ਇਹ ਹਨ ਕਣਕ ਟਾਪ 5 ਕਿਸਮਾਂ, ਦੇਣਗੀਆਂ 70 ਮਣ ਤੱਕ ਝਾੜ

ਝੋਨੇ ਦੀ ਵਾਢੀ ਦਾ ਕੰਮ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ ਅਤੇ ਹਰ ਕਿਸਾਨ ਇਹੀ ਚਾਹੁੰਦਾ ਹੈ ਕਿ ਉਸਦੀ ਫਸਲ ਸਹੀ ਸਲਾਮਤ ਮੰਡੀ ਤੱਕ ਪਹੁੰਚ ਸਕੇ ਅਤੇ ਉਸਨੂੰ ਆਪਣੀ ਮੇਹਨਤ ਦਾ ਚੰਗਾ ਮੁੱਲ ਮਿਲੇ ਯਾਨੀ ਉਸਦੀ ਫਸਲ ਚੰਗੇ ਭਾਅ ‘ਤੇ ਵਿਕੇ। ਇਸ ਵਾਰ ਝੋਨੇ ਦੀਆਂ ਕਈ ਕਿਸਮਾਂ ਦਾ ਝਾੜ ਦੇਖਕੇ ਤਾਂ ਕਿਸਾਨ ਖੁਦ ਹੈਰਾਨ ਹਨ ਅਤੇ ਬਹੁਤੀਆਂ ਕਿਸਮਾਂ ਇਸ ਵਾਰ ਝਾੜ ਦੇ ਮਾਮਲੇ ਵਿੱਚ ਕਮਾਲ ਕਰ ਰਹੀਆਂ ਹਨ।

ਹੁਣ ਝੋਨੇ ਦੀ ਵਾਢੀ ਤੋਂ ਬਾਅਦ ਹੁਣ ਅਗੇਤੀ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਕਿਸਾਨ ਹਮੇਸ਼ਾ ਕਣਕ ਦੀਆਂ ਨਵੀਂਆਂ ਕਿਸਮਾਂ ਦੀ ਤਲਾਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ। ਕਣਕ ਦੀ ਅਗੇਤੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਲਗਭਗ 28 ਅਕਤੂਬਰ ਤੋਂ ਬਾਅਦ ਸਹੀ ਬਿਜਾਈ ਦਾ ਸਮਾਂ ਸ਼ੁਰੂ ਹੋ ਜਾਵੇਗਾ।

ਇਸਤੋਂ ਲਗਭਗ ਇੱਕ ਮਹੀਨਾ ਬਾਅਦ ਯਾਨੀ 25 ਤੋਂ 28 ਨਵੰਬਰ ਤੋਂ ਕਣਕ ਦੀਆਂ ਪਿਛੇਤੀਆਂ ਕਿਸਮਾਂ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਜਾਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਟਾਪ 5 ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ। ਇਹ ਕਿਸਮਾਂ ਲਗਭਗ 28 ਕੁਇੰਟਲ ਤੱਕ ਝਾੜ ਦੇਣਗੀਆਂ। ਯਾਨੀ ਕਿ ਕਣਕ ਦੀਆਂ ਇਹ ਕਿਸਮਾਂ ਕਿਸਾਨਾਂ ਨੂੰ ਮਾਲਾਮਾਲ ਕਰ ਦੇਣਗੀਆਂ।

ਅਗੇਤੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ‘ਤੇ ਅਤੇ ਸਭਤੋਂ ਵਧੀਆ ਕਿਸਮ ਹੈ DBW 187 ਕਿਸਮ। ਇਸ ਕਿਸਮ ਦਾ ਕੱਦ ਲਗਭਗ 104 ਸੈਂਟੀਮੀਟਰ ਹੁੰਦਾ ਹੈ ਅਤੇ 153 ਦਿਨਾਂ ਵਿੱਚ ਇਹ ਕਿਸਮ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੀ ਬਿਜਾਈ ਜ਼ਮੀਨ ਨੂੰ ਵਾਹੁਣ ਤੋਂ ਬਿਨਾ ਕੀਤੀ ਜਾਵੇ ਤਾਂ ਇਸ ਕਿਸਮ ਦੇ ਨਾਲੋਂ ਜਿਆਦਾ ਝਾੜ ਹੋਰ ਕੋਈ ਵੀ ਕਿਸਮ ਨਹੀਂ ਦੇ ਸਕਦੀ।

ਇਸਤੋਂ ਬਾਅਦ ਦੂਸਰੇ ਨੰਬਰ ‘ਤੇ ਆਉਂਦੀ ਹੈ DBW 303 ਕਿਸਮ। ਇਹ ਕਿਸਮ ਲਗਭਗ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਕੋਈ ਵੀ ਬਿਮਾਰੀ ਦੇਖਣ ਨੂੰ ਨਹੀਂ ਮਿਲਦੀ ਅਤੇ ਚੰਗੇ ਝਾੜ ਦੇ ਨਾਲ ਨਾਲ ਇਸਦੀ ਤੂੜੀ ਵੀ ਬਹੁਤ ਵਧੀਆ ਬਣਦੀ ਹੈ। ਇਸੇ ਤਰਾਂ ਕਣਕ ਦੀਆਂ ਟਾਪ ਕਿਸਮਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com