ਬਿਨਾ ਦਵਾਈ ਤੋ ਹਮੇਸ਼ਾ ਲਈ ਘਾਹ ਸਾੜਨ ਦਾ ਸਭਤੋਂ ਅਸਰਦਾਰ ਦੇਸੀ ਫਾਰਮੂਲਾ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਰ ਪਾਸੇ ਝੋਨਾ ਲੱਗ ਚੁੱਕਿਆ ਹੈ। ਇਸ ਦੌਰਾਨ ਝੋਨੇ ਦੇ ਚਾਰ ਚੁਫੇਰੇ, ਝੋਨੇ ਦੀਆਂ ਵੱਟਾਂ ਉੱਤੇ ਜਾਂ ਫਿਰ ਸੜਕ ਦੇ ਨਾਲ ਨਾਲ ਬਹੁਤ ਸਾਰੇ ਵੱਖ ਵੱਖ ਕਿਸਮਾਂ ਦੇ ਨਦੀਨ ਉੱਗਦੇ ਹਨ। ਇਹ ਨਦੀਨ ਜਿਆਦਾ ਵੱਡੇ ਹੋ ਜਾਣ ਤਾਂ ਫਸਲ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਸਦਾ ਸਿੱਧਾ ਅਸਰ ਝੋਨੇ ਦੇ ਝਾੜ ਉੱਤੇ ਪੈਂਦਾ ਹੈ।

ਇਨ੍ਹਾਂ ਨੂੰ ਖਤਮ ਕਰਨ ਲਈ ਜਿਆਦਾਤਰ ਕਿਸਾਨ ਦੋ ਦਵਾਈਆਂ ਦੀ ਵਰਤੋਂ ਕਰਦੇ ਹਨ। ਪਹਿਲੇ ਨੰਬਰ ‘ਤੇ ਹੈ ਰਾਊਂਡਅੱਪ ਜੋ ਕਿ ਪੰਜਾਬ ਵਿੱਚ ਬੈਨ ਅਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦੂਸਰੇ ਨੰਬਰ ਤੇ ਕਈ ਕਿਸਾਨ ਇਨ੍ਹਾਂ ਨਦੀਨਾਂ ਨੂੰ ਖਤਮ ਕਰਨ ਲਈ ਪੈਰਾਕੁਆਈਟ ਡਿਕਲੋਰਾਇਡ ਦੀ ਵਰਤੋਂ ਵੀ ਕਰਦੇ ਹਨ।

ਪਰ ਇਸਦੀ ਵਰਤੋਂ ਤੋਂ ਕੁਝ ਸਮੇਂ ਬਾਅਦ ਹੀ ਨਦੀਨ ਉਸੇ ਜਗ੍ਹਾ ਉੱਤੇ ਫਿਰ ਤੋਂ ਉੱਘ ਆਉਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਫਾਲਤੂ ਘਾਹ ਸਾੜਨ ਦਾ ਸਭਤੋਂ ਅਸਰ ਅਤੇ ਦੇਸੀ ਫਾਰਮੂਲਾ ਦੱਸਾਂਗੇ ਜਿਸ ਦੀ ਵਰਤੋਂ ਨਾਲ ਤੁਸੀਂ ਨਦੀਨ ਹਮੇਸ਼ਾ ਲਈ ਬਿਨਾ ਕਿਸੇ ਦਵਾਈ ਤੋਂ ਖਤਮ ਕਰ ਸਕਦੇ ਹੋ। ਕੁਝ ਹੀ ਸਮੇਂ ਵਿੱਚ ਇਹ ਦੇਸੀ ਫਾਰਮੂਲਾ ਘਾਹ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ।

ਇਹ ਬਿਲਕੁਲ ਸਸਤਾ ਅਤੇ ਸੌਖਾ ਫਾਰਮੂਲਾ ਹੈ ਪਰ ਇਹ ਸਭਤੋਂ ਜਿਆਦਾ ਅਸਰਦਾਰ ਸਾਬਿਤ ਹੋਵੇਗਾ। ਇਸ ਫਾਰਮੂਲੇ ਨੂੰ ਤਿਆਰ ਕਰਨ ਲਈ ਤੁਸੀਂ ਸਭਤੋਂ ਪਹਿਲਾਂ ਇੱਕ ਲੀਟਰ ਬਿਲਕੁਲ ਤਾਜ਼ਾ ਪਾਣੀ ਲੈ ਲੈਣਾ ਹੈ, ਇਸਦੇ ਨਾਲ ਹੀ 800ml ਸਿਰਕਾ ਅਤੇ 700ml ਟਾਈਲ ਕਲੀਨਰ ਲੈਣਾ ਹੈ ਅਤੇ 20 ml ਸਿਲਿਕਾ ਲੈਕੇ ਇਨ੍ਹਾਂ ਚੀਜਾਂ ਨੂੰ ਚੰਗੀ ਤਰਾਂ ਮਿਲਾ ਲੈਣਾ ਹੈ।

ਤੁਸੀਂ 16 ਲੀਟਰ ਵਾਲੀ ਟੈਂਕੀ ਦੇ ਵਿੱਚ ਇੱਕ ਲੀਟਰ ਇਹ ਦਵਾਈ ਪਾਉਣੀ ਹੈ ਅਤੇ ਘਾਹ ਦੇ ਉੱਤੇ ਇਸਦੀ ਸਪਰੇਅ ਕਰ ਦੇਣੀ ਹੈ। ਇਸ ਫਾਰਮੂਲੇ ਨੂੰ ਤੁਸੀਂ ਕਿਸੇ ਵੀ ਤਰਾਂ ਦੇ ਨਦੀਨ ਦੇ ਉੱਤੇ ਸਪਰੇਅ ਕਰ ਸਕਦੇ ਹੋ ਅਤੇ ਇਸ ਨਾਲ ਹਰ ਤਰਾਂ ਦੇ ਨਦੀਨ ਸੜ ਜਾਣਗੇ ਅਤੇ ਉਸ ਜਗ੍ਹਾ ਉੱਤੇ ਤੁਹਾਨੂੰ ਦੁਬਾਰਾ ਨਦੀਨ ਨਹੀਂ ਨਜ਼ਰ ਆਉਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com