ਹੁਣ ਸਬਸਿਡੀ ‘ਤੇ ਮਿਲਣਗੇ ਡ੍ਰੋਨ, ਕਿਸਾਨਾਂ ਨੂੰ ਕਰਨਾ ਪਵੇਗਾ ਸਿਰਫ ਏਨਾ ਖਰਚਾ

ਕਿਸਾਨਾਂ ਨੂੰ ਖੇਤਾਂ ਵਿੱਚ ਸਪਰੇਅ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਸਰਦੀ ਗਰਮੀ ਹਰ ਮੌਸਮ ਵਿੱਚ ਸਪਰੇਅ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਅਤੇ ਲੇਬਰ ਦਾ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਵੀ ਕਾਫੀ ਜਿਆਦਾ ਹੁੰਦਾ ਹੈ। ਪਰ ਹੁਣ ਕਿਸਾਨ ਖੇਤ ਵਿੱਚ ਜਾਕੇ ਛਾਵੇਂ ਬੈਠਕੇ ਆਰਾਮ ਨਾਲ ਸਪਰੇਅ ਕਰ ਸਕਣਗੇ।

ਭਾਰਤ ਦੇ ਕਿਸਾਨ ਵੀ ਹੁਣ ਖੇਤਾਂ ਵਿੱਚ ਡਰੋਨ ਨਾਲ ਸਪਰੇਅ ਕਰਨਗੇ। ਹੁਣ ਕਿਸਾਨਾਂ ਨੂੰ ਸਪਰੇਅ ਡ੍ਰੋਨ ਉੱਤੇ ਸਰਕਾਰ ਸਬਸਿਡੀ ਦੇਵੇਗੀ। ਦਰਅਸਲ ਖੇਤੀ ਵਿੱਚ ਡ੍ਰੋਨ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਵੱਖ ਵੱਖ ਵਰਗਾਂ ਲਈ ਡ੍ਰੋਨ ਖਰੀਦ ਲਈ ਸਬਸਿਡੀ ਦੀ ਘੋਸ਼ਣਾ ਕੀਤੀ ਹੈ। ਅੱਜ ਅਸੀ ਤੁਹਾਨੂੰ ਸਰਕਾਰ ਦੁਆਰਾ ਜਾਰੀ ਸਬਸਿਡੀ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਖੇਤੀ ਵਿੱਚ ਡ੍ਰੋਨ ਦੇ ਇਸਤੇਮਾਲ ਨੂੰ ਵਧਾਉਣ ਅਤੇ ਕਿਸਾਨਾਂ ਲਈ ਡਰੋਨ ਤਕਨੀਕ ਨੂੰ ਸਸਤਾ ਬਣਾਉਣ ਲਈ, ਖੇਤੀਬਾੜੀ ਮਸ਼ੀਨੀਕਰਮ ਉੱਤੇ ਸਭ-ਮਿਸ਼ਨ (SMAM) ਦੇ ਤਹਿਤ ਡਰੋਨ ਦੀ 100 ਫ਼ੀਸਦੀ ਲਾਗਤ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਇਹ ਸਹਾਇਤਾ ਖੇਤਾਂ ਵਿੱਚ ਆਪਣੇ ਪ੍ਰਦਰਸ਼ਨ ਲਈ ਮਸ਼ੀਨਰੀ ਅਧਿਆਪਨ ਅਤੇ ਪ੍ਰੀਖਿਆ ਸੰਸਥਾਨਾਂ, ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ, ਖੇਤੀਬਾੜੀ ਵਿਗਿਆਨ ਕੇਂਦਰ (ਕੇਵੀਕੇ) ਅਤੇ ਰਾਜ ਖੇਤੀਬਾੜੀ ਵਿਸ਼ਵਵਿਦਿਆਲਿਆਂ (SAV) ਦੇ ਸੰਸਥਾਨਾਂ ਨੂੰ ਦਿੱਤੀ ਜਾ ਰਹੀ ਹੈ।

ਕਿਸਾਨ ਉਤਪਾਦਕ ਸੰਗਠਨਾਂ ਨੂੰ ਕਿਸਾਨਾਂ ਦੇ ਖੇਤਾਂ ਉੱਤੇ ਡਰੋਨ ਨਾਲ ਸਪਰੇਅ ਕਰਨ ਲਈ ਡ੍ਰੋਨ ਦੀ ਖਰੀਦ ਲਈ 75% ਦੀ ਦਰ ਨਾਲ ਸਹਾਇਤਾ ਦਿਤੀ ਜਾ ਰਹੀ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਡ੍ਰੋਨ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ, ਕਾਰਪੋਰੇਟਿਵ ਸੋਸਾਇਟੀ ਆਫ ਫਾਰਮਰਸ, ਕਿਸਾਨ ਉਤਪਾਦਕ ਸੰਗਠਨਾਂ ਅਤੇ ਪੇਂਡੂ ਉੱਧਮੀਆਂ ਦੇ ਤਹਿਤ ਮੌਜੂਦਾ ਅਤੇ ਨਵੇਂ ਕਸਟਮ ਹਾਇਰਿੰਗ ਸੈਂਟਰਾਂ (CHC) ਦੁਆਰਾ ਡ੍ਰੋਨ ਜਾਂ ਡ੍ਰੋਨ ਨਾਲ ਜੁੜੇ ਕਿਸੇ ਵੀ ਸਾਮਾਨ ਨੂੰ ਖਰੀਦਣ ਲਈ ਸਾਮਾਨ ਦੀ ਮੂਲ ਲਾਗਤ ਦਾ 40 ਫ਼ੀਸਦੀ ਜਾਂ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

CHC ਸੈਂਟਰ ਤੋਂ ਕਿਸਾਨ ਡ੍ਰੋਨ ਦੀ ਲਾਗਤ ਦਾ 50 ਫ਼ੀਸਦੀ ਦੀ ਦਰ ਨਾਲ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਯਾਨੀ ਕਿਸਾਨ ਡ੍ਰੋਨ ਦੀ ਲਾਗਤ ਦਾ 50 ਫੀਸਦੀ ਦੇਕੇ ਆਸਾਨੀ ਨਾਲ ਸਪਰੇਅ ਡਰੋਨ ਖਰੀਦ ਸਕਦੇ ਹਨ ਅਤੇ ਸਪਰੇਅ ਦੇ ਕੰਮ ਨੂੰ ਬਹੁਤ ਸਸਤਾ ਅਤੇ ਆਰਾਮਦਾਇਕ ਬਣਾ ਸਕਦੇ ਹਨ।