ਹੁਣ ਬਿਨਾਂ ਬੈਟਰੀ ਦੇ ਚੱਲੇਗੀ ਪੂਰੇ ਘਰ ਦੀ ਬਿਜਲੀ, ਜਾਣੋ ਕਿਵੇਂ

ਅੱਜ ਦੇ ਸਮੇਂ ਸਾਰੇ ਆਪਣੇ ਘਰ, ਜਾਂ ਆਫ਼ਿਸ ਦੀ ਬਿਜਲੀ ਚਲਾਉਣ ਲਈ ਸੋਲਰ ਸਿਸਟਮ ਲਗਵਾ ਰਹੇ ਹਨ। ਕਿਉਂਕਿ ਇਸ ਨਾਲ ਬਿਜਲੀ ਦਾ ਖਰਚਾ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਅਤੇ ਕਈ ਸਾਲ ਤੱਕ ਸੋਲਰ ਸਿਸਟਮ ਨਾਲ ਬਿਜਲੀ ਚਲਾਈ ਜਾ ਸਕਦੀ ਹੈ।

ਪਰ ਤੁਸੀਂ ਦੇਖਿਆ ਹੋਵੇਗਾ ਕਿ ਸੋਲਰ ਸਿਸਟਮ ਦੇ ਨਾਲ ਕਾਫ ਜਿਆਦਾ ਭਾਰੀ ਬੈਟਰੀਆਂ ਨੂੰ ਜੋੜਿਆ ਹੋਇਆ ਹੁੰਦਾ ਹੈ ਅਤੇ ਹਰ ਦੋ ਤਿੰਨ ਮਹੀਨੇ ਬਾਅਦ ਇਸਦੀ ਮੇਂਟੇਨੇਂਸ ਦੀ ਜ਼ਰੂਰਤ ਪੈਂਦੀ ਹੈ। ਇਸ ਚੀਜ ਨੂੰ ਦੇਖਦੇ ਹੋਏ ਕਾਫ਼ੀ ਸਾਰੇ ਲੋਕ ਸੋਲਰ ਸਿਸਟਮ ਲਗਵਾਉਣ ਤੋਂ ਡਰਦੇ ਹਨ। ਪਰ ਹੁਣ ਬੈਟਰੀ ਦਾ ਝੰਜਟ ਬਿਲਕੁਲ ਖਤਮ ਹੋ ਜਾਵੇਗਾ।

ਅੱਜ ਅਸੀ ਤੁਹਾਨੂੰ ਇੱਕ ਨਵੀਂ ਤਕਨੀਕ ਦੇ ਅਜਿਹੇ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਲਗਾਉਣ ਤੋਂ ਬਾਅਦ ਤੁਹਾਨੂੰ ਸੋਲਰ ਸਿਸਟਮ ਦੇ ਨਾਲ ਬੈਟਰੀ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਤੁਸੀ ਇਸਨੂੰ ਸਿਰਫ ਇੱਕ ਘੰਟਾ ਚਾਰਜ ਕਰਕੇ ਪੂਰਾ ਦਿਨ ਚਲਾ ਸਕਦੇ ਹੋ।

ਇਸ ਡਿਵਾਇਸ ਦਾ ਨਾਮ ਸੋਲਰ ਲਿਥਿਅਮ PCU ਹੈ ਅਤੇ ਤੁਸੀ ਇਸਨੂੰ ਆਫਿਸ ਘਰ ਜਾਂ ਕਿਤੇ ਵੀ ਲਗਾ ਸਕਦੇ ਹੋ। ਇਸ ਨਾਲ ਸਾਰਾ ਲੋਡ ਬਿਲਕੁਲ ਆਸਾਨੀ ਨਾਲ ਅਤੇ ਬਿਨਾਂ ਕਿਸੇ ਮੇਂਟੇਨੇਂਸ ਤੋਂ ਚਲਾਇਆ ਜਾ ਸਕਦਾ ਹੈ। ਇਸ ਪ੍ਰੋਡਕਟ ਨੂੰ Electrower ਕੰਪਨੀ ਦੁਆਰਾ ਬਣਾਇਆ ਗਿਆ ਹੈ ਅਤੇ ਇਸਦਾ ਨਾਮ 1KVA Lithium PCU ਹੈ।

ਇਸਦਾ ਵਜਨ ਸਿਰਫ 32 ਕਿੱਲੋ ਹੈ ਯਾਨੀ ਇਹ ਆਮ ਬੈਟਰੀ ਨਾਲੋਂ ਲਗਭਗ ਅੱਧੇ ਵਜ਼ਨ ਦਾ ਹੈ। ਇਹ PCU 72 ਤੋਂ ਲੈ ਕੇ 180 ਵੋਲਟ ਤੱਕ ਦੇ ਸਾਰੇ ਸੋਲਰ ਪੈਨਲਾਂ ਨੂੰ ਸਪੋਰਟ ਕਰਦਾ ਹੈ। ਇਸ ਦੇ ਉੱਤੇ ਤੁਸੀ ਜਿਆਦਾ ਤੋਂ ਜਿਆਦਾ 800 ਵਾਟ ਤੱਕ ਦਾ ਲੋਡ ਚਲਾ ਸਕਦੇ ਹੋ।

ਸਭਤੋਂ ਖਾਸ ਗੱਲ ਇਹ ਹੈ ਕਿ ਇਸ PCU ਵਿੱਚ ਫ਼ਾਸਟ ਚਾਰਜਿੰਗ ਮਿਲਦੀ ਹੈ ਅਤੇ ਸਿਰਫ ਇੱਕ ਘੰਟੇ ਵਿੱਚ ਇਹ 70% ਤੱਕ ਚਾਰਜ ਹੋ ਜਾਂਦਾ ਹੈ ਅਤੇ ਤੁਸੀ ਇਸ ਨਾਲ ਪੂਰਾ ਦਿਨ ਘਰ ਦੀ ਬਿਜਲੀ ਚਲਾ ਸਕਦੇ ਹੋ। ਤੁਸੀ ਇਸਨੂੰ ਸੋਲਰ ਪੈਨਲ ਨਾਲ ਵੀ ਚਲਾ ਸੱਕਦੇ ਹਨ ਅਤੇ ਸਿੱਧਾ ਇਨਵਰਟਰ ਦੀ ਤਰਾਂ ਬਿਜਲੀ ਉੱਤੇ ਵੀ ਚਲਾ ਸਕਦੇ ਹੋ। ਇਸ ਸੋਲਰ ਲਿਥਿਅਮ PCU ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Electrower Company:
Website: https://electrower.com/

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com