ਆਪਣਾ ਪੁਰਾਣਾ AC ਦੇਕੇ ਘਰ ਲੈ ਜਾਓ ਨਵਾਂ AC, ਜਾਣੋ ਕੀ ਹੈ ਪੂਰੀ ਸਕੀਮ

ਮਾਨਸੂਨ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਇਸ ਕਾਰਨ ਮੌਸਮ ਵਿੱਚ ਬਦਲਾਅ ਆਇਆ ਹੈ ਅਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਵਧਦੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ ਅਤੇ ਸਾਰਾ ਦਿਨ ਏ.ਸੀ. ਪੱਖੇ ਅੱਗੇ ਬੈਠੇ ਰਹੇ ਹਨ। ਪਰ AC ਹਰ ਕਿਸੇ ਦੇ ਬਜਟ ਵਿੱਚ ਨਹੀਂ ਹੁੰਦਾ। ਜੇਕਰ ਤੁਸੀਂ ਵੀ ਨਵਾਂ AC ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ।

AC ਖਰੀਦਣ ਲਈ ਬਾਜ਼ਾਰ ‘ਚ ਖਾਸ ਆਫਰ ਚੱਲ ਰਿਹਾ ਹੈ। ਜੇਕਰ ਤੁਹਾਡੇ ਕੋਲ ਪੁਰਾਣਾ AC ਹੈ, ਤਾਂ ਤੁਸੀਂ ਉਹ ਦੇਕੇ ਨਵਾਂ AC ਖਰੀਦ ਸਕਦੇ ਹੋ। ਦਿੱਲੀ ਵਿੱਚ ਇੱਕ ਪਾਵਰ ਕੰਪਨੀ BSES ਇੱਕ ਖਾਸ ਆਫਰ ਲੈ ਕੇ ਆਈ ਹੈ। ਦਿੱਲੀ ਦੇ ਲੋਕ ਪੁਰਾਣੇ AC ਦੀ ਬਜਾਏ ਨਵਾਂ AC ਲੈ ਸਕਦੇ ਹਨ।

ਬੀਐਸਈਐਸ ਨੇ ਪੁਰਾਣੇ ਏਸੀ ਦੀ ਥਾਂ ਨਵਾਂ ਏਸੀ ਲੈਣ ਲਈ ਕਈ ਸ਼ਰਤਾਂ ਵੀ ਰੱਖੀਆਂ ਹਨ। ਨਵਾਂ AC ਲੈਣ ਲਈ ਇਨ੍ਹਾਂ ਸ਼ਰਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਪਾਵਰ ਕੰਪਨੀ ਖਪਤਕਾਰਾਂ ਨੂੰ ਡਾਈਕਿਨ, ਗੋਦਰੇਜ, ਹਿਟਾਚੀ, LG ਅਤੇ ਵੋਲਟਾਸ ਸਮੇਤ ਕਈ ਬ੍ਰਾਂਡ ਦੇ AC ਦੇ ਰਹੀ ਹੈ।

ਪੁਰਾਣੇ AC ਦੀ ਬਜਾਏ ਨਵਾਂ AC ਲੈਣ ਲਈ ਤੁਹਾਨੂੰ ਬਿਜਲੀ ਦਾ ਬਿੱਲ ਪੂਰਾ ਭਰਨਾ ਪਵੇਗਾ। ਇਸ ਦੇ ਨਾਲ ਹੀ ਤੁਹਾਡਾ ਪੁਰਾਣਾ AC ਕੰਮ ਕਰ ਰਿਹਾ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਐਡਰੈੱਸ ਦਾ ਸਬੂਤ ਦਾ ਕੋਈ ਵੀ ਦਸਤਾਵੇਜ਼ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਤਿੰਨ ਸ਼ਰਤਾਂ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਨਜ਼ਦੀਕੀ ਬਿਜਲੀ ਦਫਤਰ ਵਿੱਚ ਅਰਜ਼ੀ ਦੇ ਸਕਦੇ ਹੋ।

ਇੱਥੇ ਤੁਹਾਨੂੰ ਤਿੰਨ ਵੱਖ-ਵੱਖ ਫਾਰਮ ਭਰਨੇ ਪੈਣਗੇ। ਬੁਕਿੰਗ ਤੋਂ ਬਾਅਦ ਤੁਸੀਂ ਪੁਰਾਣਾ ਏਸੀ ਦੇ ਦੇਣਾ ਹੈ ਅਤੇ ਇਸਤੋਂ ਕੁਝ ਦਿਨਾਂ ਬਾਅਦ ਤੁਹਾਨੂੰ ਨਵਾਂ ਏ.ਸੀ. ਮਿਲ ਜਾਵੇਗਾ। ਪੁਰਾਣੇ AC ਦੇ ਨਾਲ, ਤੁਹਾਨੂੰ ਥੋੜਾ ਜਿਹਾ ਭੁਗਤਾਨ ਕਰਨਾ ਪਵੇਗਾ। ਤੁਹਾਨੂੰ BSES ਤੋਂ ਲਗਭਗ 60 ਤੋਂ 70 ਪ੍ਰਤੀਸ਼ਤ ਦੀ ਛੋਟ ਮਿਲਦੀ ਹੈ। BSES ਨੇ ਇਸ ਸਕੀਮ ਨੂੰ AC ਰਿਪਲੇਸਮੈਂਟ ਸਕੀਮ ਦਾ ਨਾਮ ਦਿੱਤਾ ਹੈ। ਕੰਪਨੀ ਮੁਤਾਬਕ ਖਪਤਕਾਰਾਂ ਨੂੰ ਬਿਜਲੀ ਦੀ ਖਪਤ ਘੱਟ ਕਰਨ ਲਈ 5 ਸਟਾਰ ਏ.ਸੀ. ਮਿਲੇਗਾ।