ਹੁਣ ਆਪਣੇ ਘਰ ਵਿੱਚ ਬਿਲਕੁਲ ਫ੍ਰੀ ਵਿਚ ਲਗਵਾਓ ਨਵੀ ਤਕਨੀਕ ਦਾ ਬਾਇਓਗੈਸ ਪਲਾਂਟ, ਪੜੋ ਪੂਰੀ ਸਕੀਮ

ਦੋਸਤੋ ਨੈਸਲੇ ਵੱਲੋਂ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਸ ਦੇ ਤਹਿਤ ਜਿਹਦੇ ਵਿੱਚ ਤੁਸੀਂ ਬਿਲਕੁਲ ਨਵੀਂ ਤਕਨੀਕ ਦਾ ਬਾਇਓਗੈਸ ਪਲਾਂਟ ਫਰੀ ਦੇ ਵਿੱਚ ਲਗਵਾ ਸਕਦੇ ਹੋ । ਇਸਦੇ ਵਾਸਤੇ ਤੁਹਾਡੇ ਕੋਲ 22 ਫੁੱਟ ਲੰਬੀ ਜਗ੍ਹਾ ਹੋਣੀ ਚਾਹੀਦੀ ਹੈ । ਇਸਦੀ ਸਾਰੀ ਫੀਟਿੰਗ ਕੰਪਨੀ ਵਾਲੇ ਆਪੇ ਹੀ ਕਰਕੇ ਜਾਂਦੇ ਹਨ ਤੇ ਘਰੇ ਤੁਸੀਂ ਰੁਪਈਆ ਨਹੀਂ ਦੇਣਾ ।

ਜੇ ਤੁਸੀਂ ਇਹ ਬਾਇਓਗੈਸ ਪਲਾਂਟ ਲਵਾਉਣਾ ਹੈ ਤਾਂ ਇੱਕ ਦਿਨ ਪਹਿਲਾਂ ਨੈਸਲੇ ਵਾਲੇ ਘਰੇ ਆਉਂਦੇ ਉਹ ਸਾਰੀ ਜਗ੍ਹਾ ਦੇਖਦੇ ਹਨ ਤੇ ਜੇਕਰ ਉਹਨਾਂ ਨੂੰ ਜਗ੍ਹਾ ਸਹੀ ਲੱਗਦੀ ਹੈ ਤਾਂ ਉਹ ਪ੍ਰੋਜੈਕਟ ਪਾਸ ਕਰ ਦਿੰਦੇ ਹਨ । ਇਥੋਂ ਤੱਕ ਕਿ ਉਹ ਟੋਏ ਵਗੈਰਾ ਵੀ ਆਪ ਪੱਟਦੇ ਹਨ ਤੇ ਆਹ ਜਿਹੜੀ ਬਣੀ ਬਣਾਈ ਕਿੱਟ ਹੁੰਦੀ ਹੈ ਇਹ ਫਿੱਟ ਕਰ ਜਾਂਦੇ ਹਨ।

ਸੋ ਇਹ ਦੋ ਦਿਨਾਂ ਦੇ ਵਿੱਚ ਜਿਹੜਾ ਬਾਇਓਗੈਸ ਪਲਾਂਟ ਹੈ ਉਹ ਪੂਰੀ ਚੰਗੀ ਤਰ੍ਹਾਂ ਫਿੱਟ ਕਰ ਜਾਂਦੇ ਹਨ। ਇਹਦੇ ਵਿੱਚ ਤੁਸੀਂ ਜਿਹੜਾ ਗੋਬਰ ਪਾਉਣਾ ਇਹਦੇ ਵਿੱਚ 90 ਕਿਲੋ ਪਾਣੀ ਤੇ 45 ਕਿਲੋ ਜਿਹੜਾ ਗੋਬਰ ਪਾਉਣਾ ਹੁੰਦਾ ਹੈ । ਜਿਸਦੇ ਨਾਲ ਇਹ ਕਈ ਦਿਨ ਚਲਦਾ ਰਹਿੰਦਾ ਹੈ ਇਸਦੀ ਗੈਸ ਭਾਂਡੇ ਕਾਲੇ ਵੀ ਨਹੀਂ ਕਰਦੀ ਤੇ ਪ੍ਰੈਸ਼ਰ ਵੀ ਬਹੁਤ ਹੁੰਦਾ ਹੈ ।

ਇਹ ਬਿਲਕੁਲ ਨਵੀ ਕਿਸਮ ਦਾ ਬਾਇਓਗੈਸ ਪਲਾਂਟ ਹੈ ਤੇ ਬਹੁਤ ਕਾਮਯਾਬ ਹੈ ਇਸ ਵਿਚ ਪੁਰਾਣੇ ਤਰੀਕੇ ਵਾਂਗ ਟੈਂਕ ਨਹੀਂ ਬਣਾਇਆ ਜਾਂਦਾ। ਇਸਦੀ 10 ਸਾਲ ਦੀ ਹੈ 10 ਸਾਲਾਂ ਦੇ ਵਿੱਚ ਕੋਈ ਵੀ ਇਹਨੂੰ ਪ੍ਰੋਬਲਮ ਆਉਂਦੀ ਹੈ ਤਾਂ ਨੈਸਲੇ ਵਾਲੇ ਇਹਨੂੰ ਆਪੇ ਸਹੀ ਕਰਕੇ ਜਾਣਗੇ । ਦੂਸਰੀ ਗੱਲ ਇਸਨੂੰ ਇਕ ਜਗਾਹ ਤੋਂ ਦੂਸਰੀ ਜਗਾਹ ਤੇ ਲੈਕੇ ਜਾਣਾ ਵੀ ਬਹੁਤ ਆਸਾਨ ਹੈ ।

ਇਹਦੇ ਲਈ ਨੈਸਲੇ ਤੁਹਾਡੇ ਕੋਲੋਂ 40000 ਦਾ ਚੈੱਕ ਸਿਕਿਉਰਟੀ ਦੇ ਤੌਰ ਤੇ ਲੈਂਦੇ ਹਨ ਜੇ ਤੁਸੀਂ ਲਗਾਤਾਰ ਨੈਸਲੇ ਨੂੰ ਪੰਜ ਸਾਲ ਦੁੱਧ ਪਾਉਦੇ ਹੋ ਤਾਂ ਤੁਹਾਡਾ ਉਹ ਵੀ ਚੈੱਕ ਵਾਪਸ ਕਰ ਦਿੱਤਾ ਜਾਊਗਾ ਤੇ ਜਿਹੜਾ ਬਾਇਓਗੈਸ ਪਲਾਂਟ ਆ ਉਹ ਤੁਹਾਡਾ ਹੋ ਜਾਊਗਾ। ਹੋਰ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਹੋਈ ਵੀਡੀਓ ਦੇਖੋ