ਧੜੱਮ ਦਿਨੇ ਡਿੱਗਿਆ ਸੋਨਾ, ਜਾਣੋ ਅੱਜ ਦੇ ਭਾਅ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹਿੰਦੀਆਂ ਹਨ ਅਤੇ ਪਿਛਲੇ ਹਫਤੇ ਵਿੱਚ ਸੋਨੇ ਦੀ ਕੀਮਤ ਰਿਕਾਰਡ ਪੱਧਰ ਉੱਤੇ ਪਹੁੰਚ ਗਈ ਸੀ। ਪਰ ਹੁਣ ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ 222 ਰੁਪਏ ਦੀ ਗਿਰਾਵਟ ਦਰਜ ਹੋਈ।

ਅੰਤਰਰਾਸ਼ਟਰੀ ਪੱਧਰ ਉੱਤੇ ਸੋਨੇ ਦੀ ਕੀਮਤ ਡਿੱਗਣ ਅਤੇ ਘਰੇਲੂ ਬਾਜ਼ਾਰ ਵਿੱਚ ਵੀ ਸੋਨੇ ਦੀ ਡਿਮਾਂਡ ਘੱਟ ਹੋਣ ਕਾਰਨ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ। ਕੀਮਤ ਘੱਟ ਹੋਣ ਤੋਂ ਬਾਅਦ ਹੁਣ ਦਿੱਲੀ ਵਿੱਚ ਸੋਨੇ ਦੀ ਕੀਮਤ 222 ਰੁਪਏ ਤੱਕ ਘੱਟ ਹੋਕੇ 43,358 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਨਾਲ ਹੀ ਡਿਮਾਂਡ ਵਿੱਚ ਕਮੀ ਦੇ ਕਾਰਨ ਚਾਂਦੀ ਦੀ ਕੀਮਤ ਵੀ ਡਿੱਗ ਗਈ ਹੈ। ਚਾਂਦੀ ਦੀ ਕੀਮਤ ਵਿੱਚ ਵੀ ਸ਼ੁੱਕਰਵਾਰ ਨੂੰ 60 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।

99.9 ਫੀਸਦੀ ਦੀ ਸ਼ੁੱਧਤਾ ਵਾਲਾ ਸੋਨਾ ਲਗਭਗ 43,358 ਰੁਪਏ ਪ੍ਰਤੀ 10 ਗ੍ਰਾਮ ਭਾਅ ਉੱਤੇ ਪਹੁੰਚ ਗਿਆ ਹੈ। ਹਲਾਕਿ ਇਸਤੋਂ ਪਹਿਲਾਂ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ ਤੋਂ ਬਾਅਦ ਇਹ 43,513 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਸੀ। ਪਰ ਉਸਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਭਾਰਤ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀ ਕੀਮਤ ਵਿੱਚ ਗਿਰਾਵਟ ਨਜ਼ਰ ਆਈ।

ਨਿਊਯਾਰਕ ਵਿੱਚ ਸੋਨਾ 1,632 ਡਾਲਰ ਪ੍ਰਤੀ ਔਂਸ ਅਤੇ ਚਾਂਦੀ 17.25 ਡਾਲਰ ਪ੍ਰਤੀ ਔਂਸ ਉੱਤੇ ਰਹੀ। ਚਾਂਦੀ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਚਾਂਦੀ 60 ਰੁਪਏ ਡਿੱਗ ਕੇ 48,130 ਰੁਪਏ ਪ੍ਰਤੀ ਕਿੱਲੋਗ੍ਰਾਮ ਉੱਤੇ ਆ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਉਣ ਕਾਰਨ ਹੀ ਸੋਨੇ ਦੀ ਕੀਮਤ ਉੱਤੇ ਦਬਾਅ ਪਿਆ ਅਤੇ ਅਗਲੇ ਕਾਫ਼ੀ ਦਿਨ ਤੱਕ ਇਹ ਦਬਾਅ ਜਾਰੀ ਰਹਿਣ ਕਾਰਨ ਕੀਮਤਾਂ ਹੋਰ ਵੀ ਡਿੱਗ ਸਕਦੀਆਂ ਹਨ।