ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਮਹਾਮਾਰੀ ਦੇ ਸਮੇਂ ਵਿੱਚ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਵਿੱਚ ਬਹੁਤ ਸਾਰੇ ਅਹੁਦਿਆਂ ਤੇ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ। ਤਾਂ ਜੋ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਹੁਣ ਇੱਕ ਵਾਰ ਫਿਰ ਸਿਹਤ ਵਿਭਾਗ ਵੱਲੋਂ ਪੰਜਾਬੀਆਂ ਨੂੰ ਇਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵਿੱਚ 598 ਸਟਾਫ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਨਰਸਾਂ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਆਈਆਂ ਭਰਤੀਆਂ ਵਿੱਚ ਸਟਾਫ ਨਰਸ ਦੀ ਭਰਤੀ ਨਹੀਂ ਕੀਤੀ ਗਈ ਸੀ।

ਸਟਾਫ ਨਰਸ ਦੀ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਬਹੁਤ ਚੰਗੀ ਖਬਰ ਹੈ। ਇਸ ਭਰਤੀ ਦੇ ਲਈ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਿਕ ਵੈਬਸਾਈਟ bfuhs.ac.in ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ 1 ਅਕਤੂਬਰ ਤੋਂ ਲੈਕੇ 20 ਅਕਤੂਬਰ 2020 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਉਮੀਦਵਾਰ BFUHS ਦੀ ਸਾਈਟ ਜਾਣ ਤੋਂ ਬਾਅਦ ਲੇਟਸਟ ਅੱਪਡੇਟ ਦੇ ਸੈਕਸ਼ਨ ਨੌਕਰੀ ਲਈ ਲਿੰਕ ਤੇ ਕਲਿਕ ਕਰਕੇ ਐਪਲੀਕੇਸ਼ਨ ਪੇਜ਼ ਤੇ ਜਾ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਨਿਊ ਰਜਿਸਟਰੇਸ਼ਨ ਦੇ ਲਿੰਕ ਤੇ ਕਲਿੱਕ ਕਰਨਾ ਹੈ ਅਤੇ ਮੰਗੀ ਗਈ ਜਾਣਕਾਰੀ ਭਰਕੇ ਸਬਮਿਟ ਕਰ ਦੇਣਾ ਹੈ।

ਇਹ ਭਰਤੀ 598 ਸਟਾਫ ਨਰਸਾਂ ਦੇ ਅਹੁਦੇ ਤੇ ਕੀਤੀ ਜਾ ਰਹੀ ਹੈ ਅਤੇ ਚਾਹਵਾਨ ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਸੀਨੀਅਰ ਸਕੈਂਡਰੀ ਪ੍ਰੀਖਿਆ ਪਾਸ ਹੋਣਾ ਜਰੂਰੀ ਹੈ। ਨਾਲ ਹੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਵਿੱਦਿਅਕ ਅਦਾਰੇ ਤੋਂ ਜਨਰਲ ਨਰਸਿੰਗ ਤੇ ਮਿਡਵਾਇਫਰੀ ਦਾ ਡਿਪਲੋਮਾ ਕੀਤਾ ਹੋਵੇ ਅਤੇ ਪੰਜਾਬ ਨਰਸਿੰਗ ਕਾਊਸਲਿੰਗ ਜਾਂ ਹੋਰ ਤੋਂ ਰਜਿਸਟਰਡ ਹੋਵੇ। ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 1 ਜਨਵਰੀ 2020 ਨੂੰ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।