Swaraj ਦਾ ਕਮਾਲ ਦਾ ਛੋਟਾ ਟ੍ਰੈਕਟਰ, ਕੀਮਤ ਅਤੇ ਪਾਵਰ ਜਾਣ ਕੇ ਆ ਜਾਵੇਗਾ ਮਜ਼ਾ

ਅੱਜ ਦੇ ਸਮੇਂ ਵਿੱਚ ਟਰੈਕਟਰ ਤੋਂ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਜ਼ਿਆਦਾ ਮਹਿੰਗਾ ਹੋਣ ਦੇ ਕਾਰਨ ਹਰ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦਾ। ਇਸ ਸਮੇਂ ਟਰੈਕਟਰ ਦੀ ਘੱਟ ਤੋਂ ਘੱਟ ਕੀਮਤ 8 ਤੋਂ 10 ਲੱਖ ਰੁਪਏ ਹੈ ਅਤੇ ਛੋਟੇ ਕਿਸਾਨ ਇੰਨਾ ਪੈਸਾ ਜਮਾਂ ਨਹੀਂ ਕਰ ਸਕਦੇ।

ਇਸ ਲਈ ਅੱਜ ਇੱਕ ਅਜਿਹੇ ਮਿਨੀ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਖਾਸਕਰ ਛੋਟੇ ਕਿਸਾਨਾਂ ਲਈ ਘੱਟ ਕੀਮਤ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਨਾਲ ਕਿਸਾਨ ਵੱਡੇ ਟਰੈਕਟਰ ਦੇ ਸਾਰੇ ਕੰਮ ਬਹੁਤ ਆਸਾਨੀ ਨਾਲ ਕਰ ਸਕਦੇ ਹਨ। ਇਹ ਟਰੈਕਟਰ ਦੇਖਣ ਵਿੱਚ ਕਾਫ਼ੀ ਛੋਟਾ ਲਗਦਾ ਹੈ ਪਰ ਬਹੁਤ ਦਮਦਾਰ ਵੀ ਹੈ। ਖਾਸ ਗੱਲ ਇਹ ਹੈ ਕਿ ਇਸ ਟਰੈਕਟਰ ਨਾਲ ਕਿਸਾਨਾਂ ਦਾ ਲੇਬਰ ਦਾ ਖਰਚਾ ਅਤੇ ਸਮਾਂ ਵੀ ਬਚੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਮਿਨੀ ਟਰੈਕਟਰ ਸਵਰਾਜ ਕੰਪਨੀ ਦਾ ਹੈ ਅਤੇ ਇਸਦੀ ਪਾਵਰ ਅਤੇ ਕੀਮਤ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ। ਇਸ ਟਰੈਕਟਰ ਦਾ ਮਾਡਲ ਸਵਰਾਜ 717 ਹੈ। ਇਸ ਟਰੈਕਟਰ ਦਾ ਇਸਤੇਮਾਲ ਕਿਸਾਨ ਹਰ ਪ੍ਰਕਾਰ ਦੀ ਫਸਲ ਵਿੱਚ ਕਰ ਸਕਦੇ ਹਨ। ਇਸ ਟਰੈਕਟਰ ਦੇ ਨਾਲ ਕਿਸਾਨ ਛੋਟੀ ਟ੍ਰਾਲੀ ਪਾ ਕੇ ਸਾਮਾਨ ਵੀ ਢੋ ਸਕਦੇ ਹਨ।

ਇਸ ਟਰੈਕਟਰ ਨੂੰ ਚਲਾਉਣਾ ਕਾਫ਼ੀ ਆਸਾਨ ਹੈ ਅਤੇ ਹਰ ਕਿਸਾਨ ਇਸਨੂੰ ਚਲਾ ਸਕਦਾ ਹੈ। ਇਹ ਟਰੈਕਟਰ 15 HP ਤੱਕ ਪਾਵਰ ਵਿੱਚ ਉਪਲਬਧ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਟਰੈਕਟਰ ਨੂੰ ਕਿਸਾਨ ਸਿਰਫ 3 ਲੱਖ ਰੁਪਏ ਤੱਕ ਦੀ ਕੀਮਤ ਵਿੱਚ ਖਰੀਦ ਸਕਦੇ ਹਨ। ਇਸ ਟਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com