ਇਸ ਟ੍ਰੈਕਟਰ ਵਿਚ ਹੈ ਦੁਨੀਆਂ ਦੀ ਸਭ ਤੋਂ ਬੈਸਟ ਲਿਫਟ, ਜਾਣੋ ਪੂਰੀ ਜਾਣਕਾਰੀ

ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ ਅਤੇ ਹਰ ਕਿਸਾਨ ਕੋਲ ਟ੍ਰੈਕਟਰ ਹੋਣਾ ਜਰੂਰੀ ਹੈ। ਅੱਜ ਤੱਕ ਤੁਸੀਂ ਬਹੁਤ ਤਕੜੇ ਤੋਂ ਤਕੜੇ ਟ੍ਰੈਕਟਰ ਦੇਖੇ ਹੋਣਗੇ ਪਰ ਕਿਸੇ ਟ੍ਰੈਕਟਰ ਦਾ ਲਿਫਟ ਸੈਂਸਿੰਗ ਸਿਸਟਮ ਏਨਾ ਜਿਆਦਾ ਨਹੀਂ ਹੁੰਦਾ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਕਟਰ ਬਾਰੇ ਜਾਣਕਾਰੀ ਦੇਵਾਂਗੇ ਜੀ ਵਿੱਚ ਦੁਨੀਆ ਦਾ ਸਭਤੋਂ ਬੈਸਟ ਲਿਫਟ ਸਿਸਟਮ ਹੈ। ਇਹ ਟ੍ਰੈਕਟਰ ਹੈ solis 5724 ਟ੍ਰੈਕਟਰ ਅਤੇ ਇਸ ਟ੍ਰੈਕਟਰ ਕੰਪਨੀ ਨੂੰ ਪੰਜਾਬ ਵਿੱਚ ਆਏ ਹਲੇ ਥੋੜਾ ਸਮਾਂ ਹੀ ਹੋਇਆ ਹੈ ਪਰ ਕਿਸਾਨਾਂ ਨੂੰ ਇਹ ਟ੍ਰੈਕਟਰ ਕਾਫੀ ਜਿਆਦਾ ਪਸੰਦ ਆ ਰਹੇ ਹਨ।

ਇਸ ਕੰਪਨੀ ਵੱਲੋਂ ਪੰਜਾਬ ਵਿੱਚ ਕਾਫੀ ਪ੍ਰੀਮੀਅਮ ਟ੍ਰੈਕਟਰ ਲਾਂਚ ਕੀਤੇ ਗਏ ਹਨ। ਇਹ ਟ੍ਰੈਕਟਰ ਦੇਖਣੇ ਵਿੱਚ ਬਹੁਤ ਸੋਹਣੇ ਹਨ ਅਤੇ ਨਾਲ ਹੀ ਬਹੁਤ ਤਾਕਤਵਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਇਹ 60 HP ਦਾ ਟ੍ਰੈਕਟਰ ਹੈ ਅਤੇ ਇਸ ਵਿੱਚ ABC ਗੇਅਰਬੋਕਸ ਸਿਸਟਮ ਦਿੱਤਾ ਗਿਆ ਹੈ। ਲਿਫਟ ਦੀ ਗੱਲ ਕਰੀਏ ਤਾਂ ਇਸ ਟ੍ਰੈਕਟਰ ਦੀ ਲਿਫਟ ਕਪੈਸਟੀ ਸਭਤੋਂ ਜਿਆਦਾ ਹੈ।

ਜਾਣਕਾਰੀ ਦੇ ਅਨੁਸਾਰ ਇਸ ਟ੍ਰੈਕਟਰ ਵਿੱਚ ਲਗਭਗ 120 ਸੈਂਸਿੰਗ ਪੁਆਇੰਟ ਦਿੱਤੇ ਗਏ ਹਨ। ਯਾਨੀ ਕਿ ਇਹ ਇਸ ਸਮੇਂ ਦੁਨੀਆ ਦੀ ਸਭਤੋਂ ਬੈਸਟ ਲਿਫਟ ਹੈ। ਇਸਦੇ ਨਾਲ ਹੀ ਇਸ ਟ੍ਰੈਕਟਰ ਵਿੱਚ ਕਲੱਚ, ਰੇਸ ਅਤੇ ਬ੍ਰੇਕ ਵੀ ਕਾਫੀ ਆਰਾਮਦਾਇਕ ਦਿੱਤੇ ਗਏ ਹਨ ਤਾਂਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਸਮੱਸਿਆ ਨਾ ਹੋਵੇ।

ਇਸ ਟ੍ਰੈਕਟਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com