ਮੌਸਮ ਵਿਭਾਗ ਨੇ ਦਿੱਤੀ ਕਿਸਾਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ

ਕਿਸਾਨਾਂ ਨੂੰ ਮੌਸਮ ਵਿਭਾਗ ਦੁਆਰਾ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ, ਦਰਅਸਲ ਮਾਨਸੂਨ ਦੇ ਮਿਹਰਬਾਨ ਰਹਿਣ ਨਾਲ ਭਾਰਤ ਇਸ ਸਾਲ ਕਣਕ, ਝੋਨਾ ਅਤੇ ਛੋਲਿਆਂ ਸਮੇਤ ਖਾਦ ਪਦਾਰਥਾਂ ਦੇ ਕੁੱਲ ਉਤਪਾਦਨ ਵਿੱਚ ਫਿਰ ਨਵਾਂ ਰਿਕਾਰਡ ਬਣਾ ਸਕਦਾ ਹੈ। ਬੀਤੇ ਮਾਨਸੂਨ ਸੀਜਨ ਦੇ ਦੌਰਾਨ ਔਸਤ ਤੋਂ 10 ਫੀਸਦੀ ਜਿਆਦਾ ਪਏ ਮੀਂਹ ਨੇ ਸਾਰੀਆਂ ਫਸਲਾਂ ਦੀ ਬੰਪਰ ਪੈਦਾਵਾਰ ਦੀ ਆਸ ਜਗਾ ਦਿੱਤੀ ਹੈ।

ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇੱਕ ਅਨੁਮਾਨ ਦੇ ਅਨੁਸਾਰ ਦੇਸ਼ ਵਿੱਚ ਇਸ ਸਾਲ ਲਗਭਗ 29.19 ਕਰੋੜ ਟਨ ਖਾਦ ਉਤਪਾਦਨ ਦੀ ਉਮੀਦ ਹੈ, ਜੋਕਿ ਪਿਛਲੇ ਸਾਲ ਦੇ ਮੁਕਾਬਲੇ 67.4 ਲੱਖ ਟਨ ਜਿਆਦਾ ਹੈ। ਝੋਨੇ ਦੀ ਗੱਲ ਕਰੀਏ ਤਾਂ 2019 – 20 ਵਿੱਚ ਝੋਨੇ ਦਾ ਰਿਕਾਰਡ 11.74 ਕਰੋੜ ਟਨ ਉਤਪਾਦਨ ਹੋਣ ਦੀ ਉਮੀਦ ਹੈ, ਜੋਕਿ ਪਿਛਲੇ ਸਾਲ ਤੋਂ 96.7 ਲੱਖ ਟਨ ਜਿਆਦਾ ਹੈ। ਉਥੇ ਹੀ, ਕਣਕ ਦਾ ਉਤਪਾਦਨ ਇਸ ਸਾਲ ਰਿਕਾਰਡ 10.62 ਕਰੋੜ ਟਨ ਹੋਣ ਦੀ ਉਮੀਦ ਹੈ, ਜੋਕਿ ਪਿਛਲੇ ਸਾਲ ਤੋਂ 26.1 ਲੱਖ ਟਨ ਜਿਆਦਾ ਹੈ।

ਇਨਾਂ ਤੋਂ ਇਲਾਵਾ ਹੋਰ ਨਗਦੀ ਫਸਲਾਂ ਦਾ ਵੀ ਇਸ ਸਾਲ ਬੰਫਰ ਉਤਪਾਦਨ ਰਹਿਣ ਦਾ ਅਨੁਮਾਨ ਹੈ। ਸੋਇਆਬੀਨ ਦੀ ਗੱਲ ਕਰੀਏ ਤਾਂ ਇਸ ਸਾਲ ਸੋਇਆਬੀਨ ਦਾ ਉਤਪਾਦਨ 136.28 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋਕਿ ਪਿਛਲੇ ਸਾਲ ਦੇ ਮੁਕਾਬਲੇ 3.60 ਲੱਖ ਟਨ ਜ਼ਿਆਦਾ ਹੈ। ਇਸੇ ਤਰਾਂ ਨਰਮੇ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਇਸ ਸਾਲ 348.91 ਲੱਖ ਗੱਠਾਂ (ਇੱਕ ਗੱਠ ਵਿੱਚ 170 ਕਿੱਲੋ) ਹੋਣ ਦਾ ਅਨੁਮਾਨ ਹੈ, ਜਦੋਂ ਕਿ ਪਿਛਲੇ ਸਾਲ ਨਰਮੇ ਦਾ ਉਤਪਾਦਨ 280.42 ਲੱਖ ਗੱਠਾਂ ਸੀ।

ਹਾਲਾਂਕਿ ਗੰਨੇ ਦੇ ਉਤਪਾਦਨ ਵਿਚ ਇਸ ਸਾਲ ਕਮੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਸ ਸਾਲ ਗੰਨੇ ਦਾ 35.38 ਕਰੋੜ ਟਨ ਉਤਪਾਦਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ 40.54 ਕਰੋੜ ਟਨ ਸੀ। ਇਸੇ ਤਰਾਂ ਇਸ ਸਾਲ ਜਿਆਦਾਤਰ ਫਸਲਾਂ ਦੇ ਉਤਪਾਦਨ ਵਿੱਚ ਭਾਰੀ ਉਛਾਲ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੇਗਾ। ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਵੀ ਮਾਨਸੂਨ ਦੇ ਕਾਫੀ ਚੰਗਾ ਰਹਿਣ ਦੀ ਉਮੀਦ ਹੈ ਅਤੇ ਔਸਤ ਤੋਂ ਜਿਆਦਾ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।