ਆ ਗਏ ਕਮਾਲ ਦੇ ਕੂਲਰ ਜੋ 25 ਸਾਲ ਤੱਕ ਵੀ ਨਹੀਂ ਹੋਣਗੇ ਖਰਾਬ, ਜਾਣੋ ਕੀਮਤ

ਦੋਸਤੋ ਗਰਮੀ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਵਿੱਚ ਸਾਨੂੰ ਪੱਖੀ ਅਤੇ ਕੂਲਰਾਂ ਦੀ ਜਰੂਰਤ ਪੈਂਦੀ ਹੈ। ਪਰ ਕੂਲਰ ਅਸੀਂ ਪਾਣੀ ਪਾ ਕੇ ਚਲਾਉਂਦੇ ਹਾਂ ਇਸ ਕਾਰਨ ਕੂਲਰ ਕੁਝ ਹੀ ਸਾਲਾਂ ਵਿੱਚ ਗਲਣ ਲੱਗ ਜਾਂਦਾ ਹੈ ਅਤੇ ਖਰਾਬ ਹੋ ਜਾਂਦਾ ਹੈ। ਜਿਸ ਕਾਰਨ ਸਾਨੂੰ ਲਗਭਗ ਹਰ ਸੀਜ਼ਨ ਜਾਂ ਫਿਰ ਇੱਕ ਦੋ ਸਾਲ ਬਾਅਦ ਨਵਾਂ ਕੂਲਰ ਖਰੀਦਣਾ ਪੈਂਦਾ ਹੈ ਯਾਨੀ ਸਾਡਾ ਵਾਰ ਵਾਰ ਖਰਚਾ ਹੁੰਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਕੂਲਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ 25 ਸਾਲ ਤੱਕ ਵੀ ਖਰਾਬ ਨਹੀਂ ਹੋਣਗੇ ਅਤੇ ਤੁਹਾਨੂੰ ਵਾਰ ਵਾਰ ਨਵਾਂ ਕੂਲਰ ਨਹੀਂ ਖਰੀਦਣਾ ਪਵੇਗਾ। ਸਭਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਕੂਲਰਾਂ ਦੀ ਕੀਮਤ ਵੀ ਇੰਨੀ ਘੱਟ ਹੈ ਕੇ ਤੁਸੀਂ ਜਾਣਕੇ ਹੈਰਾਨ ਰਹਿ ਜਾਓਗੇ। ਤੁਹਾਨੂੰ ਸਿਰਫ ਇੱਕ ਵਾਰ ਇਹ ਕੂਲਰ ਖਰੀਦਣਾ ਪਵੇਗਾ ਅਤੇ ਘੱਟ ਤੋਂ ਘੱਟ 25 ਸਾਲ ਇਹ ਇਸੇ ਤਰਾਂ ਰਹੇਗਾ, ਨਾ ਗਲੇਗਾ ਅਤੇ ਨਾ ਖਰਾਬ ਹੋਵੇਗਾ।

ਯਾਨੀ 25 ਤੋਂ 30 ਸਾਲ ਤੱਕ ਤੁਹਾਨੂੰ ਦੋਬਾਰਾ ਕੂਲਰ ਖਰੀਦਣ ਦੀ ਜਰੂਰਤ ਨਹੀਂ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਕੂਲਰ ਭੱਚੂ ਮਕੈਨੀਕਲ ਵਰਕਸ, (ਬੁਢਲਾਡਾ) ਵੱਲੋਂ ਤਿਆਰ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵੱਲੋਂ ਜਿਆਦਾਤਰ ਕੂਲਰ ਸਟੀਲ ਨਾਲ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕੂਲਰਾਂ ਵਿੱਚ 304 ਗ੍ਰੇਡ ਸਟੀਲ ਵਰਤਿਆ ਜਾਂਦਾ ਹੈ ਜੋ ਕਿ ਕਦੇ ਵੀ ਖਰਾਬ ਨਹੀਂ ਹੁੰਦਾ।

ਇਹ ਸਟੀਲ ਪਾਣੀ ਨਾਲ ਗਲਦਾ ਵੀ ਨਹੀਂ ਅਤੇ ਨਾ ਹੀ ਕੂਲਰ ਖਰਾਬ ਹੋਵੇਗਾ। ਇਸ ਕੂਲਰ ਦੇ ਬਲੇਡ ਵੀ ਸਟੀਲ ਦੇ ਹਨ ਅਤੇ ਇਹ ਵੀ ਕਈ ਸਾਲ ਤੱਕ ਖਰਾਬ ਨਹੀਂ ਹੋਣਗੇ। ਇਸੇ ਤਰਾਂ ਸਾਰੇ ਨਟ ਵਗੈਰਾ ਵੀ ਇਸ ਕੂਲਰ ਵਿੱਚ ਸਟੀਲ ਦੇ ਲਗਾਏ ਗਏ ਹਨ। ਇਨ੍ਹਾਂ ਕੂਲਰਾਂ ਦੀ ਕੂਲਿੰਗ ਵੀ ਬਹੁਤ ਵਧੀਆ ਹੋਵੇਗੀ ਅਤੇ ਜਿਆਦਾ ਗਰਮੀ ਵਿੱਚ ਤੁਹਾਨੂੰ AC ਦੀ ਲੋੜ ਵੀ ਨਹੀਂ ਪਵੇਗੀ।

ਇਸੇ ਤਰਾਂ ਇਨ੍ਹਾਂ ਵੱਲੋਂ ਕਈ ਲੱਕੜ ਦੇ ਕੂਲਰ ਵੀ ਤਿਆਰ ਕੀਤੇ ਜਾਂਦੇ ਹਨ ਅਤੇ ਉਹ ਵੀ ਕਾਫੀ ਵਧੀਆ ਹਨ ਅਤੇ ਖਰਾਬ ਨਹੀਂ ਹੋਣਗੇ। ਇਨ੍ਹਾਂ ਕੂਲਰਾਂ ਦੀ ਗਰੰਟੀ ਵੀ ਦਿੱਤੀ ਜਾਂਦੀ ਹੈ ਅਤੇ ਖਰਾਬ ਹੋਣ ‘ਤੇ ਫ੍ਰੀ ਵਿੱਚ ਠੀਕ ਕਰਕੇ ਦਿੱਤੇ ਜਾਣਗੇ। ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ ਕੂਲਰਾਂ ਦੀ ਕੀਮਤ ਅਲਗ ਅਲਗ ਸਾਈਜ਼ ਦੇ ਹਿਸਾਬ ਨਾਲ ਸਿਰਫ 5000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com