ਇਸ ਕਾਰਨ ਨਹੀਂ ਵੱਧ ਰਹੇ ਤੂੜੀ ਦੇ ਰੇਟ,ਕਿਸਾਨ ਨਿਰਾਸ਼

ਦੋਸਤੋ ਕਿਸਾਨ ਨੂੰ ਹਰ ਪਾਸੇ ਤੋਂ ਮਾਰ ਪੈਣੀ ਸ਼ੁਰੂ ਹੋ ਗਈ ਹੈ ਕਹਿੰਦੇ ਹੁੰਦੇ ਹਨ ਕੇ ਕਿਸਾਨ ਨੂੰ ਸਾਰੇ ਖਰਚੇ ਕੱਢ ਕੇ ਸਿਰਫ ਤੂੜੀ ਹੀ ਬਚਦੀ ਹੈ ਇਸ ਲਈ ਬਹੁਤ ਸਾਰੇ ਕਿਸਾਨ ਤੂੜੀ ਨੂੰ ਸਟੋਰ ਕਰਕੇ ਰੱਖਦੇ ਹਨ ਤਾਂ ਜੋ ਸਿਆਲਾਂ ਵਿੱਚ ਤੂੜੀ ਦੀ ਮੰਗ ਵੱਧਣ ਕਾਰਨ ਤੂੜੀ ਵੇਚ ਕੇ ਕੁਛ ਆਮਦਨ ਕੀਤੀ ਜਾ ਸਕੇ ਪਰ ਇਸ ਵਾਰ ਤੂੜੀ ਨੇ ਵੀ ਕਿਸਾਨਾਂ ਨੂੰ ਬਹੁਤ ਨਿਰਾਸ਼ ਹੀ ਕੀਤਾ ਹੈ ।

ਕਣਕ ਦੀ ਤੂੜੀ ਪਸ਼ੂਆਂ ਵਾਸਤੇ ਬਹੁਤ ਜਰੂਰੀ ਤੇ ਗੁਣਕਾਰੀ ਹੁੰਦੀ ਹੈ ।ਇਸ ਲਈ ਇਸਦੀ ਸਿਆਲਾਂ ਵਿੱਚ ਮੰਗ ਬਹੁਤ ਵੱਧ ਜਾਂਦੀ ਹੈ ਪਰ ਇਸ ਵਾਰ ਅਜਿਹਾ ਕਿ ਹੋਇਆ ਕੇ ਤੂੜੀ ਦੀ ਮੰਗ ਘੱਟ ਹੈ ਤੇ ਜਿਸ ਕਾਰਨ ਭਾਅ ਵੀ ਘੱਟ ਹਨ ।

ਦਰਅਸਲ ਇਕ ਤੂੜੀ ਦੇ ਵਪਾਰੀ ਮੰਗਾ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇਸਦੇ ਪਿੱਛੇ ਦਾ ਕਾਰਨ ਪਾਰਲੀ ਦੀਆਂ ਗੱਠਾਂ ਹਨ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਝੋਨੇ ਦੀ ਪਾਰਲੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮਸਿਆ ਹੈ ਤੇ ਇਸਨੂੰ ਜਲਾਉਣ ਤੇ ਪ੍ਰਦੂਸ਼ਣ ਵੀ ਹੁੰਦਾ ਹੈ ।

ਅਜਿਹੇ ਵਿਚ ਕਿਸਾਨ ਇਸਦੀਆਂ ਗੱਠਾਂ ਬਨਵਾਕੇ ਫ੍ਰੀ ਵਿਚ ਹੀ ਚੁਕਵਾ ਦਿੰਦੇ ਹਨ । ਪਰ ਹੁਣ ਓਹੀ ਗੱਠਾਂ ਕਿਸਾਨਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ ਅਸਲ ਵਿੱਚ ਹੁਣ ਵਪਾਰੀ ਇਹਨਾਂ ਗੱਠਾਂ ਨੂੰ ਕੁਤਰਕੇ ਉਹਨਾਂ ਦੀ ਤੂੜੀ ਬਣਾਕੇ ਸਸਤੇ ਰੇਟ ਤੇ ਵੇਚ ਰਹੇ ਹਨ ਜਿਸ ਕਾਰਨ ਕਣਕ ਦੀ ਤੂੜੀ ਦੀ ਕੀਮਤ ਘੱਟ ਗਈ ਹੈ । ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਝੋਨੇ ਦੀਆਂ ਗੱਠਾਂ ਦੀ ਬਾਣੀ ਤੂੜੀ ਜ਼ਿਆਦਾ ਪੋਸ਼ਟਿਕ ਨਹੀਂ ਹੁੰਦੀ ਪਰ ਅਸਲੀ ਤੂੜੀ ਦੀ ਪਹਿਚਾਣ ਕਰਨਾ ਵੀ ਮੁਸ਼ਕਿਲ ਹੁੰਦਾ ਹੈ।

