ਖੁਸ਼ਖਬਰੀ ਬਿਜਲੀ ਬਿੱਲਾਂ ਨੂੰ ਲੈਕੇ ਕੈਪਟਨ ਨੇ ਦਿੱਤੀ ਵੱਡੀ ਰਾਹਤ

ਪੰਜਾਬ ਸਰਕਾਰ ਨੂੰ ਹਮੇਸ਼ਾ ਹੀ ਮਹਿੰਗੀ ਬਿਜਲੀ ਦੇ ਮੁੱਦੇ ਤੇ ਘੇਰਿਆ ਜਾਂਦਾ ਹੈ ਇਸ ਲਈ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਘਰੇਲੂ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ | ਸਰਕਾਰ ਵਲੋਂ ਸੰਕੇਤ ਮਿਲਣ ਤੋਂ ਬਾਅਦ ਪਾਵਰਕਾਮ ਨੇ ਇਸ ਵਾਰ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ |

ਪਾਵਰਕਾਮ ਨੇ ਘਰੇਲੂ ਬਿਜਲੀ ਖਪਤਕਾਰਾਂ ਲਈ ਬਿਜਲੀ ਦਰਾਂ ਘਟਾਉਣ ਦਾ ਪ੍ਰਸਤਾਵ ਭੇਜਿਆ ਹੈ, ਉਸ ਮੁਤਾਬਿਕ ਖਪਤਕਾਰਾਂ ਨੂੰ ਇਕ ਰੁਪਏ ਤੋਂ ਲੈ ਕੇ ਡੇਢ ਰੁਪਏ ਤੱਕ ਪ੍ਰਤੀ ਯੁੂਨਿਟ ਤੱਕ ਰਾਹਤ ਮਿਲ ਸਕਦੀ ਹੈ |

ਪਾਵਰਕਾਮ ਵਲੋਂ ਘਰੇਲੂ ਖਪਤਕਾਰਾਂ ਲਈ 2021-22 ਵਿਚ ਬਿਜਲੀ ਕੀਮਤਾਂ ‘ਚ ਰਾਹਤ ਦੇਣ ਲਈ ਪ੍ਰਸਤਾਵ ਦਾਖਲ ਕੀਤਾ ਹੈ, ਉਸ ਮੁਤਾਬਿਕ 7 ਕਿੱਲੋਵਾਟ ਦੇ ਪਹਿਲੇ 100 ਯੂਨਿਟਾਂ ਲਈ 3.20 ਰੁਪਏ ਪ੍ਰਤੀ ਯੂਨਿਟ ਦੀ ਸਿਫਾਰਸ਼ ਕੀਤੀ ਹੈ ਜਦਕਿ ਹੁਣ ਇਹ 4.49 ਰੁਪਏ ਪ੍ਰਤੀ ਯੂਨਿਟ ਵਸੂਲ ਕੀਤੀ ਜਾ ਰਹੀ ਹੈ | 100 ਤੋਂ 300 ਯੂਨਿਟ ਤੱਕ ਵਾਲੇ ਘਰੇਲੂ ਖਪਤਕਾਰਾਂ ਨੂੰ 5.80 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਦਕਿ ਇਸ ਵੇਲੇ 6.34 ਰੁਪਏ ਪ੍ਰਤੀ ਯੂਨਿਟ ਦਰ ਕੀਮਤ ਲਾਗੂ ਹੈ |

ਪੰਜਾਬ ‘ਚ ਇਸ ਕਰਕੇ ਵੀ ਬਿਜਲੀ ਗੁਆਂਢੀ ਰਾਜਾਂ ਦੇ ਮੁਕਾਬਲੇ ਘਰੇਲੂ ਖਪਤਕਾਰਾਂ ਲਈ ਮਹਿੰਗੀ ਹੈ ਕਿ ਇਸ ਦੇ ਉੱਪਰ ਪੰਜਾਬ ‘ਚ ਬਿਜਲੀ ਡਿਊਟੀ ਸਮੇਤ ਹੋਰ ਵੀ ਕਈ ਟੈਕਸ ਹਨ | ਬਿਜਲੀ ਡਿਊਟੀ 13 ਫ਼ੀਸਦੀ, ਇਨਫਰਾਸਟਕਚਰ ਟੈਕਸ 5 ਫ਼ੀਸਦੀ, ਮਿਉਂਸਪਲ ਟੈਕਸ 2 ਫ਼ੀਸਦੀ, ਗਊ ਟੈਕਸ ਦੋ ਪੈਸੇ ਵਸੂਲ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਨਾਲ ਇਹ ਟੈਕਸ ਪ੍ਰਤੀ ਯੂਨਿਟ 20 ਫ਼ੀਸਦੀ ਤੋਂ ਉੱਪਰ ਟੱਪ ਜਾਂਦੇ ਹਨ |

ਪੰਜਾਬ ਵਿਚ ਘਰੇਲੂ ਖਪਤਕਾਰਾਂ ਲਈ 9 ਰੁਪਏ ਤੱਕ ਪ੍ਰਤੀ ਯੂਨਿਟ ਦਾ ਖਰਚਾ ਪੈ ਰਿਹਾ ਹੈ ਜੋ ਕੇ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ |ਕੁਝ ਸਾਲਾਂ ਤੋਂ ਘਰੇਲੂ ਖਪਤਕਾਰਾਂ ਲਈ ਮਹਿੰਗੀ ਬਿਜਲੀ ਦਾ ਮੁੱਦਾ ਸਾਰੀਆਂ ਪਾਰਟੀਆਂ ਉਠਾਉਂਦੀਆਂ ਰਹੀਆਂ ਸਨ ਤੇ ਆਮ ਆਦਮੀ ਪਾਰਟੀ ਨੇ ਤਾਂ ਇਸ ਵਾਰ ਚੋਣਾਂ ਵਿਚ ਤਾਂ ਮਹਿੰਗੀ ਬਿਜਲੀ ਦਾ ਮੁੱਦਾ ਵੀ ਬਣਾਉਣ ਦਾ ਫ਼ੈਸਲਾ ਕੀਤਾ ਹੈ | ਪਾਵਰਕਾਮ ਨੇ ਜਿਸ ਤਰਾਂ ਨਾਲ ਘਰੇਲੂ ਖਪਤਕਾਰਾਂ ਲਈ ਇਸ ਵਾਰ ਬਿਜਲੀ ਸਸਤੀ ਕਰਨ ਦਾ ਪ੍ਰਸਤਾਵ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਹੈ |

ਜਲਦ ਹੀ ਲੋਕਾਂ ਨੂੰ ਸਸਤੀ ਬਿਜਲੀ ਮਿਲ ਜਾਵੇਗੀ ਤੇ ਬਿੱਲ ਵਿੱਚ ਘਟੋ ਘੱਟ 500 ਰੁਪਏ ਤਕ ਦਾ ਫਾਇਦਾ ਹਰ ਗਾਹਕ ਨੂੰ ਮਿਲੇਗਾ | ਇਸ ਤੋਂ ਇਹ ਸਮਝਿਆ ਜਾਂਦਾ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਰਕਾਰ ਵੀ ਮਹਿੰਗੀ ਬਿਜਲੀ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹੈ |