ਕਰਜ਼ੇ ਅਤੇ ਲਿਮਟਾਂ ਵਾਲਿਆਂ ਕਿਸਾਨਾਂ ਲਈ ਜਰੂਰੀ ਸੂਚਨਾ

ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਖੇਤੀ ਤੇ ਅਤੇ ਕਿਸਾਨਾਂ ਤੇ ਕਿੰਨਾ ਨਿਰਭਰ ਕਰਦਾ ਹੈ ਅਤੇ ਜੇ ਸਾਡਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ, ਜੇ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੂਰਾ ਭਾਰਤ ਖੁਸ਼ਹਾਲ ਹੋਵੇਗਾ। ਕਿਉਂਕਿ ਇੱਕ ਖੁਸ਼ਹਾਲ ਸੂਬਾ ਹੀ ਖੁਸ਼ਹਾਲ ਦੇਸ ਦੀ ਸਿਰਜਣਾ ਕਰਦਾ ਹੈ।

ਪਰ ਫਿਲਹਾਲ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੈ। ਕਿਉਂਕਿ ਕਿਸਾਨ ਲਿਮਟਾਂ ਅਤੇ ਕਰਜ਼ਿਆਂ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨੀ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਰਜ਼ੇ ਦਾ ਦੈਂਤ ਹਰ ਰੋਜ਼ ਹਜ਼ਾਰਾਂ ਕਿਸਾਨਾਂ ਨੂੰ ਖਾ ਰਿਹਾ ਹੈ ਅਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਹੈ।

ਲੀਡਰ ਸਿਰਫ ਕਰਜ਼ਾ ਮਾਫੀ ਦੀਆਂ ਗੱਲਾਂ ਕਰਕੇ ਤੁਰ ਜਾਂਦੇ ਹਨ ਅਤੇ ਕਿਸਾਨਾਂ ਨੂੰ ਸਿਰਫ ਕਰਜ਼ਾ ਮਾਫੀ ਦੇ ਝੂਠੇ ਦਿਲਾਸੇ ਦਿਤੇ ਜਾਂਦੇ ਹਨ। ਅੱਜ ਦੇਸ਼ ਦੇ ਕਿਸਾਨ ਕੋਲ ਸਿਰਫ ਦੋ ਹੀ ਰਾਹ ਰਹਿ ਗਏ ਹਨ, ਜਾਂ ਤਾਂ ਉਹ ਸੜਕਾਂ ਤੇ ਅੰਦੋਲਨ ਕਰੇ ਅਤੇ ਜਾਂ ਫਿਰ ਆਪਣੇ ਆਪ ਨੂੰ ਖਤਮ ਕਰ ਲਵੇ। ਕਿਸਾਨਾਂ ਦਾ ਕਰਜ਼ਾ ਮਾਫ ਕਰ ਵੀ ਦਿੱਤਾ ਜਾਂਦਾ ਹੈ

ਤਾਂ ਦੋ ਸਾਲ ਦੇ ਅੰਦਰ ਉਸ ਕਿਸਾਨ ਦੇ ਉੱਤੇ ਦੋਬਾਰਾ ਓਨਾ ਹੀ ਕਰਜ਼ਾ ਚੜ੍ਹ ਜਾਵੇਗਾ। ਪਰ ਕਈ ਅਜਿਹੀਆਂ ਨੀਤੀਆਂ ਵੀ ਹਨ, ਜਿਨ੍ਹਾਂ ਨੂੰ ਜੇਕਰ ਲਾਗੂ ਕਰ ਦਿੱਤਾ ਜਾਵੇ ਤਾਂ ਦੇਸ਼ ਦਾ ਕਿਸਾਨ ਇੱਕ ਸਾਲ ਦੇ ਅੰਦਰ ਅੰਦਰ ਕਰਜ਼ਾ ਮੁਕਤ ਹੋ ਸਕਦੇ ਹਨ ਅਤੇ ਖੁਦਕੁਸ਼ੀਆਂ ਵੀ ਬੰਦ ਹੋ ਸਕਦੀਆਂ ਹਨ।

ਜੇਕਰ ਹਰ ਕਸਬੇ ਜਾਂ ਫਿਰ ਹਰ ਜਿਲ੍ਹੇ ਦੇ ਵਿੱਚ ਕੋਲ੍ਡ ਸਟੋਰ ਬਣਾ ਦਿੱਤੇ ਜਾਣ ਤਾਂ ਕਿਸਾਨ ਆਪਣੀ ਫਸਲ ਨੂੰ ਉਸ ਕੋਲ੍ਡ ਸਟੋਰ ਵਿੱਚ ਸਟੋਰ ਕਰ ਸਕਦੇ ਹਨ ਅਤੇ ਉਸਦਾ ਰੇਟ ਵਧਣ ‘ਤੇ ਵੇਚ ਸਕੇ। ਇਸਦੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਕਰਜ਼ੇ ਤੋਂ ਵੀ ਰਾਹਤ ਮਿਲੇਗੀ।

ਇਸੇ ਤਰਾਂ ਜੇਕਰ ਸਾਰੀਆਂ ਫਸਲਾਂ ਉੱਤੇ MSP ਨਿਰਧਾਰਿਤ ਕਰ ਦਿੱਤੀ ਜਾਵੇ ਅਤੇ ਸਵਾਮੀਨਾਥਨ ਰਿਪੋਰਟ ਨੂੰ ਡਿਟੇਲ ਵਿੱਚ ਲਾਗੂ ਕਰ ਦਿੱਤਾ ਜਾਵੇ। ਸਿਰਫ ਇਹ ਕੰਮ ਹੀ ਕਰ ਦਿੱਤੇ ਜਾਣ ਤਾਂ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੁਦਕੁਸ਼ੀਆਂ ਦੇ ਅੰਕੜੇ ਨੂੰ ਹੋਲੀ ਹੋਲੀ ਘਟਾਇਆ ਜਾ ਸਕਦਾ ਹੈ। ਲੀਡਰਾਂ ਵੱਲੋਂ ਕੀਤੇ ਜਾਂਦੇ ਕਰਜ਼ਾ ਮਾਫੀ ਦੇ ਝੂਠੇ ਵਾਅਦਿਆਂ ਨਾਲ ਕਿਸਾਨ ਕਦੇ ਵੀ ਬਚ ਨਹੀਂ ਸਕਦਾ।