ਟਾਹਲੀ ਤੋਂ ਵੀ ਮਜਬੂਤ ਹੁੰਦੀ ਹੈ ਇਸ ਪੌਦੇ ਦੀ ਲੱਕੜ, ਵੱਟਾਂ ‘ਤੇ ਲਗਾ ਕੇ ਕਰੋ ਕਰੋੜਾਂ ਦੀ ਕਮਾਈ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਚਿੰਤਾ ਵਿੱਚ ਰਹਿੰਦੇ ਹਨ ਅਤੇ ਰਵਾਇਤੀ ਖੇਤੀ ਦਾ ਕੋਈ ਬਦਲ ਲੱਭ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਦੀ ਖੇਤੀ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਅੱਜ ਅਸੀ ਤੁਹਾਨੂੰ ਇੱਕ ਅਜਿਹੇ ਬੂਟੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਤੁਸੀ ਆਪਣੇ ਖੇਤ ਦੀ ਬਾਊਂਡਰੀ ਉੱਤੇ ਯਾਨੀ ਖੇਤ ਦੇ ਚਾਰੇ ਪਾਸੇ ਲਗਾ ਸਕਦੇ ਹੋ ਅਤੇ ਇਹ ਪੌਦਾ ਕਿਸਾਨਾਂ ਨੂੰ ਕਰੋੜਾਂ ਰੁਪਏ ਕਮਾ ਕੇ ਦੇਵੇਗਾ। ਯਾਨੀ ਕਿਸਾਨ ਬਾਕੀ ਫਸਲਾਂ ਦੇ ਨਾਲ ਹੀ ਇਸ ਬੂਟੇ ਨੂੰ ਲਗਾਕੇ ਡਬਲ ਕਮਾਈ ਕਰ ਸਕਦੇ ਹਨ।

ਕਿਸਾਨ ਵੀਰੋ ਅਸੀ ਗੱਲ ਕਰ ਰਹੇ ਹਾਂ ਮਹੋਗਨੀ ਦੇ ਪੌਦੇ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਸਦੀ ਲੱਕੜ ਟਾਹਲੀ ਨਾਲੋਂ ਵੀ ਜਿਆਦਾ ਮਜਬੂਤ ਹੁੰਦੀ ਹੈ, ਇਸ ਨਾਲ ਪਾਣੀ ਵਾਲੇ ਜਹਾਜ਼ ਬਣਾਏ ਜਾਂਦੇ ਹਨ। ਅੱਜ ਅਸੀ ਕਿਸਾਨ ਵੀਰਾਂ ਨੂੰ ਮਹੋਗਨੀ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਇਸ ਬੂਟੇ ਨੂੰ ਮਹਾਗੁਣੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਇਹ ਪੌਦਾ 15 ਤੋਂ 17 ਸਾਲ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ। ਇਸਦਾ ਕੱਦ ਲਗਭਗ 60 ਤੋਂ 65 ਫੁੱਟ ਦੇ ਆਸਪਾਸ ਹੋ ਜਾਂਦਾ ਹੈ ਅਤੇ ਮੋਟਾਈ 50 ਇੰਚ ਤੱਕ ਹੋ ਸਕਦੀ ਹੈ। ਲੱਕੜ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਇਸਦੀ ਲੱਕੜ ਦੀ ਕੀਮਤ

ਮਾਰਕਿਟ ਵਿੱਚ ਲਗਭਗ 2000 ਰੁਪਏ ਪ੍ਰਤੀ ਸਕੁਏਅਰ ਫੁੱਟ ਹੈ। ਇਹ ਕੀਮਤ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧ ਸਕਦੀ ਹੈ। ਯਾਨੀ ਇਸ ਦੀ ਖੇਤੀ ਨਾਲ ਕਿਸਾਨ ਕਰੋੜਪਤੀ ਬਣ ਸਕਦੇ ਹਨ। ਇਸਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਬੂਟੇ ਖਰੀਦਣ ਲਈ ਸੰਪਰਕ ਕਰੋ :

FARMBABA NURSERY,
VILLAGE PATVI, AMBALA NARAINGARH ROAD,
AMBALA,HARYANA,

Conact:- 9350352605, 7015842336 , 7015994965

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com