ਜਾਣੋ ਪਸ਼ੂ ਨੂੰ ਵੜੇਵਿਆਂ ਦੀ ਖਲ ਪਾਉਣ ਦੇ ਨੁਕਸਾਨ

ਅਕਸਰ ਪਸ਼ੂ ਸਰੋਂ ਦੀ ਖਲ ਨਹੀਂ ਖਾਂਦੇ ਇਸ ਕਾਰਨ ਕਿਸਾਨ ਪਸ਼ੁਆਂ ਨੂੰ ਵੜੇਵਿਆਂ ਦੀ ਖਲ ਖਵਾਉਣ ਲੱਗ ਜਾਂਦੇ ਹਨ। ਪਰ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਪਸ਼ੁ ਨੂੰ ਵੜੇਵਿਆਂ ਦੀ ਖਲ ਖਵਾਉਣ ਦੇ ਕੀ ਨੁਕਸਾਨ ਹੋ ਸਕਦੇ ਹਨ ਅਤੇ ਤੁਸੀ ਕਿਵੇਂ ਆਪਣੇ ਪਸ਼ੁ ਨੂੰ ਸਰੋਂ ਦੀ ਖਲ ਖਵਾ ਸਕਦੇ ਹੋ। ਅਸੀ ਤੁਹਾਨੂੰ ਤਿੰਨ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂਦੀ ਮਦਦ ਨਾਲ ਤੁਸੀ ਕਾਫ਼ੀ ਆਸਾਨੀ ਨਾਲ ਪਸ਼ੁ ਨੂੰ ਸਰੋਂ ਦੀ ਖਲ ਖਵਾ ਸਕਦੇ ਹੋ।

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਵੜੇਵਿਆਂ ਦੀ ਖਲ ਪਸ਼ੁਆਂ ਲਈ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਹੈ। ਵੜੇਵਿਆਂ ਦੀ ਖਲ ਇੰਨੀ ਖਤਰਨਾਕ ਹੈ ਕਿ ਇਸਦੇ ਕਾਰਨ ਪਸ਼ੁ ਦਾ ਪ੍ਰੈਗਨੈਂਟ ਨਾ ਹੋਣਾ, ਜਾਂ ਵਾਰ ਵਾਰ ਰਿਪੀਟਰ ਹੋਣਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਾਹਿਰਾਂ ਦੇ ਅਨੁਸਾਰ ਵੜੇਵਿਆਂ ਦੀ ਖਲ ਵਿੱਚ ਸਭਤੋਂ ਘੱਟ ਪ੍ਰੋਟੀਨ ਹੁੰਦਾ ਹੈ।

ਦੂਜਾ ਕਾਰਨ ਇਹ ਹੈ ਕਿ ਸਭਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋ ਨਰਮੇਂ ਵਿੱਚ ਹੁੰਦੀ ਹੈ ਇਸ ਲਈ ਵੜੇਵਿਆਂ ਦੀ ਖਲ ਕਦੇ ਵੀ ਪਸ਼ੁਆਂ ਨੂੰ ਨਾ ਦਿਓ। ਹੁਣ ਗੱਲ ਕਰਦੇ ਹਾਂ ਕਿ ਪਸ਼ੁ ਜੇਕਰ ਸਰੋਂ ਦੀ ਖਲ ਨਾ ਖਾਵੇ ਤਾਂ ਉਸਨੂੰ ਕਿਵੇਂ ਖਵਾਈ ਜਾਵੇ। ਕਿਸਾਨਾਂ ਸਭ ਤੋਂ ਪਹਿਲਾਂ ਇਹ ਧਿਆਨ ਰੱਖਣ ਜਦੋਂ ਅਸੀ ਕਿਸੇ ਵੀ ਪਸ਼ੁ ਦੀ ਫੀਡ ਬਦਲਦੇ ਹਾਂ ਤਾਂ ਉਸਨੂੰ ਇੱਕਦਮ ਨਹੀਂ ਬਦਲਨਾ ਚਾਹੀਦਾ। ਇਹ ਬਦਲਾਅ ਹੌਲੀ-ਹੌਲੀ ਹੋਣਾ ਚਾਹੀਦਾ ਹੈ।

ਸਰੋਂ ਦੀ ਖਲ ਖਵਾਉਣ ਦਾ ਸਭਤੋਂ ਸਹੀ ਤਰੀਕਾ ਇਹ ਹੈ ਕਿ ਤੁਸੀ ਆਪਣੇ ਪਸ਼ੁ ਨੂੰ ਪਹਿਲਾਂ ਸਰੋਂ ਖਵਾਉਣਾ ਸ਼ੁਰੂ ਕਰੋ। ਇੱਕ ਦਿਨ ਵਿੱਚ ਅੱਧਾ ਕਿੱਲੋ ਸਰੋਂ ਪੀਸ ਕੇ ਪਸ਼ੁ ਨੂੰ ਖਵਾਓ, ਯਾਨੀ 250 ਗ੍ਰਾਮ ਸਵੇਰੇ ਅਤੇ 250 ਗ੍ਰਾਮ ਸ਼ਾਮ ਨੂੰ। ਤੁਸੀ ਜੋ ਵੀ ਫੀਡ ਪਸ਼ੁ ਨੂੰ ਦੇ ਰਹੇ ਹੋ ਉਸ ਵਿੱਚ ਸਰੋਂ ਪਾਉਣਾ ਸ਼ੁਰੂ ਕਰ ਦਿਓ।

ਇਸਤੋਂ ਬਾਅਦ ਹੌਲੀ-ਹੌਲੀ ਇਸੇ ਤਰ੍ਹਾਂ ਫੀਡ ਵਿੱਚ ਸਰੋਂ ਦੀ ਖਲ ( 250 ਗ੍ਰਾਮ ਸਵੇਰੇ-ਸ਼ਾਮ) ਨੂੰ ਭਿਉਂ ਕੇ ਪਾਉਣਾ ਸ਼ੁਰੂ ਕਰ ਦਿਓ। ਇਸਦੇ ਨਾਲ ਉਸ ਵਿੱਚ 100-150 ਗ੍ਰਾਮ ਛੋਲਿਆਂ ਦੀ ਚੂਰੀ ਪਾ ਕਰ ਖਵਾਓ। ਅਜਿਹਾ ਕਰਨ ਨਾਲ ਪਸ਼ੁ ਕਾਫ਼ੀ ਆਸਾਨੀ ਨਾਲ ਸਰੋਂ ਦੀ ਖਲ ਖਾਣ ਲੱਗੇਗਾ। ਇਸੇ ਤਰ੍ਹਾਂ ਤੁਸੀ ਵੜੇਵਿਆਂ ਦੀ ਨੁਕਸਾਨਦਾਇਕ ਖਲ ਛੱਡ ਆਪਣੇ ਪਸ਼ੁ ਨੂੰ ਸਰੋਂ ਦੀ ਖਲ ਖਵਾਉਣਾ ਸ਼ੁਰੂ ਕਰ ਸਕਦੇ ਹੋ।