ਪੰਜਾਬ ਵਿੱਚ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਇੱਕ ਵਾਰ ਫਿਰ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਫਰਵਰੀ ਦੇ ਪੂਰੇ ਮਹੀਨੇ ਮੌਸਮ ਬਿਲਕੁਲ ਸਾਫ ਰਹਿਣ ਤੋਂ ਬਾਅਦ ਬੀਤੇ ਦਿਨੀਂ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਲਗਾਤਾਰ ਪਏ ਰਹੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਇੱਕ ਵਾਰ ਫਿਰ ਠੰਡ ‘ਚ ਵਾਧਾ ਹੋ ਗਿਆ ਹੈ। ਕਈ ਥਾਵਾਂ ‘ਤੇ ਰੁਕ–ਰੁਕ ਕੇ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਹੁਣ ਸੂਬੇ ਦਾ ਮੌਸਮ ਇੱਕ ਵਾਰ ਫਿਰ ਸਾਫ ਹੋ ਚੁੱਕਿਆ ਹੈ ਅਤੇ ਮੌਸਮੀ ਕਾਰਵਾਈਆਂ ਨੂੰ ਠੱਲ੍ਹ ਪਈ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਮੋਜੂਦਾ ਸਿਸਟਮ ਮੈਦਾਨੀ ਹਿੱਸਿਆ ਵਿੱਚ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੋਇਆ ਅੱਗੇ ਤਿੱਬਤ ਵੱਲ ਜਾ ਰਹਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਨਾਲ ਨਾਲ ਉੱਤਰ ਭਾਰਤ ਦੇ ਬਾਕੀ ਮੈਦਾਨੀ ਹਿੱਸਿਆ ਚ ਮੋਸਮ ਸਾਫ ਹੋਣਾ ਸੁਰੂ ਹੋਗਿਆ ਹੈ ਅਤੇ ਅਗਲੇ ਦੋ-ਤਿੰਨ ਦਿਨ ਮੈਦਾਨੀ ਹਿੱਸਿਆ ‘ਚ ਮੋਸਮ ਖੁਸ਼ਕ ਬਣਿਆ ਰਹੇਗਾ। ਪਰ ਉਸ ਤੋਂ ਬਾਅਦ ਪ੍ਰੀ ਮਾਨਸੂਨ ਸੀਜਨ ਦੇ ਪਹਿਲਾ ਅਤੇ ਬੇਹੱਦ ਮਜਬੂਤ ਸਿਸਟਮ ਦੇ ਕਾਰਨ ਇੱਕ ਵਾਰ ਫਿਰ ਤੋਂ ਪਹਾੜਾਂ ਤੇ ਮੈਦਾਨੀ ਹਿੱਸਿਆ ‘ਚ ਭਾਰੀ ਮੀਹ ਅਤੇ ਬਹੁਤੇ ਥਾਵਾ ‘ਤੇ ਗੜ੍ਹੇਮਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਮੌਸਮ ਵਿਭਾਗ ਦੇ ਅਨੁਸਾਰ 3 ਮਾਰਚ ਤੋਂ 7 ਮਾਰਚ ਦੋਰਾਨ ਦੋ ਪੱਛਮੀ ਸਿਸਟਮ ਉੱਤਰੀ ਭਾਰਤ ਦੇ ਮੈਦਾਨੀ ਹਿੱਸਿਆ ਵਿੱਚ ਦਾਖਿਲ ਹੋਣਗੇ ਜਿਨ੍ਹਾਂ ਦੇ ਪ੍ਰਭਾਵ ਕਾਰਨ ਇੱਕ ਵਾਰ ਫਿਰ ਪੰਜਾਬ ਦੇ ਜਿਆਦਾਤਰ ਹਿੱਸਿਆਂ ‘ਚ ਮੀਹ ਅਤੇ ਗੜ੍ਹੇਮਾਰੀ ਦੇ ਨਾਲ ਬਿੱਜਲੀ ਡਿੱਗਣ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਸਕਦੀਆਂ ਹਨ। ਇਨ੍ਹਾਂ ਵਿਚੋਂ ਪਹਿਲਾ ਸਿਸਟਮ 3 ਮਾਰਚ ਦੀ ਸ਼ਾਮ ਜਾਂ ਰਾਤ ਤੋਂ ਪਹਾੜੀ ਇਲਾਕਿਆਂ ਵਿੱਚ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰੇਗਾ,

ਹਾਲਾਂਕਿ ਇਸਦੇ ਕਮਜ਼ੋਰ ਹੋਣ ਕਾਰਨ ਇਸ ਦੋਰਾਨ ਪੰਜਾਬ ਅਤੇ ਹਰਿਆਣਾ ਦੇ ਜਿਆਦਾਤਰ ਹਿੱਸਿਆਂ ਵਿੱਚ ਬੱਦਲਵਾਈ ਰਹੇਗੀ ਅਤੇ ਕਈ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਦੀ ਊਮੀਦ ਹੈ। ਪਰ ਉਸਤੋ ਬਾਅਦ 5 ਤੋ 7 ਮਾਰਚ ਦੋਰਾਨ ਇੱਕ ਬਹੁਤ ਹੀ ਮਜਬੂਤ ਸਿਸਟਮ ਉੱਤਰ ਭਾਰਤ ਦੇ ਮੈਦਾਨੀ ਹਿੱਸਿਆ ਦੇ ਨਾਲ ਨਾਲ ਉੱਤਰ ਪੂਰਬੀ ਹਿੱਸਿਆ ਵਿੱਚ ਦਾਖਲ ਹੋਕੇ ਤਕੜੀਆਂ ਕਾਰਵਾਈਆਂ ਨੂੰ ਅੰਜਾਮ ਦੇਵੇਗਾ ਅਤੇ ਇਸਦੇ ਪ੍ਰਭਾਵ ਕਾਰਨ ਪੰਜਾਬ ਅਤੇ ਬਾਕੀ ਉੱਤਰੀ ਭਾਰਤ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਨਾਲ ਕਈ ਥਾਵਾਂ ‘ਤੇ ਗੜ੍ਹੇਮਾਰੀ ਦੀ ਸੰਭਾਵਨਾ ਵੀ ਹੈ।