ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇਂ ਨਾ ਕਰੋ ਇਹ ਗਲਤੀ ਇੰਨੇ ਦਿਨ ਬਾਅਦ ਲਗਾਓ ਪਾਣੀ

ਲਗਭਗ ਸਾਰੇ ਪਾਸੇ ਕਣਕ ਦੀ ਬਿਜਾਈ ਹੋ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਕਣਕ ਦੇ ਪਹਿਲੇ ਪਾਣੀ ਬਾਰੇ ਜਾਣਕਾਰੀ ਦੇਵਾਂਗੇ। ਬਹੁਤ ਸਾਰੇ ਕਿਸਾਨ ਵੀਰ ਇਸ ਬਾਰੇ ਜਾਣਦੇ ਹੋਣਗੇ ਪਰ ਪਾਣੀ ਸਬੰਧੀ ਦੋ ਧਾਰਨਾਵਾਂ ਹਨ, ਇੱਕ ਤਾਂ ਇਹ ਹੈ ਕਿ ਕਣਕ ਨੂੰ ਪਹਿਲਾ ਪਾਣੀ 21 ਤੋਂ 25 ਦਿਨਾਂ ਵਿਚ ਲਗਾਉਣਾ ਚਾਹੀਦਾ ਹੈ। ਪਰ ਕੁਝ ਕਿਸਾਨਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲਾ ਪਾਣੀ 30 ਤੋਂ 35 ਦਿਨਾਂ ਦੇ ਵਿਚ ਲਗਾਉਣਾ ਚਾਹੀਦਾ ਹੈ।

ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਅਤੇ ਕਦੋਂ ਅਸੀਂ ਕਣਕ ਨੂੰ ਪਹਿਲਾ ਪਾਣੀ ਲਗਾਉਣਾ ਹੈ ਜਿਸ ਨਾਲ ਕਣਕ ਦਾ ਵਿਕਾਸ ਕਰ ਸਕਦੇ ਹਾਂ। ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਕਣਕ ਦੇ ਪੀਲੀ ਹੋਣ ਦੇ ਕੀ ਕਾਰਨ ਹੋ ਸਕਦੇ ਹਨ। ਕਿਸਾਨ ਵੀਰੋ ਪਹਿਲਾਂ ਗੱਲ ਕਰਦੇ ਹਾਂ 21 ਤੋਂ 25 ਦਿਨਾਂ ਵਿਚਕਾਰ ਪਾਣੀ ਦੇਣ ਬਾਰੇ। ਤੁਹਾਨੂੰ ਦੱਸ ਦੇਈਏ ਕਿ 21 ਤੋਂ 25 ਦਿਨਾਂ ਦੇ ਵਿਚ ਕਣਕ 3 ਪੱਤੇ ਹੋ ਜਾਂਦੀ ਹੈ ਅਤੇ ਆਪਣੀਆਂ ਜੜ੍ਹਾਂ ਦਾ ਵਿਕਾਸ ਸ਼ੁਰੂ ਕਰ ਦਿੰਦੀ ਹੈ।

ਇਸ ਕਰਕੇ ਜਦੋਂ ਆਪ ਇਸ ਸਥਿਤੀ ਵਿਚ ਪਾਣੀ ਲਾਉਂਦੇ ਹਾਂ ਤਾਂ ਪੱਤਿਆਂ ਦਾ ਵਿਕਾਸ ਕੁਝ ਸਮੇਂ ਲਈ ਰੁਕ ਜਾਂਦਾ ਹੈ। ਇਸੇ ਕਾਰਨ 21 ਤੋਂ 25 ਦਿਨਾਂ ਵਿਚ ਪਾਣੀ ਲਾਉਣ ਨਾਲ ਕਣਕ ਦਾ ਫੁਟਾਰਾ ਵੱਧ ਹੁੰਦਾ ਹੈ ਅਤੇ ਜੜ੍ਹਾਂ ਵੀ ਮਜਬੂਤ ਹੁੰਦੀਆਂ ਹਨ। ਪਰ ਕਣਕ ਦਾ ਕੱਦ ਕੁਝ ਸਮੇਂ ਲਈ ਰੁਕ ਜਾਂਦਾ ਹੈ। ਹਾਲਾਂਕਿ ਫੁਟਾਰੇ ਤੋਂ ਬਾਅਦ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜਲਦੀ ਪਾਣੀ ਲਗਾਉਣ ਨਾਲ ਕਣਕ ਪੀਲੀ ਹੋ ਜਾਂਦੀ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਕਣਕ ਪਾਣੀ ਜਲਦੀ ਲਗਾਉਣ ਕਾਰਨ ਪੀਲੀ ਨਹੀਂ ਹੁੰਦੀ। ਕਿਉਂਕਿ ਅਗੇਤੀਆਂ ਕਿਸਮਾਂ ਲਈ 21 ਤੋਂ 25 ਦਿਨ ਦਾ ਸਮਾਂ ਢੁੱਕਵਾਂ ਹੈ। ਕਣਕ ਪੀਲੀ ਹੋਣ ਦਾ ਕਾਰਨ ਹੈ ਲੋੜ ਤੋਂ ਜਿਆਦਾ ਪਾਣੀ ਲਗਾਉਣਾ। ਇਸ ਲਈ ਪਹਿਲਾ ਪਾਣੀ ਹਮੇਸ਼ਾ ਕੋਲ ਖੜ ਕੇ ਲਗਾਓ ਅਤੇ ਧਿਆਨ ਰੱਖੋ ਕੇ ਜਿਆਦਾ ਨਾ ਲੱਗੇ। ਕਿਆਰੇ ਵੀ ਹਮੇਸ਼ਾ ਛੋਟੇ ਬਣਾਓ।

ਕਿਸਾਨ ਵੀਰੋ ਹੁਣ ਗੱਲ ਕਰਦੇਂ ਹਾਂ 30 ਤੋਂ 35 ਦਿਨਾਂ ਬਾਦ ਪਾਣੀ ਲਗਾਉਣ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਤੱਕ ਕਣਕ ਲਗਭਗ 6 ਪੱਤਿਆਂ ਤੱਕ ਪਹੁੰਚ ਜਾਂਦੀ ਹੈ ਅਤੇ ਕਣਕ ਦਾ ਕੱਦ ਵੀ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੁੰਦਾ ਹੈ। ਕਣਕ ਦੇਖਣ ਵਿਚ ਕਾਫੀ ਵਧੀਆ ਲਗਦੀ ਹੈ ਪਰ ਫੁਟਾਰਾ ਬਹੁਤ ਜਿਆਦਾ ਘਟ ਜਾਂਦਾ ਹੈ ਅਤੇ ਨਾਲ ਹੀ ਜੜਾਂ ਦਾ ਨਿਰਮਾਣ ਵੀ ਕਾਫੀ ਘੱਟ ਮਾਤਰਾ ਵਿਚ ਹੁੰਦਾ ਹੈ ।

ਇਸਦਾ ਅੰਤ ਨੂੰ ਇਹ ਨਤੀਜਾ ਹੁੰਦਾ ਹੈ ਕਿ ਫਸਲ ਡਿੱਗਣ ਲੱਗ ਜਾਂਦੀ ਹੈ। ਹਾਲਾਂਕਿ 30 ਤੋਂ 35 ਦਿਨ ਬਾਅਦ ਪਾਣੀ ਲਗਾਉਣ ਤੇ ਕਣਕ ਪੀਲੀ ਨਹੀਂ ਹੁੰਦੀ । ਕਣਕ ਦਾ ਕੱਦ ਬਹੁਤ ਜਿਆਦਾ ਵੱਧ ਜਾਂਦਾ ਹੈ ਪਰ ਜੜ੍ਹਾਂ ਵਿਚ ਮਜਬੂਤੀ ਅਤੇ ਫੁਟਾਰਾ ਬਹੁਤ ਘੱਟ ਹੁੰਦਾ ਹੈ। ਇਸੇ ਲਈ ਕਣਕ ਲਈ ਸਭ ਤੋਂ ਜਰੂਰੀ ਪਹਿਲਾ ਪਾਣੀ ਹਮੇਸ਼ਾ 22 ਤੋਂ 27 ਦਿਨਾਂ ਵਿੱਚ ਲਗਾਉਣਾ ਚਾਹੀਦਾ ਹੈ ਅਤੇ ਹਮੇਸ਼ਾ ਹਲਕਾ ਲਗਾਉਣਾ ਚਾਹੀਦਾ ਹੈ। ਇਹ ਕਣਕ ਦੇ ਫੁਟਾਰੇ ਅਤੇ ਜੜਾਂ ਦੇ ਵਿਕਾਸ ਲਈ ਬਹੁਤ ਜਰੂਰੀ ਹੁੰਦਾ ਹੈ।