ਇਸ ਕਰਕੇ ਹੀ ਤੂੜੀ ਦੀਆਂ ਕੀਮਤਾਂ ਵਿਚ ਉੱਛਲ ਨਹੀਂ ਆ ਰਿਹਾ ਹਾਲਾਂਕਿ ਮਾਝੇ ਦੇ ਇਲਾਕੇ ਵਿੱਚ ਹਾਲੇ ਵੀ ਤੂੜੀ 500 ਰੁਪਏ ਕੁਇੰਟਲ ਵਿੱਕ ਰਹੀ ਹੈ ਜਦਕਿ ਮਾਲਵੇ ਦੇ ਜ਼ਿਆਦਾਤਰ ਹਿਸਿਆਂ ਵਿਚ ਇਸਦੀ ਕੀਮਤ 300 ਰੁਪਏ ਕੁਇੰਟਲ ਹੀ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ।

ਕਣਕ ਵੀ ਵਿੱਕ ਰਹੀ ਹੈ ਸਸਤੀ

ਕਿਸਾਨ ਅਕਸਰ ਹੀ ਸਾਰੀ ਕਣਕ ਨਹੀਂ ਵੇਚਦੇ 2-3 ਡਰਮ ਵੱਧ ਭਰਕੇ ਰੱਖ ਲੈਂਦੇ ਹਨ ਤਾਂ ਜੋ ਕਣਕ ਦੀ ਵਾਢੀ ਨੇੜੇ ਕਣਕ ਮਹਿੰਗੀ ਹੋਣ ਤੇ ਵੇਚ ਸਕਣ ਪਰ ਹੁਣ ਬਾਜੀ ਉਲਟੀ ਪੈ ਗਈ ਹੈ |

ਖੇਤੀ ਕਾਨੂੰਨਾਂ ਦਾ ਸੇਕ ਹੁਣ ਕਿਸਾਨਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ ਹੈ ਅਸਲ ਵਿੱਚ ਵਪਾਰੀ ਵਰਗ ‘ਚ ਇਹ ‘ਸਮਝ’ ਬਣੀ ਹੋਈ ਹੈ ਕਿ ਨਵੇਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਅਤੇ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਹੋਣ ਨਾਲ ਫ਼ਸਲਾਂ ਦੇ ਭਾਅ ਡਿਗਣੇ ਤੈਅ ਹਨ |

ਇਸੇ ਤੱਥ ਨੂੰ ਆਧਾਰ ਬਣਾ ਕੇ ਵੱਡੇ ਵਪਾਰੀ ਜਮ੍ਹਾਂਖੋਰੀ ਕਰਨ ਵਾਲੇ ਛੋਟੇ ਵਪਾਰੀਆਂ ਤੋਂ ਫ਼ਸਲਾਂ ਖ਼ਰੀਦਣ ਲਈ ‘ਨੱਕ ਮਾਰਨ’ ਲੱਗੇ ਹਨ ਅਤੇ ਸਧਾਰਨ ਕਿਸਾਨਾਂ ਨੂੰ ਭੰਡਾਰ ਕੀਤੀਆਂ ਹੋਈ ਕਣਕ ‘ਕੌਡੀਆਂ’ ਦੇ ਭਾਅ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ |

ਹੁਣ ਜਦੋਂ ਕਣਕ ਦਾ ਨਵਾਂ ਸੀਜ਼ਨ ਸ਼ੁਰੂ ਹੋਣ ‘ਚ ਡੇਢ ਕੁ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਕਰੀਬ 10 ਮਹੀਨੇ ਸਾਂਭਣ ਤੋਂ ਬਾਅਦ ਵੀ ਕਿਸਾਨਾਂ ਨੂੰ ਕਣਕ ਦਾ ਮੁੱਲ 1600 ਤੋਂ 1650 ਰੁਪਏ ਪ੍ਰਤੀ ਕੁਇੰਟਲ ਹੀ ਮਿਲ ਰਿਹਾ ਹੈ | ਹੁਣ ਕਿਸਾਨ ਇਸਨੂੰ ਇਸ ਸੀਜ਼ਨ ਵਿੱਚ ਵੇਚਣ ਦੀ ਹੀ ਸੋਚ ਰਹੇ ਹਨ