ T ਸਿਰਫ 7 ਕਿੱਲੋ ਲੋਹੇ ਵਿੱਚ ਤਿਆਰ ਹੋ ਜਾਣਗੀਆਂ। ਯਾਨੀ ਕਿ ਸਾਢੇ 3 ਕਿੱਲੋ ਦੀ ਇੱਕ।
ਕੁੱਲ ਖਰਚੇ ਦੀ ਗੱਲ ਕਰੀਏ ਤਾਂ ਇਸ ਵਿੱਚ 700 ਰੁਪਏ ਦਾ ਲੋਹਾ ਲੱਗਿਆ ਹੈ ਅਤੇ 360 ਰੁਪਏ ਦੇ ਲੌਕ, 500 ਰੁਪਏ ਇਸਦੀ ਲੇਬਰ, 70 ਰੁਪਏ ਦੇ ਲੰਬੇ ਨਟ ਅਤੇ ਲਗਭਗ 150 ਰੁਪਏ ਦੀ ਤਾਰ ਲੱਗੇਗੀ। ਯਾਨੀ ਲਗਭਗ 1700 ਤੋਂ 1800 ਰੁਪਏ ਦੇ ਖਰਚੇ ਵਿੱਚ ਇਹ ਤਿਆਰ ਹੋ ਜਾਵੇਗਾ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com