ਆਸਟ੍ਰੇਲੀਆ ਵਿੱਚ ਸਫਾਈ ਕਰਮੀਆਂ ਦੀ ਭਾਰੀ ਕਿੱਲਤ, ਇੱਕ ਕਰੋੜ ਸਾਲਾਨਾ ਮਿਲਦੀ ਹੈ ਤਨਖਾਹ

ਜੇਕਰ ਤੁਸੀਂ ਘੱਟ ਪੜ੍ਹੇ ਹੋ ਅਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸਬਤੋਂ ਵਧੀਆ ਮੌਕਾ ਹੈ। ਕਿਉਂਕਿ ਇਸ ਸਮੇਂ ਆਸਟ੍ਰੇਲੀਆ ਵਿਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ ਪੈ ਗਈ ਹੈ। ਕਮੀ ਇੰਨੀ ਜਿਆਦਾ ਹੈ ਕਿ ਸਰਕਾਰ ਸਫ਼ਾਈ ਮੁਲਾਜ਼ਮਾਂ ਨੂੰ ਸਾਲਾਨਾ ਇੱਕ ਕਰੋੜ ਤਨਖਾਹ ਦੇਣ ਨੂੰ ਤਿਆਰ ਹੈ। ਪਰ ਇੰਨੀ ਤਨਖਾਹ ਤੋਂ ਬਾਅਦ ਵੀ ਉਥੇ ਸਫ਼ਾਈ ਮੁਲਾਜ਼ਮ ਨਹੀਂ ਮਿਲ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਸਫ਼ਾਈ ਮੁਲਾਜ਼ਮਾਂ ਨੂੰ ਘੰਟੇ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਸਫ਼ਾਈ ਮੁਲਾਜ਼ਮ ਬਿਨਾਂ ਕਿਸੇ ਤਜ਼ਰਬੇ ਦੇ ਕੰਪਨੀ ਵਿਚ ਕੰਮ ਕਰਦਾ ਹੈ ਤਾਂ ਉਸਨੂੰ ਹਫ਼ਤੇ ਵਿਚ 5 ਦਿਨ ਅਤੇ 8 ਘੰਟੇ ਕੰਮ ਕਰਨ ’ਤੇ ਸਾਲਾਨਾ 72 ਲੱਖ ਰੁਪਏ ਤਨਖ਼ਾਹ ਦੇ ਤੌਰ ’ਤੇ ਦਿੱਤੇ ਜਾਣਗੇ। ਜਿਵੇਂ ਜਿਵੇਂ ਤਜ਼ਰਬਾ ਵਧੇਗਾ ਉਸੇ ਹਿਸਾਬ ਨਾਲ ਤਨਖ਼ਾਹ ਵੀ ਵਧਦੀ ਰਹੇਗੀ।

ਆਸਟ੍ਰੇਲੀਆ ਵਿੱਚ ਕਲੀਨਰਸ ਦੀ ਇਕ ਕਰੋੜ ਤਨਖ਼ਾਹ ਹੈ, ਯਾਨੀ ਕਿ ਤੁਹਾਨੂੰ ਮਹੀਨੇ ਦੇ 8 ਲੱਖ ਰੁਪਏ ਤੋਂ ਵੀ ਜ਼ਿਆਦਾ ਮਿਲਣਗੇ। ਖਾਸ ਗੱਲ ਇਹ ਹੈ ਕਿ ਕੋਈ ਵੀ ਆਸਟ੍ਰੇਲੀਆ ਵਿੱਚ ਸਫਾਈ ਕਰਮੀ ਦੇ ਕੰਮ ਵਾਸਤੇ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ, ਬੱਸ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।

ਆਸਟ੍ਰੇਲੀਆ ਦੀਆਂ ਕਲੀਨਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਇਸ ਸਮੇਂ ਸਫ਼ਾਈ ਕਰਨ ਵਾਲੇ ਮੁਲਾਜ਼ਮਾਂ ਦੀ ਬਹੁਤ ਕਮੀ ਹੈ, ਜਿਸ ਕਾਰਨ ਲੋਕ ਮਿਲ ਨਹੀਂ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਤੀ ਘੰਟੇ ਦੇ 4300 ਰੁਪਏ ਤੱਕ ਦੇਣੇ ਪੈਂਦੇ ਹਨ। ਕਰਮਚਾਰੀਆਂ ਦੀ ਭਾਰੀ ਕਮੀ ਦੇ ਕਾਰਨ ਹੀ ਕੰਪਨੀਆਂ ਨੇ ਤਨਖ਼ਾਹ ਵਧਾਉਣ ਦਾ ਐਲਾਨ ਕੀਤਾ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਕ ਸਫ਼ਾਈ ਮੁਲਾਜ਼ਮ ਨੂੰ ਸਾਲਾਨਾ ਇਕ ਕਰੋੜ ਤੱਕ ਤਨਖਾਹ ਮਿਲੇਗੀ।