ਕਣਕ ਦਾ ਡੇਢ ਗੁਣਾ MSP ਤੋਂ ਇਲਾਵਾ ਸਰਕਾਰ ਨੇ ਖੇਤੀਬਾੜੀ ਬਜਟ ਵਿਚ ਕੀਤੇ ਇਹ ਵੱਡੇ ਐਲਾਨ

ਕਿਸਾਨ ਅੰਦੋ’ਲਨ ਦੇ ਵਿਚਕਾਰ ਸਰਕਾਰ ਵਲੋਂ ਕਿਸਾਨਾਂ ਨੂੰ ਖੁਸ਼ ਕਰਨ ਲਈ ਕਿਸਾਨ ਬਜਟ 2021 ਵਿਚ ਵੱਡੀਆਂ ਘੋਸ਼ਣਾਵਾਂ ਕੀਤੀਆਂ ਹਨ ਹਾਲਾਂਕਿ ਇਹਨਾਂ ਵਿਚੋਂ ਸਰਕਾਰ ਕਿੰਨੇ ਵਾਅਦੇ ਨਿਭਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਇਸ ਵਾਰ ਸਰਕਾਰ ਦੁਆਰਾ ਬਜਟ ਵਿੱਚ ਕਿਸਾਨਾਂ ਨੂੰ ਕਾਫ਼ੀ ਵੱਡੇ ਤੋਹਫੇ ਦਿੱਤੇ ਗਏ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2021-22 ਲਈ ਆਮ ਬਜਟ ਪੇਸ਼ ਕੀਤਾ। ਇਸ ਵਾਰ ਬਜਟ ਵਿੱਚ ਐਮ. ਐਸ. ਪੀ.,ਟ੍ਰਾਂਸਪੋਰਟ, ਸਟੋਰੇਜ ਦੇ ਨਾਲ ਹੀ ਖੇਤੀਬਾੜੀ ਲੋਨ ਅਤੇ ਸਿੰਚਾਈ ਸਹੂਲਤਾਂ ਉੱਤੇ ਜ਼ੋਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕੇ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।

ਇਸ ਵਾਰ ਬਜਟ ਵਿੱਚ ਕਿਸਾਨਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਕਣਕ ਦੇ msp ਨੂੰ ਡੇਢ ਗੁਣਾ ਤੱਕ ਵਧਾਉਣ ਦੀ ਗੱਲ ਕਹਿ ਗਈ ਹੈ ਹਾਲਾਂਕਿ msp ਮਿਲਣ ਤੇ ਹੀ ਇਸ ਗੱਲ ਦੀ ਸਚਾਈ ਦਾ ਪਤਾ ਲੱਗ ਸਕੇਗਾ ਇਸ ਗੱਲ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ

ਕਿਸਾਨ ਆਗੂ ਰਾਕੇਸ਼ ਟਿ’ਕੈਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਐਮ. ਐਸ. ਪੀ. ਡੇਢ ਗੁਣਾ ਦੇਣ ਸਬੰਧੀ ਕੇਂਦਰ ਸਰਕਾਰ ਲਿਖਤ ਐਗਰੀਮੈਂਟ ਕਰੇ। ਵਿਤ ਮੰਤਰੀ ਵਲੋਂ ਪੇਸ਼ ਕੀਤੇ ਗਏ ਖੇਤੀ ਬਜਟ ਦੇ ਮੁਖ ਅੰਸ਼ ਹੇਠਾਂ ਦਿੱਤੇ ਗਏ ਹਨ

ਐਮ. ਐਸ. ਪੀ. ਨੂੰ ਵਧਾ ਕੇ ਉਤਪਾਦਨ ਲਾਗਤ ਦਾ 1.5 ਗੁਣਾ ਕੀਤਾ ਗਿਆ ਹੈ ਝੋਨਾ ਕਾਸ਼ਤਕਾਰਾਂ ਨੂੰ ਵਿੱਤ ਸਾਲ 2021 ’ਚ 1.7 ਲੱਖ ਦਾ ਭੁਗਤਾਨ। ਮਤਲਬ ਇਸ ਵਾਰ ਪੂਰੀ ਉਮੀਦ ਹੈ ਸਰਕਾਰ ਝੋਨੇ ਨੂੰ ਪੂਰੀ msp ਤੇ ਖਰੀਦੇਗੀ।ਪਿਛਲੇ7 ਸਾਲਾਂ ‘ਚ ਦੁੱਗਣਾ ਝੋਨਾ ਖ਼ਰੀਦਿਆ ਗਿਆ

ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ‘ਤੇ ਕਾਇਮ ਕਿਸਾਨਾਂ ਨੂੰ 75 ਹਜ਼ਾਰ ਕਰੋੜ ਰੁਪਏ ਦਿੱਤੇ ਗਏ। ਕਿਸਾਨ ਕਰਜ਼ ਲਿਮਟਾਂ ਵਧਾਉਣ ਲਈ 16.5 ਲੱਖ ਕਰੋੜ ਰੁਪਏ ਦਾ ਪ੍ਰਬੰਧ ਮਤਲਬ ਕਰਜ਼ਾ ਲਿਮਟਾਂ ਹੋਰ ਵੱਡੀਆਂ ਹੋ ਸਕਦੀਆਂ ਹਨ।

1,000 ਨਵੀਆਂ ਈ-ਮੰਡੀਆਂ ਖੋਲ੍ਹੀਆਂ ਜਾਣਗੀਆਂ । ਏ. ਪੀ. ਐਮ. ਸੀ. ਮੰਡੀਆਂ ਦੇ ਐਗਰੀ ਇਨਫਰਾ ਫੰਡ ਬਣਾਉਣ ਦਾ ਐਲਾਨ। ਮੱਛੀ ਪਾਲਣ ਨੂੰ ਵਧਾਵਾ ਦੇਣ ਲਈ 5 ਨਵੇਂ ਫਿਸ਼ਿੰਗ ਹੱਬ ਖੋਲ੍ਹੇ ਜਾਣਗੇ।