ਟਰਾਲੀ ਖਰੀਦਣ ਵੇਲੇ ਰੱਖੋ ਧਿਆਨ, ਇਸ ਤਰਾਂ ਵੱਜਦੀ ਹੈ ਠੱਗੀ

ਟ੍ਰੈਕਟਰ ਅਤੇ ਟਰਾਲੀ ਖੇਤੀ ਲਈ ਬਹੁਤ ਜਰੂਰੀ ਹੈ ਅਤੇ ਹਰ ਕਿਸਾਨ ਇਨ੍ਹਾਂ ਨੂੰ ਲੈਣ ਲਈ ਕਈ ਸਾਲਾਂ ਤੱਕ ਪੈਸੇ ਇਕੱਠਾ ਕਰਦਾ ਹੈ ਜਾਂ ਫਿਰ ਬਹੁਤੇ ਕਿਸਾਨ ਕਰਜ਼ਾ ਚੱਕ ਕੇ ਟ੍ਰੈਕਟਰ ਟਰਾਲੀ ਖਰੀਦਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਟਰਾਲੀ ਖਰੀਦਣ ਵੇਲੇ ਕਿਸਾਨ ਵੀਰਾਂ ਨਾਲ ਇਸ ਤਰੀਕੇ ਠੱਗੀ ਵੱਜਦੀ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਤੁਹਾਨੂੰ ਅੱਜ ਅਸੀਂ ਇੱਕ ਅਜਿਹੇ ਕਿਸਾਨ ਬਾਰੇ ਦਸਾਂਗੇ ਜਿਸ ਨਾਲ ਟਰਾਲੀ ਖਰੀਦਣ ਵੇਲੇ 8 ਲੱਖ ਦੀ ਠੱਗੀ ਵੱਜੀ।

ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਟਰਾਲੀ ਖਰੀਦਣ ਸਮੇਂ ਕਿਨ੍ਹਾ ਗੱਲਾਂ ਦਾ ਧਿਆਨ ਰੱਖ ਕੇ ਠੱਗੀ ਤੋਂ ਬਚ ਸਕਦੇ ਹੋ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਇਹ ਟਰਾਲੀ ਪਲਾਹੇ ਤੋਂ PAW ਵਾਲਿਆਂ ਤੋਂ ਬਣਵਾਈ ਹੈ। ਇਸ ਕਿਸਾਨ ਨੇ ਇੱਕ 16 ਫੁੱਟੀ ਅਤੇ ਇੱਕ 18.5 ਫੁੱਟੀ ਟਰਾਲੀ ਬਣਵਾਈ ਸੀ। ਇੱਕ ਟਰਾਲੀ ਤੇ ਇਸ ਕਿਸਾਨ ਨੇ 4 ਲੱਖ ਰੁਪਏ ਲਗਾਏ ਹਨ। ਇਸ ਕਿਸਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਟਰਾਲੀ ਬਣਵਾਉਣ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਟਾਪ ਦੀ ਟਰਾਲੀ ਚਾਹੀਦੀ ਹੈ ਪੈਸੇ ਜਿੰਨੇ ਮਰਜੀ ਲੱਗ ਜਾਣ।

ਯਾਨੀ ਕਿ ਇਸ ਕਿਸਾਨ ਨੇ ਮੂੰਹ ਮੰਗੇ ਪੈਸੇ ਦਿੱਤੇ ਹਨ ਤਾ ਕਿ ਇੱਕ ਵੱਖਰੀ ਅਤੇ ਟਾਪ ਦੀ ਟਰਾਲੀ ਬਣਵਾਈ ਜਾ ਸਕੇ। ਪਰ ਇੰਨਾ ਪੈਸੇ ਲਗਾਉਣ ਤੋਂ ਬਾਅਦ ਵੀ ਇਸ ਕਿਸਾਨ ਨੂੰ ਉਨ੍ਹਾਂ ਨੇ ਦੇਸੀ ਲੋਹੇ ਦੀ ਟਰਾਲੀ ਤਿਆਰ ਕਰਕੇ ਦੇ ਦਿਤੀ ਜੋ ਕਿ ਸਿਰਫ ਦੇਖਣ ਵਿੱਚ ਹੀ ਚੰਗੀ ਅਤੇ ਸੋਹਣੀ ਲਗਦੀ ਹੈ ਪਰ ਲੋਹਾ ਬਿਲਕੁਲ ਘਟੀਆ ਕਵਾਲਿਟੀ ਦਾ ਵਰਤਿਆ ਗਿਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਟਰਾਲੀ ਦੀ ਇੱਕ ਸਾਲ ਦੀ ਗਾਰੰਟੀ ਦਿੱਤੀ ਗਈ ਸੀ।

ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਰਾਲੀ ਬਣਾਉਣ ਸਮੇਂ ਇੰਨਾ ਮਾੜਾ ਲੋਹਾ ਵਰਤਿਆ ਕਿ ਸਿਰਫ 7 ਮਹੀਨਿਆਂ ਵਿੱਚ ਹੀ ਜੰਗਲ ਕਾਰਨ ਇਸਦਾ ਸਾਰਾ ਰੰਗ ਉੱਤਰ ਗਿਆ। ਹੇਠਲੇ ਪਾਸੋਂ ਟਰਾਲੀ ਬਿਲਕੁਲ ਗੱਲ ਚੁੱਕੀ ਹੈ ਅਤੇ ਹੱਥ ਲਗਾਉਣ ਨਾਲ ਵੀ ਲੋਹਾ ਝੜ ਰਿਹਾ ਹੈ। ਇਸ ਲਈ ਕਿਸਾਨ ਟਰਾਲੀ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣ ਤਾਂ ਜੋ ਬਾਦ ਵਿੱਚ ਪਛਤਾਉਣਾ ਨਾ ਪਵੇ। ਇਸ ਟਰਾਲੀ ਦੀ ਹਾਲਤ ਹੇਠਾਂ ਦਿਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com