ਇਸ ਤਰਾਂ ਰਹੇਗਾ ਰਹੇਗਾ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦਾ ਮੌਸਮ, ਕਿਸਾਨਾਂ ਵਾਸਤੇ ਚੰਗੀ ਖ਼ਬਰ

ਮੌਸਮ ਵਿਭਾਗ ਨੇ ਕਿਸਾਨਾਂ ਲਈ ਇੱਕ ਬਹੁਤ ਚੰਗੀ ਖ਼ਬਰ ਦਿੱਤੀ ਹੈ। ਕਿਸਾਨਾਂ ਵਾਸਤੇ ਚੰਗੀ ਖ਼ਬਰ ਇਹ ਹੈ ਕੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਠੰਡਾ ਰਹੇਗਾ ਜੋ ਕਿ ਕਣਕ ਦੀ ਬਿਜਾਈ ਦੇ ਬਿਲਕੁਲ ਅਨੁਕੂਲ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਜਲਦੀ ਆ ਸਕਦੀ ਹੈ। ਕਿਉਂਕਿ ਇਸ ਵਾਰ ਮੌਸਮ ਬਹੁਤ ਜਲਦੀ ਠੰਡਾ ਹੋ ਰਿਹਾ ਹੈ ਅਤੇ ਇਸ ਦੇ ਕਈ ਕਾਰਨ ਹਨ। ਇਸਦਾ ਪਹਿਲਾ ਕਾਰਨ ਮਾਨਸੂਨ ਦਾ ਜਲਦੀ ਚਲੇ ਜਾਣਾ ਹੈ। ਜਿਸ ਕਰਕੇ ਮੀਂਹ ਵੀ ਜਲਦੀ ਖਤਮ ਹੋ ਗਿਆ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ 15 ਅਕਤੂਬਰ ਤੋਂ ਹੀ ਪੰਜਾਬ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਮੀ ਆ ਜਾਵੇਗੀ। ਇਸ ਸਬੰਧੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਸੂਬੇ ਵਿੱਚ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਗੁਲਾਬੀ ਠੰਢ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਜਾਵੇਗਾ।

ਮੌਸਮ ਵਿਭਾਗ ਦੇ ਅਨੁਸਾਰ ਬੀਤੇ ਮੰਗਲਵਾਰ ਤੋਂ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ। ਅਤੇ ਹੁਣ ਉੱਤਰੀ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਉੱਤਰ ਤੋਂ ਹਵਾਵਾਂ ਆਉਣੀਆਂ ਸ਼ੁਰੂ ਹੋ ਜਾਣ ਤਾਂ ਇਹ ਸਰਦੀਆਂ ਦੀ ਨਿਸ਼ਾਨੀ ਹੈ। ਇਸਦੇ ਨਾਲ ਹੀ ਇਸ ਵਾਰ ਸਮੇਂ ਤੋਂ ਪਹਿਲਾਂ ਹੀ ਦਿਨ ਅਤੇ ਰਾਤ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ।

ਬੀਤੇ ਕੁਝ ਦਿਨਾਂ ਤੋਂ ਬੱਦਲ ਵੀ ਦੇਖਣ ਨੂੰ ਨਹੀਂ ਮਿਲ ਰਹੇ ਹਨ ਅਤੇ ਮੌਸਮ ਸਾਫ ਹੈ। ਬੱਦਲਾਂ ਦੀ ਆਵਾਜਾਈ ਕਾਰਨ ਵੀ ਮੌਸਮ ਗਰਮ ਰਹਿੰਦਾ ਹੈ। ਪਰ ਬੱਦਲ ਨਾ ਹੋਣ ਕਰਕੇ ਮੌਸਮ ਠੰਢਾ ਹੋ ਰਿਹਾ ਹੈ। ਇਸ ਕਾਰਨ ਸਰਦੀਆਂ ਦਾ ਮੌਸਮ 15 ਅਕਤੂਬਰ ਤੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਸ ਤਰੀਕ ਤੋਂ ਲੋਕਾਂ ਨੂੰ ਗੁਲਾਬੀ ਠੰਢ ਦਾ ਅਹਿਸਾਸ ਹੋਣ ਲਗੇਗਾ ਜਦਕਿ ਪਿਛਲੇ ਸਾਲਾਂ ਵਿੱਚ ਇਹ ਠੰਢ ਨਵੰਬਰ ਤੋਂ ਸ਼ੁਰੂ ਹੁੰਦੀ ਹੈ। ਕਿਸਾਨਾਂ ਲਈ ਇੱਕ ਫਾਇਦੇ ਦੀ ਗੱਲ ਇਹ ਹੈ ਕਿ ਠੰਢ ਦਾ ਮੌਸਮ ਹਾੜੀ ਦੀਆਂ ਫਸਲਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਵਾਰ ਠੰਡ ਜਲਦੀ ਆ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ ਇਸ ਵਾਰ ਠੰਢ ਜ਼ਿਆਦਾ ਸਮਾਂ ਰਹਿ ਸਕਦੀ ਹੈ।