ਹੁਣ ਬੁਲੇਟ ਖਰੀਦਣਾ ਹੋਇਆ ਹੋਰ ਔਖਾ

ਪੂਰੇ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਮਹਿੰਗਾਈ ਵੱਧ ਰਹੀ ਜਿਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ । ਪਰ ਹੁਣ ਲੋਕਾਂ ਨੂੰ ਇਕ ਹੋਰ ਵੱਡਾ ਝੱਟ’ਕਾ ਲੱਗਣ ਵਾਲਾ ਹੈ ਕਿਓਂਕਿ ਵਾਹਨਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਲੋਕ ਤਾਂ ਵਾਹਨ ਖਰੀਦਣ ਦੇ ਸਿਰਫ਼ ਸੁਪਨਾ ਹੀ ਦੇਖ ਸਕਣਗੇ।

ਵਾਹਨ ਖ਼ਰੀਦ ਨਹੀਂ ਸਕਣਗੇ ਇਸਦੇ ਪਿੱਛੇ ਵੱਡਾ ਕਾਰਨ ਹੈ ਆਟੋ ਪਾਰਟਸ ਦੀ ਸਪਲਾਈ ਦੀ ਘਾਟ ਹੋਣਾ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ 2 ਪਹੀਆ ਅਤੇ 4 ਪਹੀਆ ਵਾਹਨਾ ਦੇ ਰੇਟ ਵੱਧ ਜਾਣਗੇ।

ਇਸ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਬੁਲੇਟ ਦੇ ਸ਼ਕੀਨਾਂ ਨੂੰ ਹੋਵੇਗਾ ਕਿਓਂਕਿ ਅਜੇ ਪਿਛਲੇ ਮਹੀਨੇ ਹੀ ਰਾਇਲ ਐਨਫੀਲਡ ਬਾਈਕ ਦੀਆਂ ਕੀਮਤਾਂ ਵਧੀਆਂ ਸਨ। ਜੋ ਹੁਣ ਫੇਰ ਵਧਣ ਲਈ ਤਿਆਰ ਹਨ। ਇੱਥੇ ਹੀ ਬਸ ਨਹੀਂ ਕੈਪਟਨ ਸਰਕਾਰ ਵੀ ਬੁਲੇਟ ਦੀਆਂ ਕੀਮਤਾਂ ਵਧਾਉਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।

ਕਿਓਂਕਿ ਹੁਣ ਇੱਕ ਲੱਖ ਰੁਪਏ ਤੱਕ ਦੀ ਕੀਮਤ ਦਾ 2 ਪਹੀਆ ਵਾਹਨ ਖਰੀਦਣ ਤੇ ਜਿਹੜਾ ਵਾਹਨ ਟੈਕਸ 6 ਫ਼ੀਸਦੀ ਸੀ। ਉਹ ਸਰਕਾਰ ਨੇ 7 ਫ਼ੀਸਦੀ ਕਰ ਦਿੱਤਾ ਹੈ। ਇੱਕ ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਵਾਹਨ ਤੇ ਟੈਕਸ 9 ਫ਼ੀਸਦੀ ਕਰ ਦਿੱਤਾ ਹੈ।

TATA ਮੋਟਰਜ਼ ਅਤੇ ਮਹਿੰਦਰਾ ਦੇ ਵਾਹਨਾ ਦੀਆ ਕੀਮਤਾਂ ਫਿਰ ਤੋਂ ਵਧਣ ਦੇ ਆਸਾਰ ਹਨ। ਜਦ ਕਿ 6 ਮਹੀਨੇ ਦੇ ਸਮੇਂ ਵਿੱਚ 2 ਵਾਰ ਪਹਿਲਾਂ ਵੀ ਇਨ੍ਹਾਂ ਵਾਹਨਾਂ ਦੇ ਰੇਟ ਵਾਧਾ ਚੁੱਕੇ ਹਨ। ਹੁਣ ਜੇਕਰ ਕੋਈ ਖ਼ਰੀਦਦਾਰ 15 ਲੱਖ ਰੁਪਏ ਤੱਕ ਦੀ ਕਾਰ ਦੀ ਖਰੀਦਦਾ ਹੈ ਤਾਂ ਉਸ ਨੂੰ 9 % ਵਾਹਨ ਟੈਕਸ ਦੇਣਾ ਪਵੇਗਾ।

ਜੇਕਰ ਕਾਰ ਦੀ ਕੀਮਤ 15 ਲੱਖ ਰੁਪਏ ਤੋਂ ਵੱਧ ਹੈ ਤਾਂ ਵਾਹਨ ਟੈਕਸ 9 ਫ਼ੀਸਦੀ ਦੀ ਬਜਾਏ 11% ਅਦਾ ਕਰਨਾ ਹੋਵੇਗਾ। ਇਸ ਤੋਂ ਬਿਨਾਂ ਇੱਕ ਫੀਸਦੀ ਸੋਸ਼ਲ ਸੇਕੁਰਿਟੀ ਟੈਕਸ ਵੱਖਰੇ ਤੌਰ ਤੇ ਦੇਣਾ ਪਵੇਗਾ। ਇਸ ਕਾਰਨ ਆਉਣ ਵਾਲੇ ਸਮੇ ਵਿੱਚ ਵਾਹਨ ਖਰੀਦਣਾ ਬਹੁਤ ਹੀ ਔਖਾ ਹੋ ਜਾਵੇਗਾ