ਆਉਣ ਵਾਲੇ 24 ਘੰਟਿਆਂ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ!

ਪਿਛਲੇ ਕਈ ਦਿਨਾਂ ਤੋਂ ਪੂਰੇ ਸੂਬੇ ਵਿਚ ਮੌਸਮ ਪੂਰਾ ਸਾਫ ਰਿਹਾ ਹੈ ਅਤੇ ਲੋਕਾਂ ਨੂੰ ਠੰਡ ਤੋਂ ਵੀ ਰਾਹਤ ਮਿਲੀ ਹੈ। ਪਰ ਹੁਣ ਆਉਣ ਵਾਲੇ ਦਿਨਾਂ ਵਿਚ ਮੌਸਮ ਕਿਸਾਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਭਾਰੀ ਮੀਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਫਰਵਰੀ ਦੇ ਪੂਰੇ ਮਹੀਨੇ ਹੁਣ ਤੱਕ ਦਿਨ ਪੂਰੇ ਖੁਸ਼ਕ ਰਹੇ ਹਨ ਅਤੇ ਚੰਗੀ ਧੁੱਪ ਦੇਖਣ ਨੂੰ ਮਿਲੀ ਹੈ।

ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 24 ਤੋ 32 ਘੰਟਿਆ ਦੋਰਾਨ ਪੰਜਾਬ ਅਤੇ ਹਰਿਆਣਾ ਦੇ ਜਿਆਦਾਤਰ ਹਿੱਸਿਆ ਵਿਚ ਗਰਜ-ਚਮਕ ਤੇਜ ਹਵਾਵਾ ਨਾਲ ਹਲਕੀ ਤੋਂ ਦਰਮਿਆਨੇ ਮੀਹ ਦੇ ਨਾਲ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ। ਇਸਦੀ ਸ਼ੁਰੂਆਤ ਬੀਤੀ ਦੇਰ ਰਾਤ ਬਾਅਦ ਮਾਝੇ ਦੇ ਕਈ ਹਿੱਸਿਆਂ ਵਿਚ ਚ ਟੁਟਵੀ ਹਲਕੀ ਕਾਰਵਾਈ ਨਾਲ ਹੋਈ ਹੈ। ਹਾਲਾਂਕਿ ਬਾਕੀ ਸੂਬੇ ਦੇ ਬਾਕੀ ਸਾਰੇ ਹਿੱਸਿਆਂ ਵਿਚ ਕੱਲ ਤੋਂ ਤੇਜ ਹਵਾਵਾ ਨਾਲ ਮੋਸਫ ਸਾਫ ਤੇ ਠੰਡਾ ਬਣਿਆ ਹੋਇਆ ਹੈ।

ਪਰ ਆਉਣ ਵਾਲੇ 24 ਘੰਟਿਆ ਦੋਰਾਨ ਪੱਛਮੀ ਸਿਸਟਮ ਆਪਣਾ ਪੂਰਾ ਅਸਰ ਦਿਖਾਉਣਾ ਸੁਰੂ ਕਰ ਦੇਵੇਗਾ ਜੋ ਕਿ ਕੱਲ ਤੱਕ ਰੁਕ ਰੁਕ ਕੇ ਪੰਜਾਬ ਅਤੇ ਹਰਿਆਣਾ ਵਿਚ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਹੁਸਿਆਰਪੁਰ, ਨਵਾਸਹਿਰ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਰੋਪੜ, ਚੰਡੀਗੜ੍ਹ, ਮੋਹਾਲੀ,

ਅਤੇ ਹਰਿਆਣਾ ਦੇ ਅੰਬਾਲਾ, ਹਿੱਸਾਰ, ਕੈਥਲ, ਨਰਵਾਨਾ, ਰੋਹਤਕ, ਯਮੁਨਾਨਗਰ, ਕਰੂਕਸੇਤਰ ਆਦਿ ਜਿਲ੍ਹਿਆਂ ਵਿਚ ਇਸ ਸਮੇਂ ਦੌਰਾਨ ਹਲਕੇ ਤੋ ਦਰਮਿਆਨਾ ਮੀਹ ਦਰਜ ਹੋਵੇਗਾ ਅਤੇ ਕਈ ਥਾਵਾਂ ਤੇ ਵਿੱਖਰਵੀ ਥਾਵਾ ਤੇ ਤੇਜ ਭਾਰੀ ਫੁਹਾਰਾ ਨਾਲ ਗੜ੍ਹੇਮਾਰੀ ਦੀ ਵੀ ਸੰਭਾਵਨਾ ਵੀ ਹੈ। ਨਾਲ ਹੀ ਪੰਜਾਬ ਦੇ ਫਜਲਿਕਾ, ਅਬੋਹਰ, ਫਿਰੋਜਪੁਰ, ਫਰੀਦਕੋਟ, ਬਠਿਡਾ, ਡੱਬਵਾਲੀ ਅਤੇ ਨਾਲ ਹੀ ਰਾਜਸਥਾਨ ਦੇ ਗੰਗਾਨਗਰ ਅਤੇ ਹਨੁਮਾਨਗੜ੍ਹ ਅਤੇ ਹਰਿਆਣਾ ਦੇ ਸਰਸਾ ਹਿੱਸਿਆ ਚ ਹਲਕੇ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਨ੍ਹਾਂ ਇਲਾਕਿਆਂ ਵਿਚ ਇੱਕ ਦੋ ਥਾਵਾ ਤੇ ਤੇਜ ਹਵਾਵਾਂ ਦੇ ਨਾਲ ਦਰਮਿਆਨੇ ਤੋਂ ਤੇਜ ਮੀਹ ਪੈਣ ਦੀ ਉਮੀਦ ਵੀ ਹੈ।