ਜਾਣੋ ਕਦੋਂ ਮਿਲੇਗਾ ਕੜਾਕੇ ਦੀ ਠੰਡ ਤੋਂ ਛੁਟਕਾਰਾ, ਇਸ ਦਿਨ ਤੋਂ ਨਿਕਲ ਆਵੇਗੀ ਤਿੱਖੀ ਧੁੱਪ

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇਸ ਠੰਡ ਤੋਂ ਛੁਟਕਾਰਾ ਪਾਉਣ ਲਈ ਚੰਗੀ ਧੁੱਪ ਦੀ ਉਡੀਕ ਕਰ ਰਹੇ ਹਨ ਪਰ ਸੂਰਜ ਨੇ ਪਿਛਲੇ ਦਿਨੀਂ ਬਹੁਤ ਘੱਟ ਦਰਸ਼ਨ ਦਿੱਤੇ ਹਨ। ਦੱਸ ਦੇਈਏ ਕਿ 13 ਜਨਵਰੀ ਤੋਂ ਕੋਲਡ ਡੇ ਦੀ ਸਥਿਤੀ ਜਾਰੀ ਹੈ ਅਤੇ ਰਾਤਾਂ ਦਾ ਪਾਰਾ ਵੀ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ।

ਅੱਜ ਵਾਂਗ ਅਗਲੇ 3-4 ਦਿਨ ਧੁੰਦ ਤੇ ਧੁੰਦ ਬੱਦਲਾ ਕਾਰਨ ਸਿੱਲੀ- ਸਿੱਲੀ ਠੰਡ ਬਣੀ ਰਹੇਗੀ ਬੀਤੇ ਦਿਨੀਂ ਵੱਖੋ-ਵੱਖ ਹਿੱਸਿਆਂ ਚ 2-3 ਘੰਟੇਂ ਧੁੱਪ ਲੱਗ ਜਾਂਦੀ ਸੀ ਪਰ ਹੁਣ ਨਾਮਾਤਰ ਧੁੱਪ ਦੀ ਹੀ ਆਸ ਹੈ ਕਿਓੁਕਿ ਅਗਲੇ ਦੋ ਦਿਨ ਪੁਰੇ ਦੇ ਵਹਾਅ ਕਾਰਨ ਨਮੀ ਵਧੇਗੀ । ਹੁਣ ਤੱਕ ਇਹ ਸਿਆਲ ਧੁੰਦ ਤੇ ਧੁੰਦ ਦੇ ਬੱਦਲਾਂ ਦੇ ਨਾਂ ਰਿਹਾ ਹੈ ਬਾਰਿਸ਼ਾ,ਕੋਰੇ ਤੇ ਧੁੱਪ ਦਾ ਕੋਈ ਯਾਦਗਰ ਸਪੈਲ ਫਿਲਹਾਲ ਨਹੀਂ ਲੱਗਾ। ਕਾਫ਼ੀ ਲੋਕ ਧੁੰਦ ਤੋਂ ਅੱਕ ਚੁੱਕੇ ਹਨ ਪਰ ਓੁਨ੍ਹਾ ਲਈ ਰਾਹਤ ਦੀ ਕੋਈ ਚੰਗੀ ਖ਼ਬਰ ਨਹੀਂ।

ਧੁੰਦ ਤੇ ਧੁੰਦ ਦੇ ਬੱਦਲਾ ਕਾਰਨ ਬਹਤੇ ਜਿਲ੍ਹਿਆਂ ਚ ਕੋਲਡ ਡੇਅ ਸਥਿਤੀ ਬੀਤੇ 8-9 ਦਿਨਾਂ ਤੋਂ ਜਾਰੀ ਹੈ ਜੋਕਿ ਅਗਲੇ ਦਿਨੀਂ ਵੀ ਜਾਰੀ ਰਹੇਗੀ। ਕਈ ਜਿਲ੍ਹਿਆਂ ਚ ਇਕਾਈ ਦੇ ਅੰਕੜੇ ਚ ਵੱਧੋ-ਵੱਧ ਪਾਰਾ ਦਰਜ਼ ਹੁੰਦਾ ਰਹੇਗਾ।

ਸੂਬੇ ਦੇ ਕਈ ਇਲਾਕਿਆਂ ਵਿੱਚ ਤਾਂ ਰਾਤ ਦਾ ਪਾਰਾ 2°C ਤੋਂ ਹੇਠਾਂ ਜਾ ਰਿਹਾ ਹੈ। ਜਿਸ ਨਾਲ ਕੋਰਾ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਇੱਕ-ਦੋ ਜਗ੍ਹਾ ਤਾਪਮਾਨ 0°C ਤੱਕ ਵੀ ਜਾ ਸਕਦਾ ਹੈ। ਜਿਸ ਕਾਰਨ ਪੰਜਾਬ ਚ ਜਲਦ ਹੀ ਸ਼ੀਤ ਲਹਿਰ ਐਲਾਨੀ ਜਾਵੇਗੀ।ਅਤੇ ਆਉਣ ਵਾਲੇ ਕੁਝ ਦਿਨ ਇਸ ਚ ਹੋਰ 2-3° ਦੀ ਗਿਰਾਵਟ ਆ ਸਕਦੀ ਹੈ।

ਇਸ ਤੋਂ ਬਾਅਦ ਚੰਗੀ ਅਤੇ ਤਿੱਖੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਅਤੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਪੂਰੀ ਉਮੀਦ ਹੈ। 20/21 ਨੂੰ ਪੱਛੋ ਦੇ ਤੇਜ ਵਹਾਅ ਕਾਰਨ ਕੁਝ ਜਿਲ੍ਹਿਆਂ ਚ ਦੁਪਹਿਰ ਧੁੱਪ ਦੇ ਕੁਝ ਆਸਾਰ ਰਹਿਣਗੇ    23/24 ਜਨਵਰੀ ਪੱਛਮੀ ਸਿਸਟਮ ਆਵਣ ਦੀ ਓੁਮੀਦ ਬੱਝ ਰਹੀ ਹੈ।