ਖੁਸ਼ਖਬਰੀ, ਹੁਣ ਸਿਰਫ 7500 ਰੁ: ਵਿੱਚ ਮਿਲੇਗਾ ਕੈਨੇਡਾ ਦਾ 10 ਸਾਲ ਦਾ ਵੀਜ਼ਾ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਜੋ ਲੋਕ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਹੁਣ ਕੈਨੇਡਾ ਸਰਕਾਰ ਚੰਗੀ ਖ਼ਬਰ ਲੈ ਕੇ ਆਈ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਟੂਰਿਸਟ ਵੀਜ਼ਾ ਮਿਲਦਾ ਹੈ। ਪਰ ਪੰਜਾਬ ਵਿੱਚ ਟੂਰਿਸਟ ਵੀਜ਼ਾ ਹੋਵੇ ਜਾਂ ਫਿਰ ਸਟੱਡੀ ਵੀਜ਼ਾ, ਲੋਕਾਂ ਨਾਲ ਬਹੁਤ ਠੱਗੀਆਂ ਵੱਜਦੀਆਂ ਹਨ।

ਪੰਜਾਬ ਦੇ ਜਿਆਦਾਤਰ ਟ੍ਰੈਵਲ ਏਜੇਂਟ ਟੂਰਿਸਟ ਵੀਜ਼ੇ ਦੇ ਨਾਮ ‘ਤੇ ਲੋਕਾਂ ਤੋਂ ਲੱਖਾਂ ਰੁਪਏ ਲੈਂਦੇ ਹਨ। ਕਈ ਤਾਂ ਫਾਈਲ ਲੈ ਕੇ ਰੱਖ ਲੈਂਦੇ ਹਨ ਪਰ ਵੀਜ਼ਾ ਅਪਲਾਈ ਵੀ ਨਹੀਂ ਕਰਦੇ। ਪਰ ਹੁਣ ਕੈਨੇਡਾ ਸਰਕਾਰ ਸਿਰਫ਼ 7500 ਰੁਪਏ ਵਿਚ ਕੈਨੇਡਾ ਦਾ ਟੂਰਿਸਟ ਵੀਜ਼ਾ ਦੇਵੇਗੀ। ਇਸ ਵੀਜ਼ੇ ਨੂੰ ਲੈਣ ਵਿਚ ਕਿਸੇ ਨੂੰ ਜ਼ਿਆਦਾ ਪਰੇਸ਼ਾਨੀ ਵੀ ਨਹੀਂ ਹੋਵੇਗੀ।

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਕੁੱਝ ਸਮੇਂ ਤੱਕ ਕੈਨੇਡਾ ਵਿਚ ਕਿਸਾਨ ਮੇਲਾ ਲੱਗਣ ਵਾਲਾ ਹੈ ਜਿਸ ਨੂੰ ਦੇਖਣ ਲਈ ਪਹਿਲਾਂ ਵੀ ਕਾਫ਼ੀ ਵੱਡੀ ਮਾਤਰਾ ਵਿਚ ਲੋਕ ਦੂਰੋ-ਦੂਰੋ ਆਉਂਦੇ ਹਨ ਅਤੇ ਇਸ ਵਾਰ ਜੋ ਲੋਕ ਇਹ ਮੇਲਾ ਦੇਖਣ ਲਈ ਕੈਨਡਾ ਆਉਣਾ ਚਾਹੁੰਦੇ ਹਨ ਉਹ ਇਹ ਵੀਜ਼ਾ ਅਪਲਾਈ ਕਰ ਕੇ ਕੈਨੇਡਾ ਜਾ ਸਕਦੇ ਹਨ ਅਤੇ ਮੇਲਾ ਦੇਖ ਸਕਦੇ ਹਨ।

ਸਭਤੋਂ ਖਾਸ ਗੱਲ ਇਹ ਹੈ ਕਿ ਇਹ ਵੀਜ਼ਾ ਅਪਲਾਈ ਕਰਨ ਲਈ ਨਾ ਕੋਈ ਪੜ੍ਹਾਈ ਤੇ ਨਾ ਕੋਈ ਆਈਲੈਟਸ ਤੇ ਨਾ ਹੀ ਕਿਸੇ ਕੰਮ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ ਅਤੇ ਇਸੇ ਤਰਾਂ ਤੁਸੀਂ 10 ਸਾਲ ਤੱਕ ਦਾ ਦਾ ਟੂਰਿਸਟ ਵੀਜ਼ਾ ਵੀ ਹੁਣ ਬਹੁਤ ਘੱਟ ਪੈਸਿਆਂ ਵਿੱਚ ਲੈ ਸਕਦੇ ਹੋ